News Update
  • 23 ਦਸੰਬਰ ਨੂੰ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • Delhi HC on Veg-Non-Veg Food: क्या चिप्स में मिलाई जाती है सूअर की चर्बी? जानिए दिल्ली हाई कोर्ट ने क्या कहा
  • – विधानसभा चुनावों में पंजाब-चंडीगढ़ पेरेंट्स एसोसिएशन निजी स्कूलों द्वारा शोषण को बनेगा मुद्दा, सियासी दलों का बिगाड़ सकते है खेल
  • ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਪਿੰਡਾਂ ਵਿੱਚ ਖ਼ੁਸ਼ੀ ਦੀ ਲਹਿਰ ।
  • आप’ के सह-प्रभारी प्रदीप छाबड़ा ने सेक्टर-22 में जनसभा को किया संबोधित —भाजपा और कांग्रेस पर साधा निशाना,
  • ਬਿਜਲੀ ਦੀਆਂ ਆ ਰਹੀਆਂ ਮੁਸਕਲਾਂ ਸਬੰਧੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन
  • ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।
  • ਸ਼ਾਹਬਾਦ ਹਰਿਆਣੇ ਤੋ ਰਵਾਨਾ ਹੋ ਕੇ Kmp ਤੋਂ 20 ਕਿਲੋਮੀਟਰ ਪਿੱਛੇ ਅਮਰੀਕ ਢਾਬੇ ਕੋਲ ਕਾਫ਼ਲਾ ਇਕੱਠਾ ਕਰਕੇ 1 ਵਜੇ ਸਿੰਘੁ ਬਾਰਡਰ ਪਹੁੰਚਿਆ ਜੱਥਾ, ਕੱਲ 26 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਕਰਾਂਗੇ ਵੱਡਾ ਇਕੱਠ।
  • कपूरथला में अकाली दल युवा विंग के SOI के देहाती प्रधान ने अपने आप को मारी गोली, पढ़ें क्यों ..?? – घरेलू विवाद के कारण अपनी ही कार में बैठकर लाइसेंसी रिवाल्वर से अपने आप को मारी गोली — DSP
Home >> 2018 >> October

Monthly Archives: October 2018

ਹਾਈ ਲੇਵਲ ਬਰਾਰੀ ਫਲਾਈ ਉਵਰ 31 ਮਾਰਚ ਤੱਕ ਹੋਵੇਗਾ ਲੋਕ ਅਰਪਣ-ਸਪੀਕਰ ਰਾਣਾ ਕੇ ਪੀ ਸਿੰਘ. 

ਹਾਈ ਲੇਵਲ ਬਰਾਰੀ ਫਲਾਈ ਉਵਰ 31 ਮਾਰਚ ਤੱਕ ਹੋਵੇਗਾ ਲੋਕ ਅਰਪਣ-ਸਪੀਕਰ ਰਾਣਾ ਕੇ ਪੀ ਸਿੰਘ. 20 ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਪੁੱਲ ਦੇ ਨਿਰਮਾਣ ਨਾਲ ਟਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ. ਨੰਗਲ 31 ਅਕਤੂਬਰ(ਵਿਵੇਕ ਗੌਤਮ) ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਨੂੰ ਜੜ ਤੋ ਖਤਕ ਕਰਨ ਅਤੇ ਨੰਗਲ ਸ਼ਹਿਰ ਦੇ ਆਲੇ ਦੁਆਲੇ ਦੇ ਲਗਭਗ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਰੇਲਵੇ ਫਾਟਕ ਤੋਂ ਨਜਾਤ ਦੇਣ ਲਈ ਬਣਾਇਆ ਜਾ ਰਿਹਾ ਬਰਾਰੀ ਹਾਈ ਲੇਵਲ ਫਲਾਈ ਉਵਰ ਬਰ੍ਿਜ 31 ਮਾਰਚ ਤੱਕ ਮੁਕੰਮਲ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ.ਬਦਲ ਰਿਹਾ ਹੈ ਨੰਗਲ ਦਾ ਸਲੋਗਨ ਲੋਕਾਂ ਨੂੰ ਦੇ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਨੰਗਲ ਦੇ ਵਿਕਾਸ ਨੂੰ ਲੀਹ ਤੇ ਲਿਆ ਦਿੱਤਾ ਹੈ. ਸ਼ਹਿਰ ਵਿਚ ਸ਼ਿਵਾਲਿਕ ਐਵਿਨਿਊ ਨੇੜੇ ਕਰੋੜਾ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅੰਡਰ ਪਾਸ ਦਾ ਟੈਡਰ ਜਲਦੀ ਲਗਾਇਆ ਜਾ ਰਿਹਾ ਹੈ ਅਤੇ ਨਵਾਂ ਸ਼ਹਿਰ ਦੀ ਜੁਹੂੰ ਤੋਂ  ਸਰ੍ੀ ਅਨੰਦਪੁਰ ਸਾਹਿਬ ਦੇ ਅਗਮਪੁਰ ਤੱਕ 12 ਕਰੋੜ ਰੁਪਏ ਦੀ ਲਾਗਤ ਨਾਲ ਜਲਦੀ ਸ਼ੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ. ਬਰਾਰੀ ਵਾਲਾ ਪੁੱਲ 31 ਮਾਰਚ ਤੱਕ ਮੁਕੰਮਲ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ.ਬਰਾਰੀ ਵਿਖੇ ਬਣਨ ਵਾਲੇ ਹਾਈ ਲੇਵਰ ਪੁੱਲ ਦੀ ਲੰਬਾਈ 110 ਮੀਟਰ  ਅਤੇ ਚੋੜਾਈ 10 ਮੀਟਰ ਜਾਂ 33 ਫੁੱਟ ਰੱਖੀ ਗਈ ਹੈ. ਇਸ ਪੁੱਲ ਦੀ ਉਸਾਰੀ ਸਪੀਕਰ ਰਾਣਾ ਕੇ ਪੀ ਸਿੰਘ ...

