ਇਲੈਕਟਰ ਵੈਰੀਫ਼ਿਕੇਸ਼ਨ ਪ੍ਰੋਗਰਾਮ-2109 ਪਹਿਲੀ ਸਤੰਬਰ ਤੋਂ-ਡਿਪਟੀ ਕਮਿਸ਼ਨਰ
August 31, 2019 PUNJAB, ਰੂਪਨਗਰ 246 Views
ਇਲੈਕਟਰ ਵੈਰੀਫ਼ਿਕੇਸ਼ਨ ਪ੍ਰੋਗਰਾਮ-2109 ਪਹਿਲੀ ਸਤੰਬਰ ਤੋਂ-ਡਿਪਟੀ ਕਮਿਸ਼ਨਰ ਰੂਪਨਗਰ, 31ਅਗਸਤ(ਵਿਵੇਕ ਗੌਤਮ) ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਵਿੱਚ ਹੋਰ ਸੁਧਾਰ ਕਰਨ ਲਈ ਇਲੈਕਟਰ ਵੈਰੀਫ਼ਿਕੇਸ਼ਨ ਪ੍ਰੋਗਰਾਮ-2109 ਮਿਤੀ 01.09.2019 ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਹਰੇਕ ਵੋਟਰ ਵਲੋਂ ਅਪਣੀ ਵੋਟ ਦੀ ਡਿਟੇਲ ਨੂੰ ਵੋਟਰ ਸੂਚੀ ਵਿੱਚ ਆਨ-ਲਾਈਨ ਵੈਰੀਫਾਈ ਕੀਤਾ ਜਾਣਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਡਾਕਟਰ ਸੁਮੀਤ ਜਾਰੰਗਲ ਨੇ ਦਸਿਆ ਕਿ ਵੋਟਰ ਵਲੋਂ ਅਪਣੀ ਅਤੇ ਅਪਣੇ ਪਰਿਵਾਰ ਦੀ ਵੈਰੀਫਿਕੇਸ਼ਨ ਅਪਣੇ ਸਮਾਰਟ ਫੋਨ ‘ਤੇ ਵੋਟਰ ਹੈਲਪਲਾਈਨ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਵੈਰੀਫਿਕੇਸ਼ਨ ਐਨ ਵੀ ਐਸ ਪੀ ਡਾਟ ਇੰਨ ਪੋਰਟਲ ਜਾਂ ਸੀ ਐਸ ਸੀ ਸੈਂਟਰ ਰਾਹੀਂ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਪੀ ਡਬਲਯੂ ਡੀ ਵੋਟਰ (ਦਿਵਿਆਂਗ ਵੋਟਰ) ਵੋਟਰ ਹੈਲਪ ਲਾਈਨ ਨੰ. 1950 ‘ਤੇ ਫੋਨ ਕਰਕੇ ਵੀ ਵੈਰੀਫਿਕੇਸ਼ਨ ਕਰਵਾ ਸਕਦੇ ਹਨ। ਵੋਟਰ ਵਲੋਂ ਵੈਰੀਫਿਕੇਸ਼ਨ ਦੌਰਾਨ ਜੋ ਦਸਤਾਵੇਜ਼ ‘ਤੇ ਅਪਲੋਡ ਕੀਤਾ ਜਾਵੇਗਾ, ੳਸਦੀ ਤਸਦੀਕ ਲਈ ਬੀ..ਐਲ.ਓਜ਼ ਮਿਤੀ 1-9-2019 ਤੋਂ 30-9-2019 ਤੱਕ ਘਰ-ਘਰ ਜਾ ਕੇ ਕਰਨਗੇ। ਜਿਨ੍ਹਾਂ ਵੋਟਰਾਂ ਵਲੋਂ ਅਪਣੀ ਵੋਟ ਦੀ ਵੈਰੀਫਿਕੇਸ਼ਨ ਖੁਦ ਨਹੀਂ ਕੀਤੀ ਜਾਵੇਗੀ, ਉਨ੍ਹਾਂ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਸਬੰਧਤ ਬੀ.ਐਲ.ਓ. ਵਲੋਂ ਡੋਰ ਟੂ ਡੋਰ ਵੈਰੀਫਿਕੇਸ਼ਨ ਦੌਰਾਨ ਉਨ੍ਹਾਂ ਪਾਸੋਂ ਕਿਸੇ ਵੀ ਪ੍ਰਮਾਣਿਤ ਦਸਤਾਵੇਜ਼ ਦੀ ਮੰਗ ਕਰਦੇ ਹੋਏ ਕੀਤੀ ਜਾਵੇਗੀ। ਇਸ ਦਸਤਾਵੇਜ਼ ਵਿਚ ਡਰਾਈਵਿੰਗ ਲਾਈਸੈਂਸ, ਪਾਸਪੋਰਟ, ਬੈਂਕ ਪਾਸ ...
