ਨਗਰ ਕੌਂਸਲ ਨੂੰ 2 ਕਰੋੜ ਦੇ ਫੰਡ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਤੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਕੀਤਾ ਧੰਨਵਾਦ-ਹਰਜੀਤ ਸਿੰਘ ਜੀਤਾ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਬੈਠਕ ਵਿੱਚ ਹੌਲੇ ਮਹੱਲੇ ਪ੍ਰਬੰਧਾ ਸਬੰਧੀ ਹੋਇਆ ਵਿਚਾਰ ਵਟਾਂਦਰਾ ਅਨੰਦਪੁਰ ਸਾਹਿਬ,31 ਜਨਵਰੀ(ਵਿਵੇਕ ਗੌਤਮ) ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਹੌਲੇ ਮਹੱਲੇ ਦੀਆਂ ਤਿਆਰੀਆਂ ਸੰਬੰਧੀ ਇਕ ਮੀਟਿੰਗ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।। ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਂ ਕੌਂਸਲ ਪ੍ਰਧਾਨ ਸ. ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਕੌਂਸਲ ਦੀ ਬੈਠਕ ਵਿੱਚ ਵਿਸ਼ੇਸ਼ ਧੰਨਵਾਦ ਮਤਾ ਪਾਸ ਕੀਤਾ ਗਿਆ ਤੇ ਹੋਲੇ ਮਹੱਲੇ ਦੇ ਪ੍ਰਬੰਧਾਂ ਸਬੰਧੀ ਨਗਰ ਕੌਂਸਲ ਦੇ ਹੋਣ ਵਾਲੇ ਖਰਚੇ ਦੀ ਪ੍ਰਵਾਨਗੀ ਦਾ ਮਤਾ ਵੀ ਸਰਵਸੰਮਤੀ ਨਾਲ ਸਾਰੇ ਕੌਂਸਲਰਾਂ ਵੱਲੋਂ ਪ੍ਰਵਾਨ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਬੈਠਕ ਵਿਚ ਹੋਲੇ ਮਹੱਲੇ ਦੇ ਕੀਤੇ ਜਾਣ ਵਾਲੇ ਪ੍ਰਬੰਧਾ ਤੇ ਵਿਚਾਰ ਵਿਟਾਂਦਰਾਂ ਕੀਤਾ ਗਿਆ ਅਤੇ ਇਹ ਵੀ ਫੈਂਸਲਾਂ ਕੀਤਾ ਗਿਆ ਕਿ ਲੱਖਾਂ ਸ਼ਰਧਾਲੂਆਂ ਦੀ ਆਮਦ ਮੌਕੇ ਸ਼ਹਿਰ ਦੀ ਸਾਫ ਸਫਾਈ, ਲਾਈਟਾਂ, ਪਾਣੀ ਦਾ ਛਿੜਕਾਉ ਆਦਿ,ਇਸ ਮੌਕੇ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨੇ ਭਰੌਸਾ ਦਿੱਤਾ ਕਿ ਸਮਾਂ ਰਹਿੰਦੇ ਸਾਰੇ ਕੰਮ ਮੁਕੰਮਲ ਕੀਤੇ ਜਾਣਗੇ। ਕੌਂਸਲਰਾਂ ਨੇਂ 24 ਕਰੋੜ ਰੁਪਏ ਦੀ ਲਾਗਤ ਨਾਲ ਗੜਸ਼ੰਕਰ ਸੜਕ ਦੇ ਨਿਰਮਾਣ ...
Read More »Monthly Archives: January 2019
ਹੌਲੇ ਮਹੱਲੇ ਦੇ ਪ੍ਰਬੰਧਾਂ ਸੰਬਧੀ ਡਿਪਟੀ ਕਮਿਸ਼ਨਰ ਨੇ ਕੀਤੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ,ਸ਼ਰਧਾਲੂਆਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
ਹੌਲੇ ਮਹੱਲੇ ਦੇ ਪ੍ਰਬੰਧਾਂ ਸੰਬਧੀ ਡਿਪਟੀ ਕਮਿਸ਼ਨਰ ਨੇ ਕੀਤੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ,ਸ਼ਰਧਾਲੂਆਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼ ਆਨੰਦਪੁਰ ਸਾਹਿਬ, 31 ਜਨਵਰੀ(ਵਿਵੇਕ ਗੌਤਮ) ਰਾਸ਼ਟਰੀ ਮਹੱਤਵ ਰੱਖਣ ਵਾਲੇ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਰਸਾਉਂਦਾ ਰਾਸ਼ਟਰੀ ਤਿਉਹਾਰ ਹੌਲਾ-ਮਹੱਲਾ ਦੇ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਸੁਮੀਤ ਜਾਰੰਗਲ ਨੇ ਅੱਜ ਇਥੇ ਐਸ.ਡੀ.ਐਮ.ਦਫਤਰ ਦੇ ਕਮੇਟੀ ਰੂਮ ਵਿਚ ਇਕ ਵਿਸ਼ੇਸ਼ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ ।ਉਨਾਂ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਦੇ ਪ੍ਰਬੰਧਾ ਕਰਨ ਲਈ ਆਖਿਆ ਅਤੇ ਵਖ ਵਖ ਅਧਿਕਾਰੀਆਂ ਵਲੋਂ ਮੁਖ ਕੰਟਰੋਲ ਰੂਮ ਵਿਚ ਤਾਇਨਾਤ ਕੀਤੇ ਜਾਣ ਵਾਲੇ ਸਟਾਫ ਦੀਆਂ ਲਿਸਟਾਂ ਭੇਜਣ ਲਈ ਆਖਿਆ। ਉਨਾ ਕਿਹਾ ਕਿ ਨੰਗਲ ਵਾਲੀ ਸਾਈਡ ਤੋਂ ਆਉਣ ਵਾਲੇ ਟਰੈਫਿਕ ਲਈ ਵਖਰੀ ਪਾਰਕਿੰਗ ਵਾਲੀ ਥਾਂ ਦੀ ਸ਼ਨਾਖਤ ਕੀਤੀ ਜਾਵੇ। ਉਨਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਲਮਾ ਖੇੜਾ-ਕਾਹਨਪੁਰ ਖੂਹੀ ਸੜਕ ਨੂੰ ਤੁਰੰਤ ਠੀਕ ਕਰਾਉਣ ਲਈ ਆਖਿਆ। ਉਨਾ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨਾਂ ਵਲੋ ਕੀਤੇ ਜਾਣ ਵਾਲੇ ਪ੍ਰਬੰਧ ਸਮਾਂ ਰਹਿੰਦੇ ਮੁਕੰਮਲ ਕਰ ਲਏ ਜਾਣ। ਉਨਾਂ ਇਹ ਵੀ ਕਿਹਾ ਕਿ ਪਾਰਕਿੰਗ ਲਈ ਸ਼ਨਾਖਤ ਕੀਤੀਆਂ ਜਾਣ ਵਾਲੀਆਂ ਥਾਵਾਂ ਤੇ ਆਰਜੀ ਪਖਾਨੇ, ਪੀਣ ਵਾਲਾ ਪਾਣੀ, ਲੰਗਰ, ਰੌਸ਼ਨੀ ਅਤੇ ਅਰਾਮ ਕਰਨ ਦੀ ਸਹੂਲਤ ਦਿਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ...
Read More »ਨੂਰਪੁਰ ਬੇਦੀ ਵਿਚ ਫਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 17 ਹਜ਼ਾਰ 747 ਫਰਦਾਂ ਮੁਹੱਈਆ ਕਰਵਾਈਆਂ,78 ਹਜ਼ਾਰ 089 ਤਸਦੀਕਸ਼ੁਦਾ ਪੰਨੇ ਕੀਤੇ ਜਾਰੀ,ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਵਰਦਾਨ ਸਾਬਤ ਹੋ ਰਹੇ ਹਨ ਫ਼ਰਦ ਕੇਂਦਰ,ਜ਼ਮੀਨ ਮਾਲਕਾਂ ਵੱਲੋਂ ਫ਼ਰਦ ਕੇਂਦਰਾਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਪ੍ਰਗਟਾਵਾ,15 ਮਿੰਟਾਂ ਤੋਂ ਘੱਟ ਸਮੇਂ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ ਫਰਦ
ਨੂਰਪੁਰ ਬੇਦੀ ਵਿਚ ਫਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 17 ਹਜ਼ਾਰ 747 ਫਰਦਾਂ ਮੁਹੱਈਆ ਕਰਵਾਈਆਂ,78 ਹਜ਼ਾਰ 089 ਤਸਦੀਕਸ਼ੁਦਾ ਪੰਨੇ ਕੀਤੇ ਜਾਰੀ,ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਵਰਦਾਨ ਸਾਬਤ ਹੋ ਰਹੇ ਹਨ ਫ਼ਰਦ ਕੇਂਦਰ,ਜ਼ਮੀਨ ਮਾਲਕਾਂ ਵੱਲੋਂ ਫ਼ਰਦ ਕੇਂਦਰਾਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਪ੍ਰਗਟਾਵਾ,15 ਮਿੰਟਾਂ ਤੋਂ ਘੱਟ ਸਮੇਂ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ ਫਰਦ ਨੂਰਪੁਰ ਬੇਦੀ, 31 ਜਨਵਰੀ(ਵਿਵੇਕ ਗੌਤਮ) ਉਪ ਮੰਡਲ ਦੇ ਫਰਦ ਕੇਂਦਰ ਰਾਹੀਂ ਪਿਛਲੇ 01 ਸਾਲ ਵਿਚ ਜ਼ਮੀਨ ਮਾਲਕਾਂ ਨੂੰ 17 ਹਜ਼ਾਰ 747 ਫਰਦਾਂ ਮੁਹੱਈਆ ਕਰਵਾਈਆਂ ਗਈਆਂ। ਉਹਨਾਂ ਜਮੀਨ ਮਾਲਕਾਂ ਨੂੰ 78 ਹਜ਼ਾਰ 089 