Read More »

ਅਨੰਦਪੁਰ ਸਾਹਿਬ ਨੂੰ ਸਾਫ ਸੁਥਰਾ ਨਮੁੱਨੇ ਦਾ ਸ਼ਹਿਰ ਬਣਾਇਆ ਜਾਵੇਗਾ-ਰਾਣਾ ਕੇ ਪੀ ਸਿੰਘ

ਅਨੰਦਪੁਰ ਸਾਹਿਬ ਨੂੰ ਸਾਫ ਸੁਥਰਾ ਨਮੁੱਨੇ ਦਾ ਸ਼ਹਿਰ ਬਣਾਇਆ ਜਾਵੇਗਾ-ਰਾਣਾ ਕੇ ਪੀ ਸਿੰਘ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਕੂੱੜਾ ਚੁੱਕਣ ਵਾਲੀਆਂ ਤਿੰਨ ਗੱਡੀਆਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ 150 ਬੈਂਚ, 50 ਕੂੱੜੇਦਾਨ ਅਤੇ 15 ਪਿਟ ਸ਼ਹਿਰ ਦੀ ਅੰਦਰੂਨੀ ਸਫਾਈ ਲਈ ਜਲਦੀ ਸਥਾਪਤ ਹੋਣਗੇ ਅਨੰਦਪੁਰ ਸਾਹਿਬ, 31 ਅਕਤੂਬਰ( ਵਿਵੇਕ ਗੌਤਮ ) ਇਤਿਹਾਸਕ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਨੂੰ ਨਮੁੱਨੇ ਦਾ ਸੁੰਦਰ ਸ਼ਹਿਰ ਬਣਾਉਣ ਅਤੇ ਇਸਦੀ ਸਾਫ ਸਫਾਈ ਲਈ ਨਗਰ ਕੌਂਸਲ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸਰਕਾਰ ਵਲੋਂ ਇਸ ਲਈ ਵਿਸੇਸ਼ ਫੰਡ ਜਾਰੀ ਕੀਤੇ ਜਾ ਰਹੇ ਹਨ।ਨਗਰ ਕੌਂਸਲ ਵਿਚ 3 ਕੂੜਾ ਚੁੱਕਣ ਵਾਲੀਆਂ ਗੱਡੀਆਂ ਸ਼ਹਿਰ ਦੇ ਅੰਦਰੂਨੀ ਖੇਤਰ ਵਿਚੋਂ ਕੂੱੜਾ ਚੁੱਕ ਕੇ ਸ਼ਹਿਰ ਵਿਚ ਮੁਕੰਮਲ ਸਫਾਈ ਬਰਕਰਾਰ ਰੱਖੀ ਜਾਵੇਗੀ।ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਸ੍ਰੀ ਗੁਰੂ ਰਵੀਦਾਸ ਚੌਂਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਨਗਰ ਕੌਂਸਲ ਵਲੋਂ ਸ਼ਹਿਰ ਦਾ ਅੰਦਰੂਨੀ ਕੂੜਾ ਚੁੱਕਣ ਲਈ ਚਲਾਈਆਂ ਤਿੰਨ ਵਿਸ਼ੇਸ਼ ਗੱਡੀਆਂ ਨੂੰ ਝੰਡੀ ਦੇ ਕੇ ਰਵਾਨਾਂ ਕਰਨ ਮੋਕੇ ਕੀਤਾ। ਉਹਨਾਂ ਕਿਹਾ ਕਿ ਇਹ ਤਿੰਨ ਛੋਟੀਆਂ ਗੱਡੀਆਂ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਵਿਚ ਜਾ ਕੇ ਘਰ-ਘਰ ਕੂੜਾ ਚੁੱਕਣ ਦਾ ਢੁਕਵਾਂ ਪ੍ਰਬੰਧ ਕਰਨਗੀਆਂ। ਸ਼ਹਿਰ ਵਿਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖੋ ਵੱਖਰੇ ਕਰਕੇ ਉਸ ਦੇ ਲਈ 15 ਪਿਟ ਤਿਆਰ ਕੀਤੇ ਜਾਣਗੇ ਜਿਹਨਾਂ ਵਿਚ ਗਿੱਲੇ ਕੂੜੇ ਦੀ ਖਾਦ ਬਣਾਈ ਜਾਵੇਗੀ। ਸ਼ਹਿਰ ਵਿਚ 50 ਕੂੜੇਦਾਨ ਉਹਨਾਂ ਗੱਲੀਆਂ ਵਿਚ ਲਗਾਏ ਜਾਣਗੇ ਜਿਥੇ ਵੱਡੀਆਂ ਗੱਡੀਆਂ ਰਾਹੀਂ ਕੂੜਾ ਚੁੱਕਣ ਵਿਚ ਪਹਿਲਾਂ ...