Read More »
Lodhipur Bandh to be concretized at a cost of Rs. 2.50 Crore : Speaker Rana KP Singh
August 31, 2019 PUNJAB, Sri Anandpur Sahib 541 Views
Lodhipur Bandh to be concretized at a cost of Rs. 2.50 Crore : Speaker Rana KP Singh Panchayats must make efforts to open way of natural drainage of water: MP Manish Tiwari Speaker Rana KP Singh & MP Manish Tewari visit Lodhipur Bandh Leaders visit flood affected areas to ascertain peoples’ problems Sri Anandpur Sahib, August 31(VIVEK GAUTAM) The demand of concretizing decades old Lodhipur Bandh would be fulfilled and the project would be undertaken at a cost of Rs. 2.50 Crore. This initiative would save dozens of villages from the menace of floods.These views were expressed by the Punjab Vidhan Sabha Speaker Rana KP Singh on addressing the people while visiting the Lodhipur Bandh accompanied by the Member of Parliament Mr. Manish Tiwari. He said that the concretizing of the Bandh would control the flow of water and the drainage would be in appropriate measure which would save the affected areas from the losses owing to floods. Divulging more, he said that such reports have come to light indicating the pollution of ground water. He assured that adequate measures would be initiated to solve the problem. He further added that the concretizing project would stall the decades old politics ...
Read More »
ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਇਲਾਕਾ ਦਾ ਸਰਵਪੱਖੀ ਵਿਕਾਸ ਕਰਨ ਦਾ ਕੀਤਾ ਦਾਅਵਾ,ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦਾ ਕੀਤਾ ਐਲਾਨ
August 31, 2019 PUNJAB, ਨੰਗਲ 258 Views
ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਇਲਾਕਾ ਦਾ ਸਰਵਪੱਖੀ ਵਿਕਾਸ ਕਰਨ ਦਾ ਕੀਤਾ ਦਾਅਵਾ,ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦਾ ਕੀਤਾ ਐਲਾਨ ਨੰਗਲ 31 ਅਗਸਤ(ਵਿਵੇਕ ਗੌਤਮ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਨੰਗਲ ਖੇਤਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ. ਉਹਨਾਂ ਕਿਹਾ ਕਿ ਇਲਾਕੇ ਦੀਆਂ ਸਾਰੀਆਂ ਬੁਨਿਆਦੀ ਮੁਸ਼ਕਿਲਾਂ ਦਾ ਢੁਕਵੇਂ ਢੰਗਲ ਨਾਲ ਜਲਦੀ ਹੱਲ ਕੀਤਾ ਜਾਵੇਗਾ. ਲੋਕਾਂ ਨੂੰ ਪੇਸ਼ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ.ਸਪੀਕਰ ਰਾਣਾ ਕੇ ਪੀ ਸਿੰਘ ਅਤੇ ਸੰਸਦ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਅੱਜ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਦੋਰੇ ਤੇ ਹਨ ਜਿਥੇ ਉਹਨਾਂ ਨੇ ਲੋਕਾਂ ਦੀਆ ਮੁਸ਼ਕਿਲਾਂ ਅਤੇ ਬੁਨਿਆਦੀ ਸਮੱਸਿਆਵਾਂ ਬਾਰੇ ਜਮੀਨੀ ਹਕੀਕਤ ਤੋ. ਜਾਣਕਾਰੀ ਲੈਣ ਲਈ ਪਿੰਡਾਂ ਦਾ ਦੋਰਾ ਕੀਤਾ ਅਤੇ ਜਨਤਕ ਬੈਠਕਾਂ ਕਰਕੇ ਇਲਾਕੇ ਦੇ ਲੋਕਾਂ ਦੀਆਂ ਮੁਸਕਿਲਾਂ ਜਾਣ ਕੇ ਉਹਨਾਂ ਦਾ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ. ਪਿੰਡ ਬਰ੍ਹਮਪੁਰ ਲੋਹਰ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅਸੀਂ ਨੰਗਲ ਖੇਤਰ ਦੇ ਵਿਕਾਸ ਦਾ ਜੋ ਵੀ ਵਾਅਦਾ ਲੋਕਾਂ ਨਾਲ ਕੀਤਾ ਹੈ ਉਹ ਹਰ ਵਾਅਦਾ ਪੂਰਾ ਕੀਤਾ ਜਾਵੇਗਾ. ਉਹਨਾਂ ਕਿਹਾ ਕਿ ਹੜ੍ਹਾਂ ਨਾਲ ਜੋ ਲੋਕਾਂ ਦਾ ਕੀਮਤੀ ਸਮਾਨ ਦਾ ਨੁਕਸਾਨ ਹੋਇਆ ਹੈ. ਉਸਦੇ ਲਈ ਸਰਕਾਰ ...