ਤਸਦੀਕਸ਼ੁਦਾ ਪੰਨੇ ਜਾਰੀ ਕੀਤੇ ਗਏ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਐਸ ਡੀ ਐਮ ਸ. ਹਰਬੰਸ ਸਿੰਘ ਪੀ ਸੀ ਐਸ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ ਹਾਸਿਲ ਕਰਨ ਲਈ ਉਪ ਮੰਡਲ ਦੇ ਫਰਦ ਕੇਂਦਰ ਲੋਕਾਂ ਵਾਸਤੇ ਵਰਦਾਨ ਸਾਬਤ ਹੋ ਰਹੇ ਹਨ। ਇਨਾਂ ਫਰਦ ਕੇਂਦਰਾਂ ਜ਼ਰੀਏ ਲੋਕਾਂ ਨੂੰ ਕੁਝ ਹੀ ਪਲਾਂ ਵਿੱਚ ਲੋੜੀਂਦਾ ਜ਼ਮੀਨੀ ਰਿਕਾਰਡ ਮਿਲ ਜਾਂਦਾ ਹੈ।ਨੂਰਪੁਰ ਬੇਦੀ ਵਿਚ ਫਰਦ ਕੇਂਦਰ ਵਿੱਚ ਜ਼ਮੀਨ ਸਬੰਧੀ ਫ਼ਰਦ ਲੈਣ ਪੁੱਜੇ ਲੋਕਾਂ ਨੇ ਦੱਸਿਆ ਕਿ ਫਰਦ ਕੇਂਦਰਾਂ ਰਾਹੀਂ ਜ਼ਮੀਨੀ ਰਿਕਾਰਡ ਹਾਸਿਲ ਕਰਨ ਲਈ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ਲੋੜੀਂਦਾ ਰਿਕਾਰਡ ਹਾਸਲ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਈ ਤੇ ਕੁਝ ਹੀ ਪਲਾਂ ਵਿੱਚ ਉਨ੍ਹਾਂ ਨੂੰ ਲੋੜੀਂਦਾ ਰਿਕਾਰਡ ਮੁਹੱਈਆ ਕਰਵਾ ਦਿੱਤਾ ਗਿਆ। ਜਿਸ ਨਾਲ ਸਮੇਂ ਦੀ ਬੱਚਤ ਹੋਣ ਦੇ ਨਾਲ-ਨਾਲ ...
Read More »ਇੱਕ ਫਰਵਰੀ ਤੋਂ ਰੋਜ਼ਾਨਾ ਆਮ ਦੀ ਤਰ੍ਹਾਂ ਸੈਲਾਨੀ ਵੇਖ ਸਕਦੇ ਹਨ ਵਿਰਾਸਤ ਏ ਖਾਲਸਾ
ਇੱਕ ਫਰਵਰੀ ਤੋਂ ਰੋਜ਼ਾਨਾ ਆਮ ਦੀ ਤਰ੍ਹਾਂ ਸੈਲਾਨੀ ਵੇਖ ਸਕਦੇ ਹਨ ਵਿਰਾਸਤ ਏ ਖਾਲਸਾ ਅਨੰਦਪੁਰ ਸਾਹਿਬ, 31 ਜਨਵਰੀ(ਵਿਵੇਕ ਗੌਤਮ) ਦੁਨੀਆਂ ਭਰ ਦੇ ਵਿੱਚ ਮਕਬੂਲ ਹੋ ਚੁੱਕਾ ਅਤੇ ਦੇਸ਼ ਦੇ ਪਹਿਲੇ ਨੰਬਰ ਤੇ ਮਿਊਜ਼ੀਅਮ ਵਿਰਾਸਤ ਏ ਖਾਲਸਾ ਛਮਾਹੀ ਰੱਖ ਰਖਾਵ ਲਈਇਕੱਤੀ ਜਨਵਰੀ ਤੱਕ ਬੰਦ ਰਹਿਣ ਤੋਂ ਬਾਅਦ ਦੁਨੀਆ ਭਰ ਦੇ ਸੈਲਾਨੀਆਂ ਦੇ ਲਈ ਅੱਜ ਇੱਕ ਫਰਵਰੀ 2019 ਤੋਂ ਆਮ ਦੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਰਾਸਤ ਏ ਖਾਲਸਾ ਦੇ ਬੁਲਾਰੇ ਨੇ ਦੱਸਿਆ ਕਿ 25 ਜਨਵਰੀ ਤੋਂ 31 ਜਨਵਰੀ ਤੱਕ ਵਿਰਾਸਤ ਏ ਖਾਲਸਾ ਉਸ ਮੁਰੰਮਤ ਲਈ ਬੰਦ ਕੀਤਾ ਗਿਆ ਸੀ ਜੋ ਕਿ ਆਮ ਦਿਨਾਂ ਵਿੱਚ ਨਹੀਂ ਕਰਵਾਈ ਜਾ ਸਕਦੀ ਹੈ ਅਤੇ ਹੁਣ ਇੱਕ ਫਰਵਰੀ ਤੋਂ ਵਿਰਾਸਤੇ ਖਾਲਸਾ ਆਮ ਦੀ ਤਰ੍ਹਾਂ ਖੋਲ੍ਹਿਆ ਜਾ ਰਿਹਾ ਹੈ ਅਤੇ ਦੁਨੀਆ ਭਰ ਦੇ ਸੈਲਾਨੀ ਇੱਥੇ ਆ ਸਕਦੇ ਹਨ ।ਦੱਸਣਯੋਗ ਹੈ ਕਿ ਵਿਰਾਸਤ ਏ ਖਾਲਸਾ ਨੂੰ ਦੇਸ਼ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਦਾ ਮਾਣ ਹਾਸਲ ਹੋਇਆ ਹੈ ਅਤੇ ਇਸ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋ ਚੁੱਕਿਆ ਹੈ ।
Read More »ਭਬੌਰ ਸਾਹਿਬ ਸਰਕਾਰੀ ਸੀ.ਸੈਕੰ.ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿਚ ਸਪੀਕਰ ਰਾਣਾ ਕੇ ਪੀ ਹੋਏ ਸ਼ਾਮਿਲ,ਗਰਾਮ ਪੰਚਾਇਤ, ਮਹਿਲਾਂ ਮੰਡਲ ਅਤੇ ਸਕੂਲ ਨੂੰ 5,2,1 ਲੱਖ ਰੁਪਏ ਦੀ ਗਰਾਂਟ ਦਿੱਤੀ,20 ਸੋਲਰ ਲਾਇਟਾਂ ਦੇਣ ਦਾ ਸਪੀਕਰ ਨੇ ਕੀਤਾ ਐਲਾਨ.
