ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਅਤੇ ਗੜ੍ਹਸ਼ੰਕਰ ਹਲਕੇ ਦੀ ਗਿਣਤੀ ਪ੍ਰਕਿਰਿਆ ਸ਼ਾਤੀਪੂਰਣ ਢੰਗ ਨਾਲ ਮੁਕੰਮਲ-ਜ਼ਿਲ੍ਹਾ ਚੋਣ ਅਫ਼ਸਰ ,ਡਿਪਟੀ ਕਮਿਸ਼ਨਰ ਵੱਲੋਂ ਗਿਣਤੀ ਦੌਰਾਨ ਡਿਊਟੀ ਦੇਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਨਵਾਂਸ਼ਹਿਰ, 23 ਮਈ(ਵਿਵੇਕ ਗੌਤਮ) ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ 19 ਮਈ ਨੂੰ ਹੋਏ ਮਤਦਾਨ ਦੀ ਗਿਣਤੀ ਅੱਜ ਦੋਆਬਾ ਕਾਲਜ ਛੋਕਰਾਂ, ਰਾਹੋਂ ਵਿਖੇ ਸ਼ਾਂਤੀਪੂਰਣ ਢੰਗ ਨਾਲ ਮੁਕੰਮਲ ਹੋਈ। ਦੋਆਬਾ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕੇ ਗੜ੍ਹਸ਼ੰਕਰ ਵਾਸਤੇ ਮਤਗਣਨਾ ਕਰਵਾਈ ਗਈ।ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਨੇ ਦੱਸਿਆ ਕਿ ਸਵੇਰੇ 8 ਵਜੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਨਿਗਰਾਨ ਸ੍ਰੀ ਦੇਵੀ ਦਾਸ ਅਤੇ ਰਾਮ ਅਵਤਾਰ ਮੀਨਾ ਦੀ ਨਿਗਰਾਨੀ ਵਿੱਚ ਸ਼ੁਰੂ ਹੋਈ ਇਸ ਮਤਗਣਨਾ ਪ੍ਰਕਿਰਿਆ ਦੌਰਾਨ ਮਾਈਕ੍ਰੋ ਅਬਜ਼ਰਵਰ, ਕਾਊਂਟਿੰਗ ਅਸਿਸਟੈਂਟ ਅਤੇ ਕਾਊਂਟਿੰਗ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਸਨ। ਹਰੇਕ ਹਲਕੇ ਵਾਸਤੇ 14-14 ਟੇਬਲ ਲਾਏ ਗਏ ਸਨ ਅਤੇ ਬੰਗਾ ਅਤੇ ਬਲਾਚੌਰ ਲਈ 14-14 ਗੇੜਾਂ, ਨਵਾਂਸ਼ਹਿਰ ਲਈ 15 ਅਤੇ ਗੜ੍ਹਸ਼ੰਕਰ ਲਈ 17 ਗੇੜਾਂ ਵਿੱਚ ਗਿਣਤੀ ਮੁਕੰਮਲ ਕੀਤੀ ਗਈ।ਉਨ੍ਹਾਂ ਦੱਸਿਆ ਕਿ ਬੰਗਾ ਹਲਕੇ ਦੀ ਗਿਣਤੀ ਐਸ.ਡੀ.ਐਮ. ਕਮ ਏ.ਆਰ.ਓ. ਦੀਪ ਸ਼ਿਖਾ ਸ਼ਰਮਾ, ਨਵਾਂਸ਼ਹਿਰ ਹਲਕੇ ਦੀ ਗਿਣਤੀ ਐਸ.ਡੀ.ਐਮ. ਕਮ ਏ.ਆਰ.ਓ. ਡਾ. ਵਿਨੀਤ ਕੁਮਾਰ, ਬਲਾਚੌਰ ਹਲਕੇ ਦੀ ਗਿਣਤੀ ਐਸ.ਡੀ.ਐਮ. ਕਮ ਏ.ਆਰ.ਓ. ਜਸਵੀਰ ਸਿੰਘ ਅਤੇ ਗੜ੍ਹਸ਼ੰਕਰ ਹਲਕੇ ਦੀ ਗਿਣਤੀ ਐਸ.ਡੀ.ਐਮ. ਕਮ ਏ.ਆਰ.ਓ. ਹਰਬੰਸ ਸਿੰਘ ਦੀ ...
Read More »