Read More »
2.50 ਕਰੋੜ ਦੀ ਲਾਗਤ ਨਾਲ ਲੋਧੀਪੁਰ ਬੰਨ ਨੂੰ ਪੱਕਾ ਕੀਤਾ ਜਾਵੇਗਾ-ਸਪੀਕਰ ਰਾਣਾ ਕੇ ਪੀ ਸਿੰਘ.
August 31, 2019 PUNJAB, ਅਨੰਦਪੁਰ ਸਾਹਿਬ 433 Views
2.50 ਕਰੋੜ ਦੀ ਲਾਗਤ ਨਾਲ ਲੋਧੀਪੁਰ ਬੰਨ ਨੂੰ ਪੱਕਾ ਕੀਤਾ ਜਾਵੇਗਾ-ਸਪੀਕਰ ਰਾਣਾ ਕੇ ਪੀ ਸਿੰਘ. ਪਾਣੀ ਦੇ ਕੁਦਰਤੀ ਨਿਕਾਸੀ ਰਸਤੇ ਖੋਲਣ ਲਈ ਪੰਚਾਇਤਾਂ ਉਪਰਾਲੇ ਕਰਨ-ਸੰਸਦ ਮੈਂਬਰ ਮਨੀਸ਼ ਤਿਵਾੜੀ. ਸਪੀਕਰ ਰਾਣਾ ਕੇ ਪੀ ਸਿੰਘ ਅਤੇ ਸੰਸਦ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਨੇ ਲੋਧੀਪੁਰ ਬੰਨ ਦਾ ਕੀਤਾ ਦੋਰਾ. ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਨੂੰ ਜਾਨਣ ਲਈ ਪਰ੍ਭਾਵਿੱਤ ਖੇਤਰ ਵਿਚ ਪੁੱਜੇ ਆਗੂ. ਅਨੰਦਪੁਰ ਸਾਹਿਬ 31 ਅਗਸਤ(ਵਿਵੇਕ ਗੌਤਮ) ਦਹਾਕਿਆਂ ਪੁਰਾਣੀ ਲੋਧੀਪੁਰ ਬੰਨ ਨੂੰ ਪੱਕਾ ਕਰਨ ਦੀ ਮੰਗ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ. 2.50 ਕਰੋੜ ਰੁਪਏ ਦੀ ਲਾਗਤ ਨਾਲ ਪੱਕਾ ਹੋਣ ਵਾਲੇ ਲੋਧੀਪੁਰ ਬੰਨ ਨਾਲ ਆਉਣ ਵਾਲੇ ਸਮੇਂ ਵਿੱਚ ਹੜ੍ਹਾਂ ਨਾਲ ਨੁਕਸਾਨੇ ਜਾਣ ਵਾਲੇ ਦਰਜਨਾਂ ਪਿੰਡਾਂ ਨੂੰ ਵੱਡੀ ਰਾਹਤ ਮਿਲੇਗੀ.ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਸੰਸਦ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਦੇ ਨਾਲ ਲੋਧੀਪੁਰ ਬੰਨ ਦਾ ਦੋਰਾ ਕਰਨ ਉਪਰੰਤ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ. ਉਹਨਾਂ ਕਿਹਾ ਕਿ ਬੰਨ ਪੱਕਾ ਹੋਣ ਦੇ ਨਾਲ ਪਾਣੀ ਦੀ ਮਾਤਰਾ ਕੰਟਰੋਲ ਹੇਠ ਆ ਜਾਵੇਗੀ ਅਤੇ ਨਿਕਾਸੀ ਨਿਸਚਿਤ ਮਿਕਦਾਰ ਵਿੱਚ ਹੋਵੇਗੀ. ਜਿਸ ਨਾਲ ਪਰ੍ਭਾਵਿੱਤ ਹੋਣ ਵਾਲੇ ਖੇਤਰ ਵਿੱਚ ਪਾਣੀ ਦੇ ਪਰ੍ਭਾਵ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਭਾਰੀ ਬਚਾਊ ਹੋ ਜਾਵੇਗਾ. ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਕਿ ਜਮੀਨ ਵਾਲਾਂ ਪਾਣੀ ਵੀ ਦੂਸ਼ਿਤ ਹੋ ਗਿਆ ਹੈ ਇਸਲਈ ...
Read More »
ਸਪੀਕਰ ਰਾਣਾ ਕੇ ਪੀ ਸਿੰਘ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਸੇਸ਼ ਦੋਰਾ,ਅਵਾਜਾਈ ਦੀ ਢੁਕਵੀਂ ਸਹੂਲਤ ਦੇਣ ਲਈ ਸਰਸਾ ਨਦੀ ਉਤੇ ਪੁੱਲ ਉਸਾਰਿਆ ਜਾਵੇਗਾ-ਸਪੀਕਰ ਰਾਣਾ ਕੇ ਪੀ ਸਿੰਘ.