ਭਬੌਰ ਸਾਹਿਬ ਸਰਕਾਰੀ ਸੀ.ਸੈਕੰ.ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿਚ ਸਪੀਕਰ ਰਾਣਾ ਕੇ ਪੀ ਹੋਏ ਸ਼ਾਮਿਲ,ਗਰਾਮ ਪੰਚਾਇਤ, ਮਹਿਲਾਂ ਮੰਡਲ ਅਤੇ ਸਕੂਲ ਨੂੰ 5,2,1 ਲੱਖ ਰੁਪਏ ਦੀ ਗਰਾਂਟ ਦਿੱਤੀ,20 ਸੋਲਰ ਲਾਇਟਾਂ ਦੇਣ ਦਾ ਸਪੀਕਰ ਨੇ ਕੀਤਾ ਐਲਾਨ. ਨੰਗਲ 30 ਜਨਵਰੀ(ਵਿਵੇਕ ਗੌਤਮ) ਸਮੇਂ ਦੇ ਹਾਣੀ ਬਣ ਕੇ ਸਮਾਜ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣ ਲਈ ਵਿਦਿਆਰਥੀਆਂ ਕੋਲ ਵਿਦਿਆ ਸਭ ਤੋਂ ਉੱਤਮ ਮਾਧਿਅਮ ਹੈ. ਵੱਡੇ ਵੱਡੇ ਮਹਾਂ ਪੁਰਸ਼ਾ ਲੇਖਕਾਂ ਅਤੇ ਬੁੱਧੀ ਜੀਵੀਆਂ ਨੇ ਸਿੱਖਿਆ ਦੇ ਪਸਾਰ ਲਈ ਜੋਰ ਦਿੱਤਾ ਹੈ.ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਭਬੌਰ ਸਾਹਿਬ ਸਰਕਾਰੀ ਸੀ.ਸੈਕੰ.ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਮੋਕ ਇਲਾਕੇ ਦੇ ਪੰਤਵੱਤਿਆ, ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਂਏ ਕੀਤਾ. ਉਹਨਾਂ ਕਿਹਾ ਕਿ ਆਧਿਆਪਕਾਂ ਨੂੰ ਆਪਣੇ ਫਰਜ ਪਹਿਚਾਨਣੇ ਚਾਹੀਦੇ ਹਨ ਅਤੇ ਵਿਦਿਆਰਥੀਆਂ ਦੇ ਹੂਨਰ ਨੂੰ ਨਿਖਾਰ ਕੇ ਉਨਾਂ ਨੂੰ ਯੋਗ ਅਤੇ ਤਜਰਬੇਕਾਰ ਬਣਾਉਣਾ ਚਾਹੀਦਾ ਹੈ. ਮਾਪਿਆਂ ਨੂੰ ਵੀ ਅਧਿਆਪਕਾਂ ਅਤੇ ਸਕੂਲਾਂ ਦੀ ਜਿੰਮੇਵਾਰੀ ਨੂੰ ਹੀ ਨਹੀਂ ਤਰਜੀਹ ਦੇਣੀ ਚਾਹੀਦੀ ਸਗੋਂ ਆਪਣੇ ਬੱਚਿਆ ਦੇ ਪਰ੍ਤੀ ਆਪਣੇ ਫਰਜ ਸਮਝਣਨੇ ਚਾਹੀਦੇ ਹਨ. ਸਭ ਤੋਂ ਵੱਡਾ ਫਰਜ ਅਤੇ ਜਿੰਮੇਵਾਰੀ ਵਿਦਿਆਰਥੀਆਂ ਦੀ ਹੈ ਜਿਹਨਾਂ ਨੂੰ ਮਾਪੇ ਅਤੇ ਅਧਿਆਪਕਾਂ ਬਹੁਤ ਹੀ ਲਗਨ ਨਾਲ ਸਿੱਖਿਆ ਦੇਣ ਦਾ ਉਪਰਾਲਾ ਕਰਦੇ ਹਨ ਜਿਸ ਨਾਲ ਉਹ ਆਪਣੇ ਜੀਵਨ ਵਿਚ ਜੋ ਤਰੱਕੀ ਕਰਦੇ ਹਨ ਉਸਦਾ ਅਨੰਦ ਅਤੇ ਫੱਲ ਵੀ ਸਾਰੀ ...
