ਦੀਪਕ ਔਜਲਾ, (ਕਪੂਰਥਲਾ) : ਸ਼੍ਰੋਮਣੀ ਰੰਘਰੇਟਾ ਦਲ ਯੂਥ ਵੱਲੋਂ ਸੂਬਾ ਮੀਤ ਪ੍ਰਧਾਨ ਪੰਜਾਬ ਸਿੰਘ ਨਾਹਰ ਤੇ ਜ਼ਿਲ੍ਹਾ ਮੀਤ ਪ੍ਰਧਾਨ ਦੀਪੂ ਔਜਲਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਹਾਜ਼ਰ ਦਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਥਾਨਕ ਭਗਤ ਸਿੰਘ ਚੌਂਕ ਵਿਖੇ ਸ਼ਹੀਦ ਭਗਤ ਸਿੰਘ ਪ੍ਰਤਿਮਾ ਨੂੰ ਫੁਲਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਆਪਣੇ ਸੰਬੋਧਨ ’ਚ ਪੰਜਾਬ ਸਿੰਘ ਨਾਹਰ ਨੇ ਕਿਹਾ ਸਾਨੂੰ ਸ਼ਹੀਦਾਂ ਦੇ ਪੂਰਨਿਆਂ ’ਤੇ ਚਲ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲਾਡੀ ਧਾਲੀਵਾਲ, ਤੋਤਾ ਪਰਧਾਨ, ਖੰਨਾ ਸਾਹਬ, ਚੰਦਨ ਕੋਟਲੀ, ਵਿੱਕੀ ਗਿੱਲ, ਅਨਿਲ ਸ਼ੇਰਗਿੱਲ, ਜੋਗਿੰਦਰ ਸਿੰਘ, ਸੰਨੀ, ਮਨੀ, ਪਰਦੀਪ ਕੁਮਾਰ, ਗੋਰਾ, ਗੋਰੂ ਮੁਸ਼ਕਵੇਦ, ਲਖਬੀਰ ਲੰਕੇਸ਼, ਬਾਊ, ਬਿੱਲਾ, ਬਲਬੀਰ ਸਿੰਘ ਬੀਰਾ, ਰੂਬਲ, ਸੈਮ, ਮਨੀ ਸਭਰਵਾਲ, ਸ਼ੁਭਮ ਰਾਜਪੂਤ, ਲੱਕੀ, ਅਮਰ ਆਦਿ ਹਾਜ਼ਰ ਸਨ।
Read More »Monthly Archives: September 2018
ਫੂਡ ਸੇਫਟੀ ਟੀਮ ਨੇ ਨਕਲੀ ਦੁੱਧ ਬਣਾਉਣ ਲਈ ਸਮੱਗਰੀ ਲਿਜਾਂਦਾ ਵਾਹਨ ਫੜਿਆ…
ਬੀਐਨਐਨ, (ਚੰਡੀਗੜ) : ਫੂਡ ਸੇਫਟੀ ਟੀਮ, ਤਰਨਤਾਰਨ ਵੱਲੋਂ ਸਥਾਨਕ ਪੁਲੀਸ ਦੇ ਸਹਿਯੋਗ ਨਾਲ ਹਰੀਕੇ ਵਿਖੇ ਮੋਗਾ ਤੋਂ ਤਰਨਤਾਰਨ ਜਾਂਦਾ ਟੈਂਪੋ ਫੜਿਆ ਗਿਆ, ਜੋ ਨਕਲੀ ਦੁੱਧ ਬਣਾਉਣ ਲਈ ਸਮੱਗਰੀ ਲਿਜਾ ਰਿਹਾ ਸੀ। ਟੀਮ ਵੱਲੋਂ 40 ਥੈਲੇ ਗਲੂਕੋ ਪਾਊਡਰ (ਹਰੇਕ 25 ਕਿਲੋ), 10 ਲੀਟਰ ਪਾਰਦਰਸ਼ੀ ਦ੍ਰਵ ਵਾਲੀ ਇੱਕ ਪਲਾਸਟਿਕ ਬਾਲਟੀ, 1 ਪਲਾਸਟਿਕ ਡਰੱਮ ਅਤੇ 1 ਦੁੱਧ ਵਾਲਾ ਐਲੂਮੀਨੀਅਮ ਦਾ ਢੋਲ ਬਰਾਮਦ ਕੀਤਾ ਗਿਆ। ਇਹ ਸਮੱਗਰੀ ਸਪੱਸ਼ਟ ਤੌਰ ‘ਤੇ ਨਕਲੀ ਦੁੱਧ ਤਿਆਰ ਕਰਨ ਲਈ ਲਿਜਾਈ ਜਾ ਰਹੀ ਸੀ। ਟੈਂਪੋ ਚਾਲਕ, ਰਜਿੰਦਰ ਕੁਮਾਰ ਜੋ ਕਿ ਪਿੰਡ ਰਤੀਆ ਜ਼ਿਲਾ ਮੋਗਾ ਦਾ ਰਹਿਣ ਵਾਲਾ ਹੈ, ਨੇ ਵੀ ਇਹੀ ਕਬੂਲ ਕੀਤਾ। ਅਗਲੇਰੀ ਜਾਂਚ ਲਈ ਟੀਮ ਵੱਲੋਂ ਪੁਲੀਸ ਦੀ ਮੌਜੂਦਗੀ ਵਿੱਚ ਨਮੂਨੇ ਲੈ ਲਏ ਗਏ ਹਨ। ਇਸ ਤੋਂ ਪਹਿਲਾਂ ਸਵੇਰੇ ਕਪੂਰਥਲਾ ਦੀ ਫੂਡ ਸੇਫਟੀ ਟੀਮ ਵੱਲੋਂ ਲੈਬਾਟਰੀ ਤੋਂ ਗੈਰ ਮਿਆਰੀ ਹੋਣ ਸਬੰਧੀ ਰਿਪੋਰਟ ਪ੍ਰਾਪਤ ਹੋਣ ਉਪਰੰਤ 7 ਸਤੰਬਰ ਨੂੰ ਜ਼ਬਤ ਕੀਤਾ ਤਕਰੀਬਨ 1.4 ਕੁਇੰਟਲ ਪਨੀਰ ਸਥਾਨਕ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਨਸ਼ਟ ਕੀਤਾ ਗਿਆ।
Read More »ਵਿਆਹਾਂ-ਸ਼ਾਦੀਆਂ ਅਤੇ ਹੋਰਨਾਂ ਸਮਾਗਮਾਂ ‘ਤੇ ਫਾਇਰ ਆਰਮ ਚਲਾਉਣ ‘ਤੇ ਮੁਕੰਮਲ ਪਾਬੰਦੀ…
– ਪੈਲੇਸਾਂ ਅਤੇ ਹੋਟਲਾਂ ਵਿੱਚ ਅਸਲਾ ਲਿਜਾਣ ਦੀ ਮਨਾਹੀ… ਦੀਪਕ ਔਜਲਾ, (ਕਪੂਰਥਲਾ) : ਜ਼ਿਲਾ ਮੈਜਿਸਟ੍ਰੇਟ ਸ਼੍ਰੀ ਮੁਹੰਮਦ ਤਇਅਬ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਨਵ ਜੀਵਨ ਦੀ ਸੁਰੱਖਿਆ ਲਈ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਵਿਆਹਾਂ-ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ ‘ਤੇ ਫਾਇਰ ਆਰਮ ਆਦਿ ਚਲਾਉਣ ਅਤੇ ਇਸ ਜ਼ਿਲੇ ਦੀ ਹਦੂਦ ਅੰਦਰ ਸਾਰੇ ਮੈਰਿਜ ਪੈਲੇਸਾਂ, ਹੋਟਲਾਂ ਅਤੇ ਹੋਰ ਅਜਿਹੀਆਂ ਥਾਵਾਂ ਜਿਥੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮ ਕੀਤੇ ਜਾਂਦੇ ਹਨ, ਵਿਚ ਆਰਮ ਫਾਇਰ ਦੀ ਵਰਤੋਂ ਕਰਨ ਅਤੇ ਲਾਇਸੰਸੀ/ਗੈਰ ਲਾਇਸੰਸੀ ਅਸਲਾ ਅਤੇ ਹੋਰ ਮਾਨਵ ਜੀਵਨ ਲਈ ਘਾਤਕ ਹਰੇਕ ਤਰਾਂ ਦੇ ਹਥਿਆਰ ਲੈ ਕੇ ਜਾਣ ‘ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 22 ਨਵੰਬਰ 2018 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲਾ ਕਪੂਰਥਲਾ ਵਿਖੇ ਵਿਆਹਾਂ-ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ ‘ਤੇ ਆਰਮਜ਼/ਹਥਿਆਰ ਚਲਾਏ ਜਾਂਦੇ ਹਨ ਅਤੇ ਇਸ ਜ਼ਿਲੇ ਦੀ ਹਦੂਦ ਅੰਦਰ ਸਾਰੇ ਮੈਰਿਜ ਪੈਲੇਸਾਂ/ਹੋਟਲਾਂ ਵਿਚ ਫਾਇਰ ਆਰਮ ਦੀ ਵਰਤੋਂ ਖੁੱਲੇਆਮ ਕੀਤੀ ਜਾ ਰਹੀ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਕਾਰਨ ਕਈ ਵਾਰ ਮਾਨਵ ਜੀਵਨ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ ...