August 31, 2019 PUNJAB, ਘਨੋਲੀ/ਭਰਤਗੜਹ੍ ਸਾਹਿਬ 288 Views
ਸਪੀਕਰ ਰਾਣਾ ਕੇ ਪੀ ਸਿੰਘ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਸੇਸ਼ ਦੋਰਾ,ਅਵਾਜਾਈ ਦੀ ਢੁਕਵੀਂ ਸਹੂਲਤ ਦੇਣ ਲਈ ਸਰਸਾ ਨਦੀ ਉਤੇ ਪੁੱਲ ਉਸਾਰਿਆ ਜਾਵੇਗਾ-ਸਪੀਕਰ ਰਾਣਾ ਕੇ ਪੀ ਸਿੰਘ. ਪੰਚਾਇਤਾਂ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਬਰਸਾਤੀ ਡਰੇਨਾਂ ਦੀ ਸਫਾਈ ਵਿੱਚ ਸਹਿਯੋਗ ਦੇਣ-ਸੰਸਦ ਮੈਂਬਰ ਮਨੀਸ਼ ਤਿਵਾੜੀ. ਘਨੋਲੀ/ਭਰਤਗੜਹ੍ ਸਾਹਿਬ 31 ਅਗਸਤ(ਵਿਵੇਕ ਗੌਤਮ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਲਗਭਗ ਅੱਧੀ ਦਰਜਨਾਂ ਦੇ ਪਿੰਡਾਂ ਦੇ ਲੋਕਾਂ ਨੂੰ ਅਵਾਜਾਈ ਦੀ ਬੇਹੱਤਰ ਸਹੂਲਤ ਦੇਣ ਲਈ ਸਰਸਾ ਨਦੀ ਉਤੇ ਪੁੱਲ ਦੀ ਉਸਾਰੀ ਜਲਦੀ ਕਰਵਾਈ ਜਾਵੇਗੀ.ਸਪੀਕਰ ਰਾਣਾ ਕੇ ਪੀ ਸਿੰਘ ਅਤੇ ਸੰਸਦ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਅੱਜ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਵਿਸੇਸ਼ ਦੋਰੇ ਤੇ ਸਨ. ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਦਰਜਨਾਂ ਪਿੰਡਾਂ ਨੂੰ ਆਵਾਜਾਈ ਦੀ ਢੁਕਵੀਂ ਸਹੂਲਤ ਦੇਣ ਲਈ ਇਹਨਾਂ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਦਹਾਕਿਆ ਪੁਰਾਣੀ ਖਰੋਟਾ ਅੰਡਰ ਪਾਸ ਬਣਾਉਣ ਦੀ ਮੰਗ ਜਲਦੀ ਪੁਰੀ ਹੋ ਜਾਵੇਗੀ ਕਿਉਂਕਿ ਇਹ ਅੰਡਰ ਪਾਸ ਨਿਰਮਾਣ ਅਧੀਨ ਹੈ ਜਿਸਨੂੰ ਤਿਆਰ ਕਰਕੇ ਜਲਦੀ ਲੋਕ ਅਰਪਣ ਕੀਤਾ ਜਾਵੇਗਾ. ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਪਾਣੀ ਨਾਲ ਪਰ੍ਭਾਵਿੱਤ ਪਿੰਡਾਂ ਦੇ ਲੋਕਾਂ ਦੀ ਜੀਵਨ ਦੀ ਗੱਡੀ ਪਟਰੀ ਤੇ ਲਿਆਉਣ ਲਈ ਸਰਕਾਰ ਅਤੇ ਪਰ੍ਸਾਸ਼ਨ ਵਲੋਂ ਜੰਗੀ ਪੱਧਰ ਤੇ ਰਾਹਤ ਕਾਰਜ ਅਤੇ ਹੋਰ ਉਪਰਾਲੇ ਕੀਤੇ ਜਾ ...
Read More »
ਹੜ੍ਹਾਂ ਦਾ ਸਥਾਈ ਹੱਲ ਸਰਸਾ ਅਤੇ ਸਵਾਂ ਨਦੀ ਉਤੇ ਡੈਮ ਬਣਾ ਕੇ ਹੀ ਸੰਭਵ-ਸਪੀਕਰ ਰਾਣਾ ਕੇ ਪੀ ਸਿੰਘ.