Read More »

ਖਲਸਾ ਕਾਲਜ ਵਿੱਚ ਲਗਾਈ ਇੱਕ ਰੋਜਾ ਵਰਕਸ਼ਾਪ

  ਖਲਸਾ ਕਾਲਜ ਵਿੱਚ ਲਗਾਈ ਇੱਕ ਰੋਜਾ ਵਰਕਸ਼ਾਪ ਅਨੰਦਪੁਰ ਸਾਹਿਬ, 31 ਅਕਤੂਬਰ(ਵਿਵੇਕ ਗੌਤਮ) ਨੈਕ ਤੋਂ ਏ ਗਰੇਡ ਅਤੇ ਯੂ.ਜੀ.ਸੀ. ਤੋਂ ਪੋਟੈਨਸ਼ਿਅਲ ਫਾਰ ਐਕਸੀਲੈਂਸ ਅਤੇ ਡੀ.ਬੀ.ਟੀ. ਵੱਲੋਂ ਸਟਾਰ ਕਾਲਜ ਨਾਲ ਸਨਮਾਨਤ ਖਾਲਸਾ ਕਾਰਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਅੱਜ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਲਈ, ਬਾਗਵਾਨੀ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਇੱਕ ਰੋਜਾ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਸੇਬ ਦਾ ਜੈਮ ਬਣਾਉਣ ਦੀ ਵਿਧੀ, ਬਾਗਵਾਨੀ ਵਿਭਾਗ ਦੇ ਮਾਹਿਰਾਂ ਤੋਂ ਸਿੱਖੀ। ਫੂਡ ਪਰੋਸੈਸਿੰਗ ਦੇ ਮਹੱਤਵ ਨੂੰ ਸਮਝਦਿਆਂ ਕਾਲਜ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਹੱਥੀਂ ਜੈਮ ਤਿਆਰ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅਜਿਹੇ ਉਤਪਾਦ ਬਣਾਉਣ ਲਈ ਪ੍ਰੇਰਿਆ ਅਤੇ ਇਸ ਮੌਕੇ ਐਚ.ਡੀ.ਓ. ਵਿਸ਼ਾਲੀ ਅਤੇ ਐਚ.ਡੀ.ਓ.  ਰਵੀਪਾਲ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਅਲੱਗ ਅਲੱਗ ਸਕੀਮਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਜੈਮ ਬਣਾਉਣ ਦੇ ਮਾਹਿਰ ਸੁਮੇਸ਼ ਕੁਮਾਰ, ਰਜਿੰਦਰਪਾਲ, ਰੁਪਿੰਦਰਜੀਤ ਸਿੰਘ ਬਾਗਵਾਨੀ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਵਿਭਾਗ ਦੇ ਮੁਖੀ ਡਾ. ਜੁਝਾਰ ਸਿੰਘ ਨੇ ਬਾਗਵਾਨੀ ਵਿਭਾਗ ਦਾ ਧੰਨਵਾਦ ਕੀਤਾ ਅਤੇ ਇਸ ਸ਼ਲਾਘਾਯੋਗ ਕੰਮ ਲਈ ਬਾਗਵਾਨੀ ਵਿਭਾਗ ਦੀ ਸਰਾਹਨਾ ਵੀ ਕੀਤੀ। ਇਸ ਮੌਕੇ ਕਮਲ ਕੁਮਾਰ, ਪ੍ਰੋ. ਭਾਵਨਾ ਠਾਕੁਰ, ਪ੍ਰੋ. ਮੁਮਿਤ ਕੋਰ ਅਤੇ ਪ੍ਰੋ. ਬਲਵਿੰਦਰ ਸਿੰਘ ਖਾਸ ਤੌਰ ਤੇ ਹਾਜਰ ਰਹੇ।

Read More »

ਸਫਲ ਕਿਸਾਨ ਗੁਰਚਰਨ ਸਿੰਘ ਬਣਿਆ ਇਲਾਕੇ ਦੇ ਕਿਸਾਨਾਂ ਲਈ ਪਰ੍ਰੇਣਾ ਸਰੋਤ.,10 ਸਾਲ ਤੋਂ ਪਰਾਲੀ ਅਤੇ ਰਹਿੰਦ-ਖੂਹੰਦ ਦਾ ਖੇਤਾਂ ਵਿਚ ਹੀ ਕੀਤਾ ਨਿਪਟਾਰਾ, ਅਧੁਨਿਕ ਮਸ਼ੀਨਰੀ ਨਾਲ ਹੋਇਆ ਆਰਥਿਕ ਤੋਰ ਤੇ ਮਜਬੂਤ