Read More »ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੰਗਰ ਦੀ ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਰੱਖਣ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ,ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਕੀਤੇ ਯਤਨਾਂ ਨਾਲ ਚੰਗਰ ਵਿਚ ਖੁਸ਼ਹਾਲੀ ਅਤੇ ਹਰਿਆਲੀ ਪਰਤਨ ਦਾ ਰਾਹਤ ਪੱਧਰਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੰਗਰ ਦੀ ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਰੱਖਣ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ,ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਕੀਤੇ ਯਤਨਾਂ ਨਾਲ ਚੰਗਰ ਵਿਚ ਖੁਸ਼ਹਾਲੀ ਅਤੇ ਹਰਿਆਲੀ ਪਰਤਨ ਦਾ ਰਾਹਤ ਪੱਧਰਾ ਇਲਾਕੇ ਦੇ ਵਸਨੀਕਾ ਦੀ ਦਹਾਕਿਆ ਪੁਰਾਣੀ ਮੰਗ ਨੂੰ ਪਿਆ ਬੂਰ। ਕੀਰਤਪੁਰ ਸਾਹਿਬ,30 ਜਨਵਰੀ(ਵਿਵੇਕ ਗੌਤਮ) ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਚੰਗਰ ਦੇ ਇਲਾਕੇ ਦੀ ਪੀਣ ਵਾਲੇ ਪਾਣੀ ਅਤੇ ਸੰਚਾਈ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਲਿਫਟ ਇਰੀਗੇਸ਼ਨ ਸਕੀਮ ਰਾਹੀ ਕਰੋੜਾਂ ਰੁਪਏ ਦੀ ਯੋਜਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 24 ਜਨਵਰੀ ਨੂੰ ਸ੍ਰੀ ਦਸ਼ਮੇਸ਼ ਮਾਰਸ਼ਲ ਅਕੈਡਮੀ ਵਿਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਇਕ ਪ੍ਰਭਾਵਸ਼ਾਲੀ ਸਮਾਰੋਹ ਦੋਰਾਨ ਨੀਂਹ ਪੱਥਰ ਰੱਖ ਦਿੱਤਾ ਹੈ। ਸਪੀਕਰ ਰਾਣਾ ਕੇ ਪੀ ਸਿੰਘ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਇਸ ਇਲਾਕੇ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਾਇਆ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਰਾਣਾ ਕੇ ਪੀ ਸਿੰਘ ਨੇ ਚੋਣਾਂ ਤੋਂ ਪਹਿਲਾਂ ਚੰਗਰ ਦੇ ਇਲਾਕੇ ਵਿਚ ਪਿੰਡਾਂ ਦੇ ਸੱਥ ਵਿਚ ਚੋਣਾ ਦੋਰਾਨ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।ਚੰਗਰ ਦਾ ਇਲਾਕਾ ਜੋ ਕਿ ਦਹਾਕਿਆ ਤੋਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਸ ਇਲਾਕੇ ਦੇ ਲੋਕਾਂ ਲਈ ਲਿਫਟ ਇਰੀਗੇਸ਼ਨ ਸਕੀਮ ਵਰਦਾਨ ਸਿੱਧ ਹੋਵੇਗੀ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਪੀਕਰ ਰਾਣਾ ਕੇ ਪੀ ਸਿੰਘ ਨੇ ...
Read More »ਸ਼ਪੱਰਸ਼ ਲੈਪਰੋਸੀ ਜਾਗਰੂਕਤਾ ਅਧੀਨ ਸਮੂਹ ਸਟਾਫ ਨੇ ਚੱਕੀ ਸੁੰਹ