August 31, 2019 PUNJAB, ਬੂੰਗਾ ਸਾਹਿਬ/ਕੀਰਤਪੁਰ ਸਾਹਿਬ 336 Views
ਹੜ੍ਹਾਂ ਦਾ ਸਥਾਈ ਹੱਲ ਸਰਸਾ ਅਤੇ ਸਵਾਂ ਨਦੀ ਉਤੇ ਡੈਮ ਬਣਾ ਕੇ ਹੀ ਸੰਭਵ-ਸਪੀਕਰ ਰਾਣਾ ਕੇ ਪੀ ਸਿੰਘ. ਲੋਕਾਂ ਦੇ ਪਸ਼ੂ ਧੰਨ ਅਤੇ ਮਾਲ ਦੇ ਨੁਕਸਾਨ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇਗਾ-ਸੰਸਦ ਮੈਂਬਰ ਮਨੀਸ਼ ਤਿਵਾੜੀ. ਸਪੀਕਰ ਰਾਣਾ ਕੇ ਪੀ ਸਿੰਘ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਜਨਤਕ ਬੈਠਕ ਦੋਰਾਨ ਲੋਕਾਂ ਨਾਲ ਕੀਤੀ ਵਿਸੇਸ਼ ਮੁਲਾਕਾਤ. ਬੂੰਗਾ ਸਾਹਿਬ/ਕੀਰਤਪੁਰ ਸਾਹਿਬ 31 ਅਗਸਤ(ਵਿਵੇਕ ਗੌਤਮ) ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਹਿਮਾਚਲ ਪਰ੍ਦੇਸ਼ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ ਸਰਸਾ ਨਦੀ ਤੇ ਸਵਾਂ ਨਦੀ ਉਤੇ ਡੈਮ ਬਣਾ ਕੇ ਇਸ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਥਾਈ ਹੱਲ ਕਰਨ ਦੀ ਜਰੂਰਤ ਹੈ ਜਿਸਦੇ ਲਈ ਅਸੀਂ ਇਸ ਇਲਾਕੇ ਦੇ ਲੋਕ ਸਭਾ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਨੂੰ ਕੇਂਦਰ ਤੱਕ ਪਹੁੰਚ ਕਰਨ ਲਈ ਕਿਹਾ ਹੈ ਤਾਂ ਜੋ ਭਵਿੱਖ ਵਿੱਚ ਇਸ ਖੇਤਰ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ.ਅੱਜ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਇਥੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ. ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਇਲਾਕੇ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਲੋੜੀਦੇ ਫੰਡ ਉਪਲੱਬਧ ਕਰਵਾਏ ਜਾ ਰਹੇ ਹਨ ਪਰ੍ੰਤੂ ਕੁਦਰਤੀ ਆਫਤ ਸਮੇਂ ਜੋ ਨੁਕਸਾਨ ਹੋ ਜਾਂਦਾ ਹੈ ਉਸਦੀ ਪੂਰਤੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ...
Read More »
ਸਪੀਕਰ ਰਾਣਾ.ਕੇ.ਪੀ.ਸਿੰਘ ਅਤੇ ਸਾਂਸਦ ਮੈਂਬਰ ਮਨੀਸ਼ ਤਿਬਾੜੀ ਹੜ ਪ੍ਰਭਾਵਿਤ ਖੇਤੱਰ ਦਾ 31ਅਗਸਤ ਨੂੰ ਕਰਨਗੇ ਦੌਰਾ
August 30, 2019 PUNJAB, ਅਨੰਦਪੁਰ ਸਾਹਿਬ 260 Views
