ਚੰਡੀਗੜ੍ਹ 25 ਨੰਵਬਰ (ਰਾਹੁਲ ਸ਼ਰਮਾ)
ਸਰਕਾਰ ਦੇਸ਼ ਦੇ ਕਿਸਾਨਾਂ ਮਜਦੂਰਾਂ ਨਾਲ ਧੋਖਾ ਕਰਨ ਦੇ ਰੌਂਅ ਵਿੱਚ ਹੈ।ਕਿੱਸਾਨ ਆਗੂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਕਮੇਟੀ ਬਣਾਉਣ ਦੇ ਨਾਮ ਹੇਠ ਨਾਂ ਤਾਂ ਬਿਜਲੀ ਸੋਧ ਬਿਲ ਰੱਦ ਕਰਨ ਤੇ ਨਾਂ ਹੀ ਪ੍ਰਦੂਸ਼ਣ ਐਕਟ ਬਾਰੇ ਕੁਝ ਕਰੇਗੀ।ਸੰਸਦ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਠੀਕ ਹੈ।ਇਹ ਕਿਸਾਨਾਂ ਮਜਦੂਰਾਂ ਦੀ ਬਹੁਤ ਵੱਡੀ ਜਿੱਤ ਹੈ,
ਜੋ 700 ਤੋ ਉੱਪਰ ਸ਼ਹੀਦੀਆਂ ਤੋ ਬਾਅਦ ਪ੍ਰਾਪਤ ਹੋਈ ਹੈ। ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਮਜਦੂਰਾਂ ਦੀਆਂ ਬਾਕੀ ਮੰਗਾ ਮਨਵਾਉਣ ਤਕ ਜਾਰੀ ਰਹੇਗਾ।ਕਿਸਾਨ ਆਗੂ ਗੁਰਲਾਲ ਸਿੰਘ ਮਾਨ,ਬਲਦੇਵ ਸਿੰਘ ਬੱਗਾ, ਡਾ:ਕੰਵਰ ਦਲੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਤੋਂ ਚੱਲਿਆ ਵੱਡਾ ਜਥਾ ਸਿੰਘੁ ਬਾਰਡਰ ਪਹੁੰਚਿਆ,ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਮੋਰਚੇ ਵਿਚ ਪਹੁੰਚ ਰਹੇ ਹਨ।ਕੱਲ 26 ਨਵੰਬਰ ਨੂੰ ਮੋਰਚੇ ਦਾ 1 ਸਾਲ ਪੂਰਾ ਹੋਣ ਤੇ ਵੱਡਾ ਇਕੱਠ ਕੀਤਾ ਜਾਵੇਗਾ।