ਸਫਲ ਕਿਸਾਨ ਗੁਰਚਰਨ ਸਿੰਘ ਬਣਿਆ ਇਲਾਕੇ ਦੇ ਕਿਸਾਨਾਂ ਲਈ ਪਰ੍ਰੇਣਾ ਸਰੋਤ.,10 ਸਾਲ ਤੋਂ ਪਰਾਲੀ ਅਤੇ ਰਹਿੰਦ-ਖੂਹੰਦ ਦਾ ਖੇਤਾਂ ਵਿਚ ਹੀ ਕੀਤਾ ਨਿਪਟਾਰਾ, ਅਧੁਨਿਕ ਮਸ਼ੀਨਰੀ ਨਾਲ ਹੋਇਆ ਆਰਥਿਕ ਤੋਰ ਤੇ ਮਜਬੂਤ ਮਿਸ਼ਨ ਤੰਦਰੁਸਤ ਪੰਜਾਬ ਅਤੇ ਪਰਾਲੀ ਨਾ ਜਲਾਉਣ ਲਈ ਜਾਗਰੂਕਤਾ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਜੀਵਨ ਦੀ ਰੱਖਿਆ. ਰਿਵਾਇਤੀ ਫਸਲੀ ਚੱਕਰ ਛੱਡ ਕੇ ਅਪਣਾਏ ਸਹਾਇਕ ਧੰਦੇ ਬਣੇ ਮਿਸਾਲ. ਕੀਰਤਪੁਰ ਸਾਹਿਬ 30 ਅਕਤੂਬਰ(ਵਿਵੇਕ ਗੌਤਮ) ਸ਼ਾਹਪੁਰ ਬੇਲਾ ਵਿਚ 2 ਦਰਿਆਵਾਂ ਦੇ ਵਿਚਕਾਰ 65 ਏਕੜ ਵਿਚ ਖੇਤੀ ਕਰਨ ਵਾਲੇ ਸ. ਗੁਰਚਰਨ ਸਿੰਘ ਅਟਵਾਲ ਨੇ ਇਲਾਕੇ ਦੇ ਕਿਸਾਨਾਂ ਤੇ ਜਿਮੀਦਾਰਾਂ ਲਈ ਇਕ ਮਿਸਾਲ ਪੇਸ਼ ਕੀਤੀ ਹੈ ਜਿਸ ਨਾਲ ਉਹ ਇਸ ਇਲਾਕੇ ਦੇ ਕਿਸਾਨਾਂ ਵਿਚ ਪਰ੍ਰੇਨਾ ਸਰੋਤ ਬਣ ਗਿਆ ਹੈ. ਉਸ ਵਲੋਂ 2 ਸਾਲ ਪਹਿਲਾਂ ਆਪਣੀ 25 ਏਕੜ ਪੈਲੀ ਦੇ ਨਾਲ ਨਾਲ ਕੁੱਲ 150 ਏਕੜ ਵਿਚ ਵੀ ਖੇਤੀ ਕਰਨ ਸਮੇਂ ਕਦੇ ਵੀ ਪਰਾਲੀ ਨੂੰ ਨਹੀਂ ਜਲਾਂਿੲਆ ਗਿਆ ਅਤੇ ਕੀਟ-ਨਾਸ਼ਕ ਦੀ ਘੱਟੋ ਘੱਟ ਵਰਤੋਂ ਕਰਕੇ ਜਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਹੈ. ਪਿਤਾ ਪੁਰਖੀ ਖੇਤੀਬਾੜੀ ਦਾ ਧੰਦਾ ਅਪਣਾਉਣ ਵਾਲੇ ਗੁਰਚਰਨ ਸਿੰਘ ਅਟਵਾਲ ਨੇ ਆਪਣੇ ਪੁੱਤਰ ਅਮਨਿੰਦਰ ਸਿੰਘ ਅਟਵਾਲ ਨੂੰ ਵੀ ਇਸ ਖੇਤੀਬਾੜੀ ਦੇ ਧੰਦੇ ਵਿਚ ਲਗਾਇਆ ਹੈ ਅਤੇ ਅਟਵਾਲ ਐਗਰੀਕਲਚਰ ਨਾਮ ਦੀ ਸੰਸਥਾ ਬਣਾ ਕੇ ਪੰਜਾਬ ਸਰਕਾਰ ਤੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਪਰ੍ਾਪਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਕੀਤਾ ਹੋਂਿੲਆ ਹੈ. ...

Read More »

ਹਾਈ ਬੀ.ਪੀ ਅਤੇ ਜਿਆਦਾ ਤਨਾਵਗ੍ਰਸਤ ਰਹਿਣ ਨਾਲ ਵੱਧ ਸਕਦਾ ਹੈ ਬ੍ਰੇਨ ਸ੍ਰਟੋਕ ਦਾ ਖਤਰਾ: ਡਾ ਰਾਮ ਪ੍ਰਕਾਸ਼ 