ਸਪੀਕਰ ਰਾਣਾ.ਕੇ.ਪੀ.ਸਿੰਘ ਅਤੇ ਸਾਂਸਦ ਮੈਂਬਰ ਮਨੀਸ਼ ਤਿਬਾੜੀ ਹੜ ਪ੍ਰਭਾਵਿਤ ਖੇਤੱਰ ਦਾ 31ਅਗਸਤ ਨੂੰ ਕਰਨਗੇ ਦੌਰਾ ਅਨੰਦਪੁਰ ਸਾਹਿਬ, 30 ਅਗਸਤ (ਵਿਵੇਕ ਗੌਤਮ ) ਸਪੀਕਰ ਰਾਣਾ.ਕੇ.ਪੀ.ਸਿੰਘ ਅਤੇ ਸਾਂਸਦ ਮੈਂਬਰ ਸ੍ਰੀ ਮਨੀਸ਼ ਤਿਬਾੜੀ 31 ਅਗਸਤ ਨੂੰ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ। ਜਿਥੇ ਉਹ ਰਾਹਤ ਕਾਰਜਾਂ ਦਾ ਜਾਇਜਾ ਲੈਣਗੇ। ਉਥੇ ਪ੍ਰਭਾਵਿਤ ਖੇਤਰ ਵਿਚ ਹੋਏ ਨੁਕਸਾਨ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਚਲ ਰਹੇ ਕੰਮਾਂ ਦਾ ਜਾਇਜਾ ਵੀ ਲੈਣਗੇ।ਇਹ ਜਾਣਕਾਰੀ ਅੱਜ ਇਥੇ ਇਕ ਬੁਲਾਰੇ ਨੇ ਦਿੰਦੇ ਹੋਏ ਦਸਿਆ ਕਿ ਦੋਵੇ ਆਗੂ 31ਅਗਸਤ ਨੂੰ ਸਵਰੇ 10.30ਵਜੇ ਆਸਪੁਰ, 12 ਵਜੇ ਬੁੰਗਾ ਸਾਹਿਬ, 1.30 ਵਜੇ ਲੋਧੀ ਪੁਰ,3 ਵਜੇ ਬ੍ਰਹਮਪੁਰ ਲੋਅਰ ਅਤੇ 4 ਵਜੇ ਭਨਾਮ ਦਾ ਦੌਰਾ ਕਰਕੇ ਪ੍ਰਭਾਵਿਤ ਲੋਕਾਂ ਨੂੰ ਮਿਲਗੇ।
Read More »
ਮੁੱਢ ਤੋਂ ਹੀ ਸਾਂਭ ਸੰਭਾਲ ਨਾਲ ਵੱਧਦੀ ਹੈ ਦੰਦਾ ਦੀ ਉਮਰ: ਡਾ ਨਿੱਧੀ ਸਹੋਤਾ
August 30, 2019 PUNJAB, ਕੀਰਤਪੁਰ ਸਾਹਿਬ 259 Views
ਮੁੱਢ ਤੋਂ ਹੀ ਸਾਂਭ ਸੰਭਾਲ ਨਾਲ ਵੱਧਦੀ ਹੈ ਦੰਦਾ ਦੀ ਉਮਰ: ਡਾ ਨਿੱਧੀ ਸਹੋਤਾ ਕੀਰਤਪੁਰ ਸਾਹਿਬ, 30 ਅਗਸਤ (ਵਿਵੇਕ ਗੌਤਮ) ਸਰਜਨ ਰੂਪਨਗਰ ਐਚ.ਐਨ.ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੀਰਤਪੁਰ ਸ਼ਾਹਿਬ ਡਾ. ਰਾਮ ਪ੍ਰਕਾਸ਼ ਸਰੋਆ ਦੀ ਅਗੁਵਾਈ ਹੇਂਠ ਪੀ.ਐਚ.ਸੀ ਕੀਰਤਪੁਰ ਸਾਹਿਬ ਵਿੱਖੇ ਡੈਂਟਲ ਮੈਡੀਕਲ ਅਫਸਰ ਡਾ.ਨਿੱਧੀ ਸਹੋਤਾ ਵੱਲੋ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੀਰਤਪੁਰ ਸਾਹਿਬ ਵਿੱਖੇ ਸਕੂਲੀ ਬੱਚਿਆ ਨੂੰ ਦੰਦਾ ਦੀ ਸਿਹਤ ਸੰਬਧੀ ਜਾਗਰੂਕ ਕਰਦੇ ਹੋਏ ਮੁੰਹ ਦੇ ਕੈਂਸਰ,ਮੁੰਹ ਦੀ ਸਾਫ ਸਫਾਈ ਅਤੇ ਹੋਰ ਮੁੰਹ ਦੀਆਂ ਬੀਮਾਰੀਆ ਬਾਰੇ ਦੱਸਿਆ ਗਿਆ ।ਇਸ ਮੋਕੇ ਤੇ 175 ਬੱਚਿਆ ਦੇ ਦੰਦਾ ਦੀ ਜਾਂਚ ਵੀ ਕੀਤੀ ਗਈ।ਇਸ ਮੋਕੇ ਤੇ ਐਸ.ਐਮ.ੳ ਕੀਰਤਪੁਰ ਸਾਹਿਬ ਅਤੇ ਸਕੂਲ ਦੇ ਮੁੱਖ ਅਧਿਆਪਕ ਸ਼ਰਨਜੀਤ ਸਿੰਘ ਵੱਲੋ ਮੁੱਖ ਤੋਰ ਤੇ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਬੱਚਿਆ ਨਾਲ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ, ਇਸ ਦੇ ਨਾਲ ਹੀ ਡਾ.ਨਿਧੀ ਸਹੋਤਾ ਨੇ ਜਾਣਕਾਰੀ ਦਿੰਦਆ ਦੱਸਿਆ ਕਿ ਸਕੂਲੀ ਬੱਚਿਆ ਦੀ ਮੁਫਤ ਜਾਂਚ ਕੀਤੀ ਜਾ ਰਹੀ ਹੈ ਅਤੇ ਸਕੂਲੀ ਬੱਚਿਆ ਨੂੰ ਮੁੱਢ ਤੋਂ ਹੀ ਦੰਦਾ ਦੀ ਸਾਂਭ ਸੰਭਾਲ ਅਤੇ ਮਸੂੜਿਆ ਦੀਆਂ ਬੀਮਾਰੀਆ ਤੋਂ ਬੱਚਣ ਦੇ ਤਰੀਕੇਆ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਬੱਚਿਆ ਨੂੰ ਬਰਸ਼ਿੰਗ ਟੈਕਨੀਕ ਅਤੇ ਦੰਦਾ ਦੀ ਦੇਖਭਾਲ ਨਾ ਕਰਣ ਤੇ ਹੋਰ ਕਿਹੜਿਆ ਬੀਮਾਰੀਆ ਫੈਲ ਸਕਦੀਆਂ ਹਨ ਉਸ ਤੇ ਚਾਨ੍ਹਣ ਪਾਇਆ ਗਿਆ।ਇਸ ਮੋਕੇ ਤੇ ਬੀ.ਈ.ਈ ਹੇਮੰਤ ਕੁਮਾਰ,ਐਲ.ਐਚ.ਵੀ ਤਰਸੇਮ ਕੋਰ,ਸਕੂਲ ਅਧਿਆਪਕ ਗੁਰਸੇਵਕ ਸਿੰਗ ਹਾਜਰ ਰਹੇ।