Read More »ਡਿਪਟੀ ਕਮਿਸ਼ਨਰ ਨੇ ਦਰਿਆ ਬਿਆਸ ਵਿੱਚ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ…
– ਪਲਟੂਨ ਬ੍ਰਿਜ, ਧੁੱਸੀ ਬੰਨ ਨਾਲ ਲੱਗਦੇ ਪਿੰਡਾਂ ਅਤੇ ਮੰਡ ਖੇਤਰ ਦਾ ਕੀਤਾ ਦੌਰਾ… ਦੀਪਕ ਔਜਲਾ, (ਸੁਲਤਾਨਪੁਰ ਲੋਧੀ/ਕਪੂਰਥਲਾ) : ਬੀਤੇ ਦਿਨੀਂ ਹੋਈ ਭਾਰੀ ਬਰਸਾਤ ਨਾਲ ਦਰਿਆ ਦਾ ਪਾਣੀ ਉੱਪਰ ਉੱਠਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਮੁਹੰਮਦ ਤਇਅਬ ਨੇ ਅੱਜ ਲਗਾਤਾਰ ਦੂਜੇ ਦਿਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਧੁੱਸੀ ਬੰਨ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨਾਂ ਪਲਟੂਨ ਬ੍ਰਿਜ ਅਤੇ ਦਰਿਆ ਨਾਲ ਲੱਗਦੇ ਅੰਮ੍ਰਿਤਪੁਰ, ਡੇਰਾ ਹਰੀ ਸਿੰਘ, ਰਾਮਪੁਰ ਗੋਰੇ ਅਤੇ ਮੰਡ ਬਾਊਪੁਰ ਆਦਿ ਇਲਾਕਿਆਂ ਦਾ ਦੌਰਾ ਕਰਕੇ ਦਰਿਆ ਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਸਬੰਧਤ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ। ਉਨਾਂ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਉਨਾਂ ਦੇ ਜਾਨ-ਮਾਲ ਦੀ ਹਿਫ਼ਾਜ਼ਤ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ। ਉਨਾਂ ਕਿਹਾ ਕਿ ਬਾਰਿਸ਼ ਰੁਕਣ ਤੋਂ ਬਾਅਦ ਅੱਜ ਪੂਰਾ ਦਿਨ ਧੁੱਪ ਨਿਕਲਣ ਕਾਰਨ ਸਥਿਤੀ ਵਿਚ ਕਾਫੀ ਸੁਧਾਰ ਆਇਆ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਫਿਰ ਵੀ ਅਗਲੇ 48 ਘੰਟਿਆਂ ਲਈ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨਾਂ ਮਾਲ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਧੁੱਸੀ ...
Read More »कैप्टन अमरिन्दर सिंह 7 अक्तूबर को बादल के विधानसभा हलका लम्बी में करेंगे रैली…
बीएनएन, (चंडीगढ़) : पंजाब के मुख्यमंत्री कैप्टन अमरिन्दर सिंह 7 अक्तूबर को लम्बी विधानसभा हलके में किल्लियांवाली में रैली करके बेअदबी मामलों में प्रकाश सिंह बादल के भ्रामक प्रचार का जवाब देंगे। आज यहाँ यह खुलासा करते हुए एक सरकारी प्रवक्ता ने बताया कि कांग्रेस पार्टी के एक प्रतिनिधिमंडल ने आज इस प्रस्तावित रैली के लिए किल्लियांवाली की अनाज मंडी वाली जगह का जायज़ा लिया। इस प्रतिनिधिमंडल में वित्त मंत्री मनप्रीत सिंह बादल के साथ गुरप्रीत सिंह कांगड़, सुखजिन्दर सिंह रंधावा, राजा वडि़ंग और कैप्टन संदीप संधू शामिल थे। मुख्यमंत्री जिला परिषद और ब्लॉक समिति के चुनाव के बाद बादल के विधानसभा हलका लम्बी में रैली करने का ऐलान पहले ही कर चुके हैं। कैप्टन अमरिन्दर सिंह ने पिछली अकाली -भाजपा सरकार के दौरान बड़े स्तर पर घटी बेअदबी की घटनाओं की जांच के लिए गठित किये गए जस्टिस (सेवामुक्त) रणजीत सिंह कमीशन की रिपोर्ट आने पर बादल की तरफ से झूठे बयानों के द्वारा राज्य में सांप्रदायिक अशांति पैदा करने की भद्दी चालें चलने का गंभीर नोटिस लिया था। मुख्यमंत्री ने कहा कि जब भी चुनाव का समय नज़दीक आता है तो हर बार धर्म का दुरुपयोग करके ...