ਹਾਈ ਬੀ.ਪੀ ਅਤੇ ਜਿਆਦਾ ਤਨਾਵਗ੍ਰਸਤ ਰਹਿਣ ਨਾਲ ਵੱਧ ਸਕਦਾ ਹੈ ਬ੍ਰੇਨ ਸ੍ਰਟੋਕ ਦਾ ਖਤਰਾ: ਡਾ ਰਾਮ ਪ੍ਰਕਾਸ਼ ਕੀਰਤਪੁਰ ਸਾਹਿਬ, 30 ਅਕਤੂਬਰ(ਵਿਵੇਕ ਗੌਤਮ) ਸੰਸਾਰ ਭਰ ਵਿੱਚ ਗੈਰ ਸੰਚਾਰੀ ਰੋਗਾ ਦੇ ਵੱਧ ਰਹੇ ਖਤਰੇ ਨੂੰ ਠੱਲ ਪਾਉਣ ਲਈ ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਸਰਕਾਰ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੁੰਗਾਰਾ ਦੇਣ ਲਈ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਪ੍ਰਕਾਸ਼ ਸਰੋਆ ਦੀ ਅਗੁਵਾਈ ਹੇਠ ਵਿਸ਼ਵ ਬ੍ਰੇਨ-ਸਟ੍ਰੋਕ (ਦਿਮਾਗੀ ਦੌਰਾ) ਦਿਵਸ ਮਨਾਇਆ ਗਿਆ।ਡਾ.ਰਾਮ ਪ੍ਰਕਾਸ਼ ਸਰੋਆ ਨੇ ਜਾਣਕਾਰੀ ਦਿੰਦਆ ਕਿਹਾ ਕਿ ਅੱਜ ਵਿਸ਼ਵ ਪੱਧਰ ਤੇ ਗੈਰ ਸੰਚਾਰੀ ਰੋਗਾ ਦੀ ਗਿਣਤੀ ਵੱਧਦੀ ਜਾ ਰਹੀ ਹੈ। ਗੈਰ ਸੰਚਾਰੀ ਰੋਗਾ ਵਿੱਚੋ ਬ੍ਰੇਨ-ਸਟ੍ਰੋਕ ਵੀ ਇੱਕ ਵੱਧ ਰਹੀ ਬੀਮਾਰੀ ਹੈ। ਇਸ ਦਾ ਮੁੱਖ ਕਾਰਨ ਲੋਕਾ ਦੀ ਜੀਵਨਸ਼ੈਲੀ ਵਿੱਚ ਬਦਲਾਅ, ਤਨਾਵ ਗ੍ਰਸਤ ਰਹਿਣਾ, ਤੰਬਾਕੂ-ਸ਼ਰਾਬ ਦਾ ਸੇਵਣ, ਸਮੇਂ-ਸਮੇਂ ਤੇ ਡਾਕਟਰੀ ਜਾਂਚ ਦੀ ਘਾਟ , ਵੱਧ ਰਕਤਚਾਪ (ਹਾਈ-ਬੀ.ਪੀ) ਅਤੇ ਸ਼ਰੀਰਕ ਸਰਗਰਮੀਆਂ ਦੀ ਘਾਟ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬ੍ਰੇਨ-ਸਟ੍ਰੋਕ ਤੋ ਬੱਚਣ ਲਈ ਜੀਵਨਸ਼ੈਲੀ ਵਿੱਚ ਬਦਲਾਅ ਕਰਨਾ, ਦਿਨ ਵਿੱਚ ਘਟੋ-ਘੱਟ 30 ਮਿੰਟ ਕਸਰਤ, ਤੰਬਾਕੂ ਜਾਂ ਤੰਬਾਕੂ ਦੇ ਬਣੇ ਪਦਾਰਥਾਂ ਦਾ ਇਸਤੇਮਾਲ ਬੰਦ ਕਰਨਾ ਅਤੇ ਸਮੇਂ ਸਮੇਂ ਤੇ ਡਾਕਟਰੀ ਸਲ੍ਹਾਹ ਲ਼ੈਣਾ ਜਰੂਰੀ ਹੈ। (ਨੈਸ਼ਨਲ ਪ੍ਰੋਗਰਾਮ ਫਾਰ ਨਾਨ-ਕਾਮੁੳਨੀਕੇਬਲ ਡਸਿਸਜ) ਅਧੀਨ ਇਸ ਬੀਮਾਰੀ ਸੰਬਧੀ ਲੋਕਾ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਡਾਕਟਰੀ ...

Read More »

ਸ਼ਹਿਰੀ ਅਤੇ ਪੇਡੂ ਖੇਤਰ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤ ਦੇਣ ਵਿਚ ਮੋਹਰੀ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ

ਸ਼ਹਿਰੀ ਅਤੇ ਪੇਡੂ ਖੇਤਰ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤ ਦੇਣ ਵਿਚ ਮੋਹਰੀ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਸ਼ਹਿਰਾਂ ਅਤੇ ਪਿੰਡਾਂ ਵਿਚ ਕੈਂਪ ਲਗਾ ਕੇ ਸਰਕਾਰ ਦੀਆਂ ਸਿਹਤ ਸਕੀਮਾਂ ਬਾਰੇ ਦਿੱਤੀ ਜਾ ਰਹੀ ਹੈ ਢੁੱਕਵੀਂ ਜਾਣਕਾਰੀ ਅਨੰਦਪੁਰ ਸਾਹਿਬ, 26 ਅਕਤੂਬਰ(ਵਿਵੇਕ ਗੌਤਮ) ਅਨੰਦਪੁਰ ਸਾਹਿਬ ਇਲਾਕੇ ਵਿਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾ ਦੇਣ ਦੀ ਦਿਸ਼ਾ ਵਿਚ ਭਾਈ ਜੈਤਾ ਜੀ ਸਿਵਲ ਹਸਪਤਾਲ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਜਿਥੇ ਮਰੀਜਾ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਉਥੇ ਸਰਕਾਰ ਦੀਆਂ ਸਿਹਤ ਸਕੀਮਾਂ ਦਾ ਵੱਧ ਤੋ ਵਧ ਲਾਭ ਦਿੱਤਾ ਜਾ ਰਿਹਾ ਹੈ।ਹਸਪਤਾਲ ਦੇ ਵਿਚ ਮਰੀਜਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਸ਼ਹਿਰੀ ਅਤੇ ਪੇਡੂ ਖੇਤਰ ਵਿਚ ਰਹਿ ਰਹੇ ਲੋਕਾਂ ਲਈ ਵਰਦਾਨ ਸਿੱਧ ਹੋ ਰਹੀਆ ਹਨ।ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਹਸਪਤਾਲ ਵਲੋਂ ਓ.ਪੀ.ਡੀ ਰਾਹੀਂ ਹਰ ਮਹੀਨੇ ਤਕਰੀਬਨ 12500 ਨਵੇ ਅਤੇ ਪੁਰਾਣੇ ਮਰੀਜਾਂ ਨੂੰ ਸਿਹਤ ਸਹੂਲਤਾ ਪ੍ਰਧਾਨ ਕੀਤੀਆਂ ਜਾਂਦੀਆਂ ਹਨ। ਇਹਨਾਂ ਮਰੀਜਾਂ ਦੇ ਲੈਬ ਟੈਸਟ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁਫ਼ਤ ਕੀਤੇ ਜਾਂਦੇ ਹਨ।ਸਿਹਤ ਸਕੀਮਾਂ ਅਧੀਨ ਸਰਕਾਰ ਵੱਲੋ ਚਲਾਏ ਜਾ ਰਹੇ ਪ੍ਰਧਾਨ ਮੰਤਰੀ ਸੁੱਰਖਿਅਤ ਮਾਤ੍ਰਤਵ ਅਭਿਆਨ ਤਹਿਤ ਹਰੇਕ ਮਹੀਨੇ ਦੀ 9 ਤਰੀਕ ਨੂੰ ਕੈਂਪ ਲਗਾ ਕੇ ਗਰਭਵਤੀ ਅੋਰਤਾ ਦੀ ਜਾਂਚ ਕੀਤੀ ਜਾਂਦੀ ਰਹੀ ਹੈ।ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ...