Read More »
ਪਲੇਸਮੈਂਟ ਕੈਂਪ/ਵਿਦੇਸ਼ੀ ਕਾਊਕੈਂਪ ਲਗਾਇਆ ਗਿਆ
August 30, 2019 PUNJAB, ਰੂਪਨਗਰ 288 Views
ਪਲੇਸਮੈਂਟ ਕੈਂਪ/ਵਿਦੇਸ਼ੀ ਕਾਊਕੈਂਪ ਲਗਾਇਆ ਗਿਆ ਰੂਪਨਗਰ 30 ਅਗਸਤ (ਵਿਵੇਕ ਗੌਤਮ) ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵੱਲੋਂ ਡਾਕਟਰ ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਅਮਰਦੀਪ ਸਿੰਘ ਗੁਜ਼ਰਾਲ ਵਧੀਕ ਡਿਪਟੀ ਕਮਿਸ਼ਨਰ ਕਮ ਸੀ.ਈ.ਓ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੀ ਅਗਵਾਈ ਹੇਠ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ 10ਵੀਂ,12ਵੀਂ,ਗ੍ਰੈਜੂਏਸ਼ਨ,ਆਈ.ਟੀ.ਆਈ ਅਤੇ ਡਿਪਲੋਮਾ ਪਾਸ 165 ਬੇਰੋਜ਼ਗਾਰ ਨੌਜਵਾਨਾਂ ਨੇ ਭਾਗ ਲਿਆ।ਕੈਂਪ ਦੌਰਾਨ ਟਾਟਾ ਸਟਰਾਈਵ ਕੰਪਨੀ ਵੱਲੋਂ ਬੀ.ਪੀ.ਓ. ਕਸਟਮਰ ਕੇਅਰ ਐਗਜੀਕਿਊਟਿਵ ਦੀਆਂ 40 ਅਸਾਮੀਆਂ, ਰਿਟੇਲ ਸੇਲ ਐਸੋਸੀਏਟ ਦੀਆਂ 30 ਅਸਾਮੀਆਂ, ਬੈਕਿੰਗ ਅਤੇ ਫਾਈਨੈਸ਼ੀਅਲ ਸਰਵਿਸ ਦੀਆਂ 30 ਅਸਾਮੀਆਂ, ਲੋਰੀਅਲ ਬਿਊਟੀ ਐਡਵਾਈਜ਼ਰ ਦੀਆਂ 40 ਅਸਾਮੀਆਂ, ਰੈਫ੍ਰੀਜਰੇਸ਼ਨ ਅਤੇ ਏ.ਸੀ. ਟੈਕਨੀਸ਼ੀਅਨ ਦੀਆਂ 30 ਅਸਾਮੀਆਂ ਅਤੇ ਅਸਿਸਟੈਂਟ ਇਲੈਕਟ੍ਰੀਸ਼ਨ ਦੀਆਂ 30 ਅਸਾਮੀਆਂ ਲਈ ਇੰਟਰਵਿਊ ਕੀਤੀ ਗਈ।ਕੰਪਨੀ ਵੱਲੋਂ ਲਗਭਗ 95 ਪ੍ਰਾਰਥੀ ਸ਼ਾਰਟਲਿਸਟ ਕੀਤੇ ਗਏ।ਨੌਜਵਾਨਾਂ ਦਾ ਵਿਦੇਸ਼ ਵਿੱਚ ਵੱਧ ਰਿਹਾ ਰੁਝਾਅ ਦੇਖਦੇ ਹੋਏ Pyramid E-Services ਵੱਲੋਂ ਸ੍ਰੀ ਪ੍ਰਸ਼ਾਂਤ ਸੇਠੀ ਵੱਲੋ ਵਿਦੇਸ਼ ਵਿੱਚ ਜਾਣ ਦੇ ਚਾਹਵਾਨ ਨੋਜਵਾਨਾਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਸੁਨਹਿਰੇ ਭਵਿੱਖ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ ।ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਕਿੱਲ ਟ੍ਰੇਨਿੰਗ ਅਤੇ ਸਵੈ-ਰੋਜ਼ਗਾਰ ਲਈ ਵੀ ਪ੍ਰੇਰਿਤ ਕੀਤਾ ਗਿਆ। ਸ੍ਰੀ ਪ੍ਰੋਮਿਲਜੀਤ ਸਿੰਘ (ਲੀਡ ਯੂਕੋ ਬੈਂਕ) ਵੱਲੋਂ ਸਵੈ-ਰੋਜ਼ਗਾਰ ਦੀ ਮੁਦਰਾ ਸਕੀਮ ਸਬੰਧੀ ਵਿਸਥਾਰ ਨਾਲ ਪ੍ਰਾਰਥੀਆਂ ਨੂੰ ਸਮਝਾਇਆ ਗਿਆ ਅਤੇ ਉਨ੍ਹਾਂ ਨੂੰ ਸਵੈ-ਰੋਜ਼ਗਾਰ ਲਈ ...