Read More »कांग्रेस पार्टी की जिला परिषद और पंचायत समिति चुनाव में भारी जीत…
बीएनएन, (चंडीगढ़) : पंजाब राज्य की 22 जिला परिषदों और 150 पंचायत समितियों के लिए बीते दिनों पड़े वोटों के आज नतीजे घोषित किए गए हैं। घोषित किए गए नतीजों के अनुसार कांग्रेस पार्टी ने जि़ला परिषदों और पंचायत समितियों में भारी जीत हासिल की है। इस संबंधी जानकारी देते हुए राज्य चुनाव आयोग के प्रवक्ता ने बताया कि राज्य के 22 जिला परिषदों के 353 ज़ोनों के नतीजों के अनुसार कांग्रेस पार्टी के 331 उम्मीदवार विजेता रहे, जबकि आम आदमी पार्टी के 00 शिरोमणी अकाली दल के 18, भारतीय जनता पार्टी के 02 और आज़ाद और अन्य 02 विजेता रहे। इसी तरह 150 पंचायत समितियों के 2899 जोनों में से कांग्रेस पार्टी के 2351 उम्मीदवार विजेता रहे जबकि आम आदमी पार्टी के 20, शिरोमणी अकाली दल के 353, भारतीय जनता पार्टी के 63, सी.पी.आई. के 01, शिरोमणी अकाली दल (अमृतसर) 02, सी.पी.आई.(एम) 02 और आज़ाद और अन्य 107 विजेता रहे।
Read More »ਕਪੂਰਥਲਾ ਪੰਚਾਇਤ ਸੰਮਤੀ ਤੋਂ 18 ‘ਤੇ ਕਾਂਗਰਸ, 2 ‘ਤੇ ਅਕਾਲੀ ਦਲ ਅਤੇ 1 ਤੋਂ ਆਜ਼ਾਦ ਉਮੀਦਵਾਰ ਜੇਤੂ…
ਦੀਪਕ ਔਜਲਾ, (ਕਪੂਰਥਲਾ) : ਕਪੂਰਥਲਾ ਪੰਚਾਇਤ ਸੰਮਤੀ ਚੋਣਾਂ ਵਿੱਚ 18 ‘ਤੇ ਕਾਂਗਰਸ, 2 ‘ਤੇ ਅਕਾਲੀ ਦਲ ਅਤੇ 1 ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਸ਼੍ਰੀ ਮੁਹੰਮਦ ਤਇਅਬ ਨੇ ਦੱਸਿਆ ਕਿ ਪੰਚਾਇਤ ਸੰਮਤੀ ਕਪੂਰਥਲਾ ਦੇ 21 ਜ਼ੋਨਾਂ ਵਿਚੋਂ ਜ਼ੋਨ 1=ਕਾਂਜਲੀ ਤੋਂ ਕਾਂਗਰਸ ਦੇ ਗੁਰਦੇਵ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਸਵਿੰਦਰ ਕੌਰ ਨੂੰ ਹਰਾਇਆ। ਇਸੇ ਤਰਾਂ ਜ਼ੋਨ 2-ਨਵਾਂ ਪਿੰਡ ਤੋਂ ਕਾਂਗਰਸ ਦੀ ਬਲਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਲਖਬੀਰ ਕੌਰ ਨੂੰ, ਜ਼ੋਨ 3-ਲੱਖਣ ਕਲਾਂ ਤੋਂ ਕਾਂਗਰਸ ਦੀ ਪਿਆਰੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੁਰਿੰਦਰ ਕੌਰ ਨੂੰ, ਜ਼ੋਨ 4-ਧੁਆਂਖੇ ਜਗੀਰ ਤੋਂ ਕਾਂਗਰਸ ਦੇ ਗੁਰਦੀਪ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਨਾਮ ਸਿੰਘ ਨੂੰ, ਜ਼ੋਨ 5-ਵਡਾਲਾ ਕਲਾਂ ਤੋਂ ਕਾਂਗਰਸ ਦੇ ਹਰਜਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਨਰਵੀਰ ਕੌਰ ਨੂੰ, ਜ਼ੋਨ-6 ਤੋਂ ਕਾਂਗਰਸ ਦੀ ਸੁਰਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੁਲਦੀਪ ਕੌਰ ਨੂੰ, ਜ਼ੋਨ-7 ਤੋਂ ਕਾਂਗਰਸ ਦੀ ਸੁਨੀਤਾ ਸੇਠੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਬਖਸ਼ਿੰਦਰ ਕੌਰ ਨੂੰ, ਜ਼ੋਨ 9 ਬਲੇਰ ਖਾਨਪੁਰ ਤੋਂ ਕਾਂਗਰਸ ਦੀ ਜਸਵਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੁਰਿੰਦਰ ਕੌਰ ਨੂੰ, ਜ਼ੋਨ 10-ਆਲਮਗੀਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਰਣਜੀਤ ਕੌਰ ਨੇ ਕਾਂਗਰਸ ਦੀ ਬਲਵਿੰਦਰ ਕੌਰ ਨੂੰ, ਜ਼ੋਨ 11-ਕਾਲਾ ਸੰਘਿਆ ਤੋਂ ਕਾਂਗਰਸ ਦੇ ਬੂਟਾ ਰਾਮ ਨੇ ਸ਼੍ਰੋਮਣੀ ...
Read More »भारी बारिश संबंधी सरकार द्वारा अलर्ट जारी…