Read More »

ਨਿਆ ਪਾਲਿਕਾ ਦਾ ਦੇਸ਼ ਦੇ ਵਿਕਾਸ ਅਤੇ ਸਮਾਜਿਕ-ਆਰਥਿਕ ਬਰਾਬਰੀ ਨੂੰ ਕਾਇਮ ਰੱਖਣ ਵਿੱਚ ਭਰਭੂਰ ਯੋਗਦਾਨ-ਸਪੀਕਰ

ਨਿਆ ਪਾਲਿਕਾ ਦਾ ਦੇਸ਼ ਦੇ ਵਿਕਾਸ ਅਤੇ ਸਮਾਜਿਕ-ਆਰਥਿਕ ਬਰਾਬਰੀ ਨੂੰ ਕਾਇਮ ਰੱਖਣ ਵਿੱਚ ਭਰਭੂਰ ਯੋਗਦਾਨ-ਸਪੀਕਰ 38 ਕਰੋੜ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਰਿੰਗ ਰੋਡ ਬਨਾਉਣ ਦੀ ਯੋਜਨਾ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੀ-ਰਾਣਾ ਕੇ.ਪੀ. ਸਿੰਘ ਸਪੀਕਰ ਵੱਲੋਂ ਬਾਰ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਅਨੰਦਪੁਰ ਸਾਹਿਬ(ਵਿਵੇਕ ਗੌਤਮ) ਨਿਆ ਪਾਲਿਕਾ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਆਜ਼ਾਦੀ ਦੇ ਲੰਬੇ ਸੰਘਰਸ ਵਿੱਚ ਵੀ ਵਕੀਲ ਭਾਈਚਾਰੇ ਨਾਲ ਸੰਬੰਧਤ ਬਹੁ ਗਿਣਤੀ ਲੋਕਾਂ ਨੇ ਸੰਘਰਸ਼ ਕੀਤੇ ਸਨ।ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨੇ ਅੱਜ ਬਾਰ ਐਸੋਸੀਐਸ਼ਨ ਸ੍ਰੀ ਅਨੰਦਪੁਰ ਸਾਹਿਬ ਸਾਲਾਨਾ ਸਮਾਰੌਹ ਮੌਕੇ ਜੂਡੀਸ਼ੀਅਲ ਅਧਿਕਾਰੀਆਂ, ਬਾਰ ਮੈਂਬਰਾਂ ਅਤੇ ਹੋਰ ਪਤਵੰਤਿਆਂ ਦੇ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਰੂਪਨਗਰ ਹਰਸਿਮਰਨਜੀਤ ਸਿੰਘ, ਸੀਨੀਅਰ ਜੂਡੀਸ਼ੀਅਲ ਮੈਜਿਸਟ੍ਰੇਟ ਅਸ਼ੋਕ ਚੌਹਾਨ, ਐਸ.ਡੀ.ਐਮ. ਸ. ਹਰਬੰਸ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ. ਦੌਲਤ ਸਿੰਘ ਚਬਰੇਵਾਲ ਅਤੇ ਵੱਡੀ ਗਿਣਤੀ ਵਿੱਚ ਵਕੀਲ ਅਤੇ ਪਤਵੰਤੇ ਹਾਜਰ ਸਨ।ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਨਿਆਂ ਪਾਲਿਕਾ ਨੇ ਹਮੇਸ਼ਾਂ ਦੇਸ਼ ਦੇ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਨਿਰਵਿਵਾਦ ਹੋਕੇ ਕੰਮ ਕੀਤਾ ਹੈ। ਅਤੇ ਸਾਡੇ ਦੇਸ਼ ਵਿੱਚ ਨਿਆਂ ਪਾਲਿਕਾ ਦੇ ਫੈਂਸਲਿਆਂ ਨੂੰ ਹਮੇਸ਼ਾਂ ਸਨਮਾਨ ਮਿਲਿਆ ਹੈ। ਜਦੋਂ ਕਦੇ ਵੀ ਜਰੂਰਤ ਪਈ ਹੈ ਤਾਂ ਨਿਆਂ ਪਾਲਿਕਾ ਦੀ ਦਖਲ ਅੰਦਾਜ਼ੀ ਨੇ ...

