ਚੰਡੀਗੜ/ਕਪੂਰਥਲਾ (ਰਾਹੁਲ ਸ਼ਰਮਾ)-ਅੱਜ ਸ਼ਹਿਰ ਕਪੂਰਥਲਾ ਦੇ ਚਰਚ ਔਫ ਹੋਲੀ ਸਪੀਰਟ ਦੇ ਵਿਖੇ ਕ੍ਰਿਸ਼ਚੀਅਨ ਵੈਲਫੇਅਰ ਐਸੋਸੀਏਸ਼ਨ ਅਤੇ ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।iਜਿਸ ਵਿੱਚ ਉਚੇਚੇ ਤੌਰ ਤੇ ਪੈਂਤੀਕੋਸਤਲ ਕ੍ਰਿਸਚਿਨ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮੁੱਖ ਪਾਸਟਰ ਦਿਓਲ ਜੀ ਅਤੇ ਭੁਲੱਥ ਐਸੋਸੀਏਸ਼ਨ ਮੌਜੂਦ ਹੋਈਆਂ।ਜਿਸ ਵਿੱਚ ਸਾਰੇ ਪਤਵੰਤਿਆ ਨੇ ਆਪਣੇ ਸੁਝਾਅ ਪੇਸ਼ ਕੀਤੇ ਅਤੇ ਕ੍ਰਿਸਮਿਸ ਦੀ 30ਵੀ ਸ਼ੋਭਾ ਯਾਤਰਾ ਦੇ ਲਈ ਤਿਆਰੀਆਂ ਦੇ ਵਿਚਾਰ ਵਟਾਂਦਰੇ ਕੀਤੇ ਗਏ।ਇਸ ਮੌਕੇ ਕਈ ਉੱਘੀਆਂ ਸਖਸੀਅਤਾਂ ਨੂੰ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਵਲੋ ਸਨਮਾਨਿਤ ਵੀ ਕੀਤਾ ਗਿਆ ਅਤੇ ਆਉਣ ਵਾਲੇ 16 ਦਸੰਬਰ ਨੂੰ ਕ੍ਰਿਸਮਿਸ ਸ਼ੋਭਾ ਯਾਤਰਾ ਸੰਬੰਧੀ ਪਾਸਟਰ ਦਿਓਲ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਉੱਥੇ ਹੀ ਕ੍ਰਿਸਚਿਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫਨ ਹੰਸ ਅਤੇ ਸੈਕਟਰੀ ਯੂਨਸ ਮਸੀਹ ਤੇ ਪ੍ਰਧਾਨ ਮਲਕੀਤ ਖ਼ਲੀਲ ਨੇ ਆਪਣੇ ਵਿਚਾਰ ਪੇਸ਼ ਕੀਤੇ।ਪਾਸਟਰ ਵੈਲਫੇਅਰ ਐਸੋਸੀਏਸ਼ਨ ਵਿਚੋਂ ਪਾਸਟਰ ਵਿਲੀਅਮ ਮਸੀਹ ਲੱਖਣਕਲਾਂ ਅਤੇ ਪਾਸਟਰ ਬਲਦੇਵ ਮਸੀਹ ਤੇ ਡਾ.ਸੁਰੇਸ਼ ਸਬੋਵਾਲ ਤੇ ਪ੍ਰਧਾਨ ਸੁਨੀਲ ਮਸੀਹ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।16 ਦਸੰਬਰ ਦਿਨ ਵੀਰਵਾਰ ਨੂੰ ਸ਼ਹਿਰ ਕਪੂਰਥਲਾ ਵਿਖੇ ਸ਼ੋਭਾ ਯਾਤਰਾ ਕੱਢੀ ਜਾਵੇਗੀ ਸਰਵ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ।ਇਸ ਮੌਕੇ ਭੁੱਲਥ ਐਸੋਸੀਏਸ਼ਨ ਨੇ ਵੀ ਕਪੂਰਥਲਾ ਸ਼ਹਿਰ ਦੇ ਸਾਂਝੇ ਤੌਰ ਤੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਵਾਇਆ।ਇਸ ਸਮੇਂ ਬਹੁਤ ਸਾਰੇ ਸਤਿਕਾਰਯੋਗ ਪਾਸਟਰ ਸਹਿਬਾਨ ਮੌਜੂਦ ਰਹੇ ਅਤੇ ਇਸ ਮੌਕੇ ਪਿੰਡ ਲੱਖਣਕਲਾਂ ਦੇ ਸਰਪੰਚ ਜੀਤ ਕੁਮਾਰ ਅਤੇ ਪੰਚ ਦਾਰਾ ਵੀ ਮੌਜੂਦ ਰਹੇ।ਇਸ ਮੌਕੇ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਵੱਲੋਂ ਪਿੰਡ ਲੱਖਣਕਲਾਂ ਦੇ ਸਰਪੰਚ ਜੀਤ ਕੁਮਾਰ ਅਤੇ ਪੰਚ ਦਾਰਾ ਜੀ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਪੂਰਥਲਾ ਦੀਆਂ ਲਗਭਗ ਸਾਰੀਆਂ ਚਰਚਾਂ ਦੇ ਮੋਹਤਬਾਰ ਮੌਜੂਦ ਰਹੇ।ਇਹ ਮੀਟਿੰਗ ਸਫਲਤਾ ਪੂਰਵਕ ਸਮਾਪਤ ਹੋਈ।