दीपक औजला, (कपूरथला/चंडीगढ़) : आगामी दिनों के दौरान पंजाब राज्य के अलग अलग हिस्सों में भारी से बहुत भारी बारिश होने संबंधी मौसम विभाग द्वारा अलर्ट जारी किया गया है। इस संबंधी जानकारी देते हुए पंजाब सरकार के प्रवक्ता ने बताया कि भारतीय मौसम विभाग के चण्डीगढ़ स्थित केंद्र द्वारा राज्य सरकार को सूचना भेजी गई है कि 22 सितम्बर 2018 से 24 सितम्बर 2018 तक राज्य के माझा, मालवा और दोआबा क्षेत्र में पड़ते बहुत से जिलों में भारी (7-12 सैंटीमीटर) से बहुत भारी बारिश (12 सैंटीमीटर से ज़्यादा) होने की संभावना है। प्रवक्ता ने बताया कि इस समय के दौरान पंजाब राज्य के उत्तरी और दक्षिणी हिस्सों में बहुत भारी बारिश होने की संभावना है। इसके अलावा पड़ोसी राज्य हिमाचल प्रदेश के साथ लगते पंजाब के क्षेत्र में भारी से बहुत भारी बारिश पडऩे की संभावना है जिस कारण कुछ क्षेत्रों में जल भराव की समस्या हो सकती है। प्रवक्ता ने बताया कि जिन जिलों में भारी से बहुत भारी बारिश होने की संभावना है उनमें गुरदासपुर, जालंधर, अमृतसर, कपूरथला, फतेहगढ़ साहिब, एस.बी.एस. नगर, लुधियाना, मोहाली और रूपनगर शामिल हैं। प्रवक्ता ने कहा कि जिला प्रशासन को ज़रूरत अनुसार उचित प्रबंध करने के लिए कहा गया है।
Read More »रिश्वत मामले में ए.एस.आई. को 4 साल की कैद…
बीएनएन, (चंडीगढ़) : विजीलैंस ब्यूरो द्वारा दायर किये रिश्वत के मुकदमे की सुनवाई करते हुए मोहाली की अदालत ने आज जीरकपुर थाने में तैनात ए.एस.आई. अनूप सिंह (अब सेवामुक्त) को दोषी करार देते हुए भ्रष्टाचार रोकथाम कानून की अलग -अलग धाराओं के अंतर्गत 4 साल की बामुशक्कत कैद की सज़ा और जुर्माना किया है। विजीलैंस ब्यूरो के प्रवक्ता ने बताया कि दोषी ए.एस.आई को शिकायतकर्ता परमजीत कौर निवासी पंचकूला की शिकायत पर 40,000 रुपए की रिश्वत लेते रंगे हाथों गिरफ़्तार किया गया। शिकायतकर्ता ने अपनी शिकायत में दोष लगाया कि उक्त ए.एस.आई द्वारा उसके विरुद्ध चल रहे मुकदमे में मदद करने के बदले एक लाख की रिश्वत की माँग की गई और सौदा 40,000 में तय हुआ है। विजीलैंस द्वारा शिकायत के आधार पर उक्त ए.एस.आई को जीरकपुर में कोहीनूर ढाबे के नज़दीक 40 हज़ार रुपए की रिश्वत लेते गिरफ़्तार करके उसके विरुद्ध साल 2016 में मुकद्मा दायर किया था। प्रवक्ता ने बताया कि विजीलैंस ने इस केस को सफलतापूर्वक लड़ा और अदालत ने सेवामुक्त ए.एस.आई को रिश्वत लेने के दोष में दोषी करार देते हुए भ्रष्टाचार रोकथाम कानून की धारा 7 और 13 अधीन क्रमवार 4 और 3 साल की सजा सहित 10-10 हज़ार रुपए के जुर्माने की सजा ...