Read More »

ਸਮਾਰਟ ਕਲਾਸ ਰੂਮ ਰਾਹੀ ਮਿਆਰੀ ਸਿੱਖਿਆ ਦੇਣ ਵਿਚ ਮੋਹਰੀ ਸਰਕਾਰੀ ਪ੍ਰਾਇਮਰੀ ਸਕੂਲ ਮਟੋਰ

ਸਮਾਰਟ ਕਲਾਸ ਰੂਮ ਰਾਹੀ ਮਿਆਰੀ ਸਿੱਖਿਆ ਦੇਣ ਵਿਚ ਮੋਹਰੀ ਸਰਕਾਰੀ ਪ੍ਰਾਇਮਰੀ ਸਕੂਲ ਮਟੋਰ ਸਕੂਲ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਦਿੱਤੀ ਜਾ ਰਹੀ ਹੈ ਢੁਕਵੀਂ ਜਾਣਕਾਰੀ ਵਾਤਾਵਰਣ ਸੁਰੱਖਿਆ ਅਤੇ ਰੁੱਖ ਦੀ ਸਾਂਭ ਸੰਭਾਲ ਬਾਰੇ ਵੀ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਪ੍ਰੇਰੀਤ ਅਨੰਦਪੁਰ ਸਾਹਿਬ, 25 ਅਕਤੂਬਰ(ਵਿਵੇਕ ਗੌਤਮ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਕਾਰਗੁਜਾਰੀ ਵਿੱਚ ਹੋਏ ਜਿਕਰਯੋਗ ਪਰਿਵਰਤਨ ਨੇ ਸੂਬੇ ਦੇ ਸਿੱਖਿਆ ਢਾਂਚੇ ਨੂੰ ਜਿਸ ਨੂੰ ਮਜਬੂਤ ਸਥਿਤੀ ਵਿਚ ਲੈ ਆਉਦਾ ਹੈ ਉਸਨੇ ਇਹ ਪ੍ਰਰੇਨਾ ਦਿੱਤੀ ਹੈ ਕਿ ਕੇਵਲ ਮਾਡਲ ਜਾਂ ਕਾਨਵੈਂਟ ਮਹਿੰਗੀ ਵਿਦਿਆ ਦੇਣ ਵਾਲੇ ਸਕੂਲ ਹੀ ਮਿਆਰੀ ਸਿੱਖਿਆ ਦੇਣ ਦੇ  ਸਮਰਥ ਨਹੀਂ ਹਨ ਜੇਕਰ ਵਿਦਿਆਰਥੀਆਂ ਵਿਚ ਪੜਨ ਦੀ ਲਗਨ ਅਤੇ ਅਧਿਆਪਕਾਂ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦਾ ਉਤਸਾਹ ਹੋਵੇ ਤਾਂ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਸਭ ਤੋਂ ਉਤਮ ਦੇਣ ਦੇ ਯੋਗ ਹੈ।  ਸਰਕਾਰ ਦਾ ਉਪਰਾਲਾ ਪੜੋ ਪੰਜਾਬ ਪੜਾਉ ਪੰਜਾਬ ਅੱਜ ਸਿੱਖਿਆ ਦੇ ਖੇਤਰ ਵਿਚ ਇਕ ਨਵੀਂ ਦਿਸ਼ਾ ਅਤੇ ਸੇਧ ਦੇਣ ਵਿਚ ਸਫਲਤਾਪੂਰਵਕ ਤੇਜ ਰਫਤਾਰ ਨਾਲ ਚੱਲ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਦਾ ਸਰਕਾਰੀ ਪ੍ਰਾਇਮਰੀ ਸਕੂਲ ਮਟੋਰ ਆਪਣੇ 163 ਵਿਦਿਆਰਥੀਆਂ ਨੂੰ ਕਿਤਾਬੀ ਵਿੱਦਿਆ ਦੇਣ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਨ, ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ, ਦਿਨ-ਤਿਉਹਾਰ ਮਨਾਉਣ ਦੇ ਮਹੱਤਵ, ਮਹਾਂਪੁਰਸ਼ਾਂ ਦੇ ਜਨਮ ਦਿਨ ਅਤੇ ਸ਼ਹੀਦਾਂ ਦੇ ਬਲਿਦਾਨ ਦਿਵਸ ਵਰਗੇ ਵਿਸ਼ਿਆਂ ਦੀ ਮਹੱਤਵਪੂਰਨ ਜਾਣਕਾਰੀ ...

Read More »

स्मार्ट क्लास रूम द्वारा मानक शिक्षा देने में अग्रसर सरकारी प्राथमिक स्कूल मटोर

स्मार्ट क्लास रूम द्वारा मानक शिक्षा देने में अग्रसर सरकारी प्राथमिक स्कूल मटोर स्कूल में विद्यार्थियों को समय के साथी बनाने के लिए दी जा रही है उचित जानकारी वातावरण की सुरक्षा और वृक्षों की सांभ संभाल के बारे में भी किया जा रहा है विद्यार्थियों को प्रेरित आनन्दपुर साहिब, 25 अकतूबर(विवेक गौतम) पंजाब सरकार के शिक्षा विभाग की कारगुज़ारी में हुए ज़िक्रयोग्य परिवर्तन ने राज्य के शिक्षा ढांचे को जिस प्रकार मज़बूत बना दिया है उसने यह पर्रेना दी है कि केवल माडल या कान्वेंट महँगी विद्या देने वाले स्कूल ही मानक शिक्षा देने के समर्थ नहीं हैं यदि विद्यार्थियों में पढ़ने की लगन और अध्यापकों में विद्यार्थियों को समय के साथी बनाने का उत्साह हो तो सरकारी स्कूलों का बुनियादी ढांचा सब से उत्तम शिक्षा देने के योग्य है। सरकार का प्रयास पढ़ो पंजाब पढ़ाओ पंजाब आज शिक्षा के क्षेत्र में एक नयी दिशा देने में सफलतापूर्वक तेज रफ़्तार के साथ चल रहा है।श्री आनन्दपुर साहिब का सरकारी प्राथमिक स्कूल मटोर अपने 163 विद्यार्थियों को किताबी विद्या देने के साथ साथ सामाजिक कुरीतियों प्रति जागरूक करने, अपने आस पास घट रही घटनाएँ, दिन -त्योहार मनाने के महत्व, महापुरुषों के जन्म दिन और शहीदों के बलिदान दिवस जैसे विषयों ...