ਸ਼ਪੱਰਸ਼ ਲੈਪਰੋਸੀ ਜਾਗਰੂਕਤਾ ਅਧੀਨ ਸਮੂਹ ਸਟਾਫ ਨੇ ਚੱਕੀ ਸੁੰਹ ਕੀਰਤਪੁਰ ਸਾਹਿਬ(ਵਿਵੇਕ ਗੌਤਮ) ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਪ੍ਰਕਾਸ਼ ਸਰੋਆ ਦੀ ਅਗੁਵਾਈ ਹੇਂਠ ਨੈਸ਼ਨਲ ਲੈਪਰੋਸੀ ਇਰਾਡੀਕੇਸ਼ਨ ਕੰਟ੍ਰੋਲ ਪ੍ਰੋਗਰਾਮ ਅਧੀਨ ਸਮੂਹ ਸਟਾਫ ਨੇ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਤੇ ਕੁਸ਼ਟ ਰੋਗਾ ਦੇ ਵਿਰੁਧ ਅਤੇ ਕੁਸ਼ਟ ਰੋਗੀਆਂ ਲਈ ਪਿਆਰ ਅਤੇ ਸੇਵਾ ਭਾਵ ਰੱਖਣ ਲਈ ਸੁੰਹ ਚੁੱਕੀ।ਇਸ ਮੋਕੇ ਜਾਣਕਾਰੀ ਦਿੰਦਆ ਮੈਡੀਕਲ ਅਫਸਰ ਡਾ.ਰਿਸ਼ਵ ਅਗਰਵਾਲ ਨੇ ਕਿਹਾ ਕਿ ਜੇਕਰ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਸੁੰਨ ਨਿਸ਼ਾਨ ਹੋਣ, ਜਿਸ ਤੇ ਗਰਮ ਠੰਢੇ ਦਾ ਪੱਤਾ ਨਾ ਲੱਗੇ ਤਾਂ ਉਹ ਕੁਸ਼ਟ ਰੋਗ ਹੋ ਸਕਦਾ ਹੈ। ਅਜਿਹੇ ਲੱਛਣ ਦਿਸਣ ਤੇ ਤੁਰੰਤ ਨੇੜੇ ਦੇ ਹਸਪਤਾਲ ਜਾ ਕੇ ਚਮੜੀ ਦੇ ਡਾਕਟਰ ਕੋਲ ਚੈਕ ਕਰਵਾਇਆ ਜਾਵੇ।ਕੁਸ਼ਟ ਰੋਗਾ ਦਾ ਮੁਫਤ ਇਲਾਜ ਉਪਲੱਬਧ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿੰਡਾ ਨੂੰ ਕੁਸ਼ਟ ਮੁਕਤ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਸਾਡੀ ਸਭ ਦੀ ਇਹ ਜਿੰਮੇਵਾਰੀ ਹੈ ਕਿ ਕੁਸ਼ਟ ਦੇ ਲੱਛਣ ਵਾਲੇ ਲੋਕਾਂ ਨਾਲ ਕੋਈ ਵੀ ਭੇਦ ਭਾਵ ਨਾ ਰੱਖੀਏ।ਇਸ ਮੋਕੇ ਤੇ ਇਸ ਮੋਕੇ ਤੇ ਡੈਂਟਲ ਮੈਡੀਕਲ ਅਫਸਰ ਨਿੱਧੀ ਸਹੋਤਾ,ਫੀਮੇਲ ਮੈਡੀਕਲ ਅਫਸਰ ਅੰਨੂ ਸ਼ਰਮਾ, ਬੀ.ਈ.ਈ ਹੇਮੰਤ ਕੁਮਾਰ ਮ.ਪ.ਹ.ਵ(ਫ) ਤਰਸੇਮ ਕੋਰ.ਮ.ਪ.ਹ.ਵ(ਮ) ਸੁੱਖਜੀਤ ਸਿੰਘ, ਹਾਜਰ ਸੀ।
Read More »ਤੰਦਰੁਸਤ ਪੰਜਾਬ ਸਿਹਤ ਮੁਹਿੰਮ ਅਧੀਨ ਪਬਲੀਸਿਟੀ ਵੈਨ ਨੂੰ ਕੀਤਾ ਰਵਾਨਾ
ਤੰਦਰੁਸਤ ਪੰਜਾਬ ਸਿਹਤ ਮੁਹਿੰਮ ਅਧੀਨ ਪਬਲੀਸਿਟੀ ਵੈਨ ਨੂੰ ਕੀਤਾ ਰਵਾਨਾ ਅਨੰਦਪੁਰ ਸਾਹਿਬ,30 ਜਨਵਰੀ(ਵਿਵੇਕ ਗੌਤਮ) ਸਿਹਤ ਅਤੇ ਪਰਿਵਾਰ ਭਲਾਈ ਵੱਲੋ ਲੋਕਾ ਵਿੱਚ ਸਿਹਤ ਸੇਵਾਵਾਂ ਦਾ ਵਧੇਰੇ ਪ੍ਰਚਾਰ ਕਰਣ ਲਈ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਅਧੀਨ ਭੇਜੀ ਗਈ ਪਬਲੀਸਿਟੀ ਵੈਨ ਨੂੰ ਸ਼੍ਰੀ ਅੰਨਦਪੁਰ ਸਾਹਿਬ ਦੇ ਉਪਮੰਡਲ ਅਫਸਰ ਸ਼੍ਰੀ ਹਰਬੰਸ ਸਿੰਘ ਵਲੋ ਸਥਾਨਕ ਸਿਵਲ ਹਸਪਤਾਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦਆ ਐਸ.ਐਮ.ੳ ਸਿਵਲ ਹਸਪਤਾਲ, ਡਾ.ਕਵਿਤਾ ਭਾਟਿਆ ਨੇ ਦੱਸਿਆ ਕਿ ਇਸ ਵੈਨ ਰਾਂਹੀ ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਸਿਹਤ ਸੇਵਾਵਾ ਦੇ ਪ੍ਰਚਾਰ ਦੇ ਨਾਲ ਨਾਲ ਮੈਡੀਕਲ ਕੈਂਪ ਵੀ ਲਗਾਏ ਜਾਣਗੇ।ਉਂਨ੍ਹਾ ਕਿਹਾ ਕਿ ਪੰਜਾਬ ਸਰਕਾਰ ਵਲੋ ਲੋਕਾ ਦੀ ਸਿਹਤ ਨੂੰ ਮੱਧੇਨਜਰ ਰੱਖਦੇ ਹੋਏ ਹੈਲਥ ਐਂਡ ਵੈਲਨੈਸ ਸੈਂਟਰਾ,ਸਵਾਈਨ ਫਲੂ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਦੀ ਜਾਣਕਾਰੀ ਦਾ ਵੱਧ ਤੋ ਵੱਧ ਪ੍ਰਚਾਰ ਕਰਨ ਤੇ ਜੋਰ ਦਿੱਤਾ ਜਾਵੇਗਾ।