ਚੰਡੀਗੜ੍ਹ 16 ਨੰਵਬਰ(ਰਾਹੁਲ ਸ਼ਰਮਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ,ਇਕਾਈ ਕਪੂਰਥਲਾ ਸ਼ਹਿਰੀ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ,(ਸਕੈ. ਸਿਖਿ)-ਕਮ ਮੈਂਬਰ ਸਕੱਤਰ-ਫੀਸ ਰੈਗੂਲੇਟਰੀ ਬਾਡੀ,ਕਪੂਰਥਲਾ, ਜ਼ਿਲ੍ਹਾ ਕਪੂਰਥਲਾ ਨੂੰ ਦਿੱਤਾ ਗਿਆ। ਪੱਤਰਕਾਰ ਨਾਲ ਗੱਲ ਕਰਦੇ ਗੁਰਦੀਪ ਸਿੰਘ ਪ੍ਰਧਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਇਕਾਈ ਕਪੂਰਥਲਾ ਨੇ ਦੱਸਿਆ ਕਿ ਸਮੇਂ-ਸਮੇਂ ‘ਤੇ ਵੱਖ-ਵੱਖ ਬੇਨਤੀ ਪੱਤਰਾਂ ਰਾਹੀਂ “ਫੀਸ ਰੈਗੂਲੇਟਰੀ ਐਕਟ – 2016 ਅਤੇ ਰੂਲਜ਼ 2017 ਦੀ ਇੰਨ ਬਿੰਨ ਪਾਲਣਾ ਕੀਤੇ ਜਾਣ ਸਬੰਧੀ ਬੇਨਤੀ ਕਰਦੇ ਆ ਰਹੇ ਹਾਂ, ਪਰ ਤਕਰੀਬਨ 5 ਸਾਲ ਬੀਤਣ ਉਪਰੰਤ ਵੀ ਉਕਤ ਐਕਟ ਨੂੰ ਸਮੂਹ ਕਪੂਰਥਲਾ ਜ਼ਿਲ੍ਹਾ ਵਿਚ ਲਾਗੂ ਕਰਵਾਉਣ ਦੀ ਕੋਈ ਵੀ ਮੰਸ਼ਾ ਨਜ਼ਰ ਨਹੀਂ ਆਈ ਹੈ।ਪੰਜਾਬ ਵਿਧਾਨ ਸਭਾ ਵਿਚ ਪਾਸ ਬਿੱਲ ਅਨੁਸਾਰ ਫੀਸ ਰੈਗੂਲੇਟਰੀ ਬਾਡੀ ਦੇ ਅਹਿਮ ਅਹੁਦੇ ਮੈਂਬਰ ਸਕੱਤਰ ਵਜੋਂ ਨਿਯੁਕਤ ਕੀਤੇ ਗਏ ਹੈ ਅਤੇ ਉਕਤ ਐਕਟ-ਰੂਲਜ਼ ਨੂੰ ਲਾਗੂ ਕਰਵਾਉਣ ਅਤੇ ਇੰਨ-ਬਿੰਨ ਪਾਲਣਾ ਦੀ ਨਿਰੋਲ ਜਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫਸਰ ਦੀ ਹੀ ਹੈ, ਪਰ ਸਾਡੇ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਉਪਰੰਤ ਵੀ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਲਾਭ ਪਹੁੰਚਾਉਂਦੇ ਹੋਏ ਜਾਣ-ਬੁਣ ਕੇ ਉਕਤ ਐਕਟ-ਰੂਲਜ਼ ਦੀ ਪਾਲਣਾ ਨਹੀਂ ਕਰਵਾਈ ਜਾ ਰਹੀ ਹੈ।
ਇਸ ਬੇਨਤੀ ਪੱਤਰ ਰਾਹੀਂ ਇਕ ਵਾਰ ਫਿਰ ਬੇਨਤੀ ਹੈ ਕਿ ਫੀਸ ਰੈਗੂਲੇਟਰੀ ਐਕਟ ਐਂਡ ਰੂਲਜ਼ ਦੀ ਇੰਨਬਿੰਨ ਪਾਲਣਾ ਇਸ ਪੱਤਰ ਦੀ ਪ੍ਰਾਪਤੀ ਤੋਂ 15 ਦਿਨ ਦੇ ਅੰਦਰ ਅੰਦਰ ਕਰਵਾਈ ਜਾਵੇਂ ਜੀ।ਨਹੀਂ ਤਾਂ ਮਜਬੂਰੀਵਸ ਉਕਤ ਐਕਟ ਦੀ ਪਾਲਣਾ ਕਰਵਾਉਣ ਵਿਚ ਜਾਣਬੁਝ ਕੇ ਕੀਤੀ ਗਈ ਕੁਤਾਹੀ ਦੇ ਦੋਸ਼ ਹੇਠ ਕਿਸਾਨ ਮਜਦੂਰ ਸੰਘਰਸ਼ ਕਮੇਟੀ ਬਣਦੀ ਕਾਰਵਾਈ ਲਈ ਮਜਬੂਰ ਹੋਣਾ ਪਵੇਗਾ