Read More »ਅੱਖਾਂ ਤੇ ਹੱਡੀਆਂ ਦਾ ਮੁਫ਼ਤ ਵਿਸ਼ਾਲ ਜਾਂਚ ਕੈਂਪ 23 ਨੂੰ….
– ਕੈਂਪ ਦੇ ਪ੍ਰਬੰਧਾਂ ਸਬੰਧੀ ਹੋਈ ਮੀਟਿੰਗ… ਦੀਪਕ ਔਜਲਾ, (ਕਪੂਰਥਲਾ) : ਆਰੀਆ ਸਮਾਜ ਟਰੱਸਟ ਵੱਲੋਂ ਆਰੀਆ ਸਮਾਜ ਮੰਦਿਰ, ਵੈਦਿਕ ਆਸ਼ਰਮ, ਪੁਰਾਣੀ ਦਾਣਾ ਮੰਡੀ, ਰੇਲਵੇ ਰੋਡ ਕਪੂਰਥਲਾ ਵਿਖੇ 23 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਅੱਖਾਂ ਤੇ ਹੱਡੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਸ਼੍ਰੀ ਕਪੂਰ ਚੰਦ ਗਰਗ ਦੀ ਰਹਿਨੁਮਾਈ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਕੈਂਪ ਦੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਦੱਸਿਆ ਗਿਆ ਕਿ ਆਰੀਆ ਸਮਾਜ ਟਰੱਸਟ, ਲਾਇੰਸ ਕਲੱਬ ਸੁਲਤਾਨਪੁਰ ਲੋਧੀ ਓਰੀਜ਼ਨਲ ਅਤੇ ਪੁਨਰਜੋਤ ਅੱਖ ਬੈਂਕ ਸੁਸਾਇਟੀ ਲੁਧਿਆਣਾ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਕੈਂਪ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਪਇਆਲਾ (ਸੇਵਾਮੁਕਤ) ਡਾ. ਜਗਤਾਰ ਸਿੰਘ, ਆਈ. ਆਰ. ਐਸ ਹੋਣਗੇ। ਇਸ ਕੈਂਪ ਦੌਰਾਨ ‘ਅੱਖਾਂ ਦਾਨ-ਮਹਾਂਦਾਨ’ ਸੱਭਿਆਚਾਰਕ ਜਾਗਰੂਕਤਾ ਪ੍ਰੋਗਰਾਮ ਵੀ ਕੀਤਾ ਜਾਵੇਗਾ। ਇਸ ਮੌਕੇ ਅੱਖਾਂ ਦਾਨ ਅਤੇ ਅੱਖਾਂ ਦੀ ਸੰਭਾਲ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਕਪੂਰਥਲਾ ਸ਼ਹਿਰ ਦੇ ਅੱਖ ਦਾਨੀ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾ. ਰਮੇਸ਼ ਚੰਦ ਸਟੇਟ ਐਵਾਰਡੀ ਅਤੇ ਉਨਾਂ ਦੀ ਟੀਮ ਅੱਖਾਂ ਦਾ ਮੁਆਇਨਾ ਕਰਨਗੇ ਅਤੇ ਬਾਅਦ ਵਿਚ ਲੋੜਵੰਦ ਮਰੀਜ਼ਾਂ ਦੇ ਲੁਧਿਆਣਾ ਵਿਖੇ ਆਪ੍ਰੇਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਲਿਆਉਣ ਅਤੇ ਉਨਾਂ ...
Read More »