ਸਿਹਤ ਵਿਭਾਗ ਵਲੋ ਦਿੱਤਿਆ ਜਾ ਰਹੀਆਂ ਸੇਵਾਵਾਂ ਜਿਂਵੇ ਕਿ ਮਾਂ ਅਤੇ ਬੱਚੇ ਦੀ ਸਭਾਂਲ ,ਮੱਖ ਮੰਤਰੀ ਕੈਂਸਰ ਰਾਹਤ ਕੋਸ਼,ਜਨਨੀ ਸੁੱਰਖਿਆ ਯੌਜਨਾ,ਪ੍ਰਧਾਨ ਮੰਤਰੀ ਸੁਰਖਿੱਅਤ ਮਾਤ੍ਰਤਵ ਅਭਿਆਨ ਆਦਿ ਬਾਰੇ ਇਹ ਵੈਨ ਜਾਗਰੂਕ ਕਰੇਗੀ।ਉਨ੍ਹਾਂ ਕਿਹਾ ਕਿ ਇਸ ਵੈਨ ਨਾਲ ਆਰ.ਬੀ.ਐਸ.ਕੇ ਦੇ ਆਯੁਰਵੈਦਿਕ ਮੈਡੀਕਲ ਅਫਸਰ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਨਾਲ ਐਲ.ਟੀ ਟੈਸਟ ਲਈ ਤਾਇਨਾਤ ਰਹਿਣਗੇ।ਇਸ ਮੋਕੇ ਤੇ ਬੀ.ਈ.ਈ ਹੇਮੰਤ ਕੁਮਾਰ,ਮ.ਪ.ਹ.ਵ(ਫ)ਮਿੰਨੀ,ਮ.ਪ.ਹ.ਵ(ਮ) ਸੁੱਚਾ ਸਿੰਘ ਅਤੇ ਹੋਰ ਸਟਾਫ ਦੇ ਨਾਲ ਨਾਲ ਨਰਸਿੰਗ ਕਾਲਜ ਦੀਆਂ ਵਿਧਿਆਰਥਣਾਂ ਹਾਜਰ ਸਨ।
Read More »ਅਧਿਆਪਕ ਵਰਗ ਦੇਸ਼ ਦੇ ਸੋਹਣੇ ਭਵਿੱਖ ਨੂੰ ਨਿਖਾਰਨ ਲਈ ਅਧਿਆਪਨ ਦੇ ਕਿੱਤੇ ਨੂੰ ਇੱਕ ਜਨੂੰਨ ਦੀ ਤਰ੍ਹਾਂ ਅਪਣਾਏ:-ਰਾਣਾ ਕੇ ਪੀ ਸਿੰਘ
ਅਧਿਆਪਕ ਵਰਗ ਦੇਸ਼ ਦੇ ਸੋਹਣੇ ਭਵਿੱਖ ਨੂੰ ਨਿਖਾਰਨ ਲਈ ਅਧਿਆਪਨ ਦੇ ਕਿੱਤੇ ਨੂੰ ਇੱਕ ਜਨੂੰਨ ਦੀ ਤਰ੍ਹਾਂ ਅਪਣਾਏ:-ਰਾਣਾ ਕੇ ਪੀ ਸਿੰਘ ਛੇ ਘੰਟੇ ਸਕੂਲ ‘ਚ ਗੁਜ਼ਾਰਨ ਕਰਕੇ ਬੱਚਿਆ ਨੂੰ ਸਿੱਖਿਅਤ ਕਰਨ ਲਈ ਕੇਵਲ ਅਧਿਆਪਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ,ਮਿਸ਼ਨਰੀ ਸਕੂਲਾਂ ਵਾਂਗ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦੀ ਲੋੜ:-ਰਾਣਾ ਸ਼ਹਿਰ ਦੇ ਇਕਲੋਤੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਸਾਰੀਆਂ ਮੰਗਾਂ ਰਾਣਾ ਕੇ ਪੀ ਸਿੰਘ ਵੱਲੋਂ ਪ੍ਰਵਾਨ, ਤਖਮੀਨੇ ਤਿਆਰ ਕਰਨ ਲਈ ਲੋਕ ਨਿਰਮਾਣ ਵਿਭਾਗ ਨੂੰ ਦਿੱਤੇ ਹੁਕਮ ਅਨੰਦਪੁਰ ਸਾਹਿਬ, 30 ਜਨਵਰੀ(ਵਿਵੇਕ ਗੌਤਮ) ਅਧਿਆਪਕ ਵਰਗ ਦੇਸ਼ ਦੇ ਸੋਹਣੇ ਤੇ ਉਜਵਲ ਭਵਿੱਖ ਨੂੰ ਨਿਖਾਰਨ ਦੇ ਲਈ ਰੱਬ ਦੇ ਸਮਾਨ ਜਾਣੇ ਜਾਂਦੇ ਅਧਿਆਪਨ ਦੇ ਕਿੱਤੇ ਨੂੰ ਸਿਰਫ ਰੁਜ਼ਗਾਰ ਦਾ ਸਾਧਨ ਨਾ ਸਮਝ ਕੇ ਜਨੂੰਨ ਦੀ ਹੱਦ ਤੱਕ ਅਪਣਾਉ ਅਤੇ ਪੰਜਾਬ ਦੇ ਸਕੂਲਾਂ ‘ਚ ਪੜ੍ਹਨ ਵਾਲੇ 53 ਲੱਖ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਹੀ ਸਾਡਾ ਮੁਲਕ ਸੰਸਾਰ ਭਰ ਦੇ ਵਿੱਚ ਬੁਲੰਦੀਆਂ ਦੇ ਸ਼ਿਖਰ ਨੂੰ ਚੁੰਮ ਸਕਦਾ ਹੈ”, ਇਹ ਪ੍ਰਗਟਾਵਾ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਪੰਡਾਲ ਅੰਦਰ ਵੱਡੀ ‘ਚ ਮੌਜੂਦ ਸਿੱਖਿਆ ਸ਼ਾਸਤਰੀਆਂ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।ਆਪਣੇ ਸੁਲਝੇ ਹੋਏ ਭਾਸ਼ਣ ਦੌਰਾਨ ਰਾਣਾ ਕੇ ਪੀ ਸਿੰਘ ਨੇ ਸੈਂਕੜੇ ਵਿਦਿਆਰਥਣਾਂ ਨੂੰ ‘ਅਰਸਤੂ’, ਨੈਲਸਨ ਮੰਡੇਲਾ, ਬਿੱਲ ...