Read More »

ਦਸਤਾਵੇਜੀ ਟੈਲੀ ਫਿਲਮ ਬੇਇਨਸਾਫੀ ਦੀ ਦਾਸਤਾਨ 25 ਅਕਤੂਬਰ ਨੂੰ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿਚ ਮੁਫਤ ਵਿਖਾਈ ਜਾਵੇਗੀ,ਸਪੀਕਰ ਰਾਣਾ ਕੇ ਪੀ ਸਿੰਘ ਹੋਣਗੇ ਮੁੱਖ ਮਹਿਮਾਨ.

ਸਤਾਵੇਜੀ ਟੈਲੀ ਫਿਲਮ ਬੇਇਨਸਾਫੀ ਦੀ ਦਾਸਤਾਨ 25 ਅਕਤੂਬਰ ਨੂੰ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿਚ ਮੁਫਤ ਵਿਖਾਈ ਜਾਵੇਗੀ,ਸਪੀਕਰ ਰਾਣਾ ਕੇ ਪੀ ਸਿੰਘ ਹੋਣਗੇ ਮੁੱਖ ਮਹਿਮਾਨ. ਅਨੰਦਪੁਰ ਸਾਹਿਬ 24 ਅਕਤੂਬਰ(ਵਿਵੇਕ ਗੌਤਮ) ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ-ਸਰਕਾਰ-ਏ-ਖਾਲਸਾ ਦੇ 1799 ਤੋਂ 1893 ਤੱਕ ਦੇ ਕਾਰਜ ਕਾਲ ਅਤੇ ਇਤਿਹਾਸ ਨੂੰ ਦਰਸਾਉਦੀ ਪੰਜਾਬੀ ਦਸਤਾਵੇਜੀ ਟੈਲੀ ਫਿਲਮ ਬੇਇਨਸਾਫੀ ਦੀ ਦਾਸਤਾਨ 25 ਅਕਤੂਬਰ ਨੂੰ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿਚ ਮੁਫਤ ਵਿਖਾਈ ਜਾਵੇਗੀ. ਇਸ ਮੋਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਵਿਸੇਸ ਮਹਿਮਾਨ ਵਜੋ ਸਾਮਿਲ ਹੋਣਗੇ. ਕਰ੍ਿਏਟਿਵ ਵਿਜਨ ਫਿਲਮਜ ਵਲੋਂ ਆਪਣੇ ਬੈਨਰ ਹੇਠ ਫਿਲਮ ਨਿਰਮਾਤਾ ਅਮਰਜੀਤ ਸਿੰਘ ਵਲੋਂ ਤਿਆਰ ਕੀਤੀ ਇਸ ਫਿਲਮ ਦਾ ਨਿਰਦੇਸ਼ਕ ਪਰ੍ੋ. ਪੀ ਸੀ ਨਰੂਲਾ ਨੇ ਕੀਤਾ ਅਤੇ ਸੰਗੀਤ ਵਰਿੰਦਰ ਬਚਨ ਨੇ ਦਿੱਤਾ ਹੈ. ਸਰਕਾਰ-ਏ-ਖਾਲਸਾ ਦੇ ਲਗਭਗ 100 ਸਾਲ ਦੇ ਕਾਰਜਕਾਲ ਨੂੰ ਦਰਸਾਉਦੀ ਇਹ ਇਤਿਹਾਸ ਦੇ ਹਰ ਪੱਖ ਛੋਹਣ ਵਾਲੀ ਦਸਤਾਵੇਜੀ ਫਿਲਮ ਵਿਚ ਮਹਾਰਾਜਾ ਰਣਜੀਤ ਸਿੰਘ, ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਕਾਲ ਅਤੇ ਬਰਤਾਨਵੀ ਹਕੂਮਤ ਵਿਰੁੱਧ ਕੀਤੇ ਸੰਘਰਸ਼ ਨੂੰ ਦਰਸਾਉਦੀ ਇਸ ਫਿਲਮ ਵਿਚ ਫਰਾਂਸ, ਇੰਗਲੈਡ ਅਤੇ ਭਾਰਤ ਦੇ ਵੱਖ ਵੱਖ ਹਿੱਸਿਆ ਨੂੰ ਬੇਹਤਰੀਨ ਢੰਗ ਨਾਲ ਫਿਲਮਾਇਆ ਗਿਆ ਹੈ. ਜਾਣਕਾਰੀ ਨਾਲ ਭਰਭੂਰ ਇਸ ਫਿਲਮ ਬਾਰੇ ਸ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਫਿਲਮ ਵਿਚ 11 ਵਰੇਆਂ ਦੇ ਮਹਾਰਾਜਾ ਦਲੀਪ ਸਿੰਘ ਨਾਲ ਬਰਤਾਨਵੀ ਸ਼ਾਸ਼ਕਾ ਵਲੋਂ ਕੀਤੀ ਸੰਧੀ ਅਤੇ 14 ਵਰੇਆਂ ਦੀ ਉਮਰ ...

Read More »