Read More »ਗੜਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਦਾ ਕੰਮ ਸ਼ੁਰੂ ਕਰਨ ਲਈ 24 ਕਰੋੜ ਰੁਪਏ ਮਨਜ਼ੂਰ, ਅੱਜ-ਭਲਕ ਲੱਗ ਸਕਦਾ ਹੈ ਟੈਂਡਰ,ਕੌਮੀ ਤਿਓਹਾਰ ਹੋਲੇ ਮਹੱਲੇ ਤੋਂ ਪਹਿਲਾਂ ਹਰ ਹਾਲਤ ‘ਚ ਬਦਲੀ ਜਾਵੇਗੀ ਸੜਕ ਦੀ ਨੁਹਾਰ:-ਰਾਣਾ ਕੇ ਪੀ ਸਿੰਘ
ਗੜਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਦਾ ਕੰਮ ਸ਼ੁਰੂ ਕਰਨ ਲਈ 24 ਕਰੋੜ ਰੁਪਏ ਮਨਜ਼ੂਰ, ਅੱਜ-ਭਲਕ ਲੱਗ ਸਕਦਾ ਹੈ ਟੈਂਡਰ,ਕੌਮੀ ਤਿਓਹਾਰ ਹੋਲੇ ਮਹੱਲੇ ਤੋਂ ਪਹਿਲਾਂ ਹਰ ਹਾਲਤ ‘ਚ ਬਦਲੀ ਜਾਵੇਗੀ ਸੜਕ ਦੀ ਨੁਹਾਰ:-ਰਾਣਾ ਕੇ ਪੀ ਸਿੰਘ ਅਨੰਦਪੁਰ ਸਾਹਿਬ, 30 ਜਨਵਰੀ(ਵਿਵੇਕ ਗੌਤਮ) ਮਾਝੇ ਤੇ ਦੁਆਬੇ ਸਣੇ ਲਗਭਗ 70 ਫੀਸਦੀ ਪੰਜਾਬ ਨੂੰ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀ ਗੜਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦਾ ਕੰਮ ਸ਼ੁਰੂ ਕਰਨ ਦੇ ਲਈ 24 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕਰ ਦਿੱਤੇ ਗਏ ਹਨ ਅਤੇ ਅੱਜ-ਭਲਕ ਟੈਂਡਰ ਲੱਗ ਜਾਵੇਗਾ।ਇਹ ਜਾਣਕਾਰੀ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਸਭ ਤੋਂ ਵੱਡੇ ਤੇ ਕੌਮੀ ਤਿਓਹਾਰ ਹੋਲੇ ਮਹੱਲੇ ਤੋਂ ਪਹਿਲਾਂ ਪਹਿਲਾਂ ਹਰ ਹਾਲਤ ‘ਚ ਇਸ ਸੜਕ ਦੀ ਨੁਹਾਰ ਬਦਲ ਕੇ ਲੱਖਾਂ ਦੀ ਗਿਣਤੀ ‘ਚ ਆਉਣ ਵਾਲੀਆਂ ਸੰਗਤਾਂ ਨੂੰ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਰਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਆਪਣੀ ਫੇਰੀ ਦੌਰਾਨ 70 ਤੋਂ 80 ਫੀਸਦੀ ਪੰਜਾਬੀਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਆਉਣ ਲਈ ਵਰਤੀ ਜਾਣ ਵਾਲੀ ਸੜਕ ਨੂੰ ਬਨਾਉਣ ਦਾ ਐਲਾਨ ਕੀਤਾ ਸੀ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਤੇ ਮਾਣ ਹੈ ਕਿ ਮੁੱਖ ਮੰਤਰੀ ਦੇ ਐਲਾਨ ...
Read More »