Read More »
ਸਿਹਤ ਵਿਭਾਗ ਨੇ 10 ਹਜਾਰ ਤੋਂ ਵੱਧ ਹੜ ਪੀੜਤਾਂ ਨੂੰ ਮੁਹੱਈਆ ਕਰਵਾਈ ਫਸਟਏਡ- ਸਿਵਲ ਸਰਜਨ
August 30, 2019 PUNJAB, ਰੂਪਨਗਰ 244 Views
ਸਿਹਤ ਵਿਭਾਗ ਨੇ 10 ਹਜਾਰ ਤੋਂ ਵੱਧ ਹੜ ਪੀੜਤਾਂ ਨੂੰ ਮੁਹੱਈਆ ਕਰਵਾਈ ਫਸਟਏਡ- ਸਿਵਲ ਸਰਜਨ ਰੂਪਨਗਰ ,30 ਅਗਸਤ(ਵਿਵੇਕ ਗੌਤਮ) ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਹੜ ਪ੍ਰਭਾਵਿਤ ਪਿੰਡਾਂ ਵਿਚ ਹੁਣ ਤੱਕ ਕਰੀਬ 10 ਹਜਾਰ ਤੋਂ ਵੱਧ ਹੜ ਪੀੜਤਾਂ ਨੂੰ ਫਸਟ ਏਡ ਮੁਹਈਆ ਕਰਵਾ ਦਿਤੀ ਗਈ ਹੈ। ਇਸ ਤੋਂ ਇਲਾਵਾ ਹੜ ਪ੍ਰਭਾਵਿਤ ਪਿੰਡਾਂ ਵਿਚ ਬਿਮਾਰੀਆਂ ਤੋਂ ਬਚਾਅ ਸਬੰਧੀ ਸਪਰੇਅ ਅਤੇ ਦਵਾਈਆਂ ਵੀ ਛਿੜਕੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਐਚ.ਐਨ.ਸ਼ਰਮਾ ਨੇ ਦਸਿਆ ਕਿ ਜ਼ਿਲ੍ਹੇ ਦੇ ਪ੍ਰਭਾਵਿਤ ਪਿੰਡਾਂ ਵਿਚ ਸਿਹਤ ਵਿਭਾਗ ਵਲੋਂ ਜਿਥੇ ਮੈਡੀਕਲ ਕੈਂਪ ਲਗਾਏ ਗਏ ਹਨ, ਉਥੇ ਘਰਾਂ ਘਰਾਂ ਦੇ ਵਿਚ ਜਾ ਕੇ ਦਵਾਈਆਂ ਜਾ ਛਿੜਕਾਓ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਬੀਤੇ ਦਿਨੀ ਸਪੈਸ਼ਲ ਡਾਕਟਰਾਂ ਸਮੇਤ ਰਲੀਫ ਵੈਨ ਫੂਲ ਪਿੰਡ ਵਿਚ ਲਗਾਈ ਗਈ ਸੀ ਜਿਥੇ ਪਿੰਡਵਾਸੀਆਂ ਦੀ ਸਿਹਤ ਦਾ ਚੈਅਕਅਪ ਕੀਤਾ ਗਿਆ ਸੀ ਅਤੇ ਜਰੂਰਤ ਅਨੁਸਾਰ ਪਿੰਡ ਵਾਸੀਆਂ ਨੂੰ ਦਵਾਈਆਂ ਵੀ ਮੁਹਈਆ ਕਰਵਾਈਆਂ ਗਈਆਂ ਸਨ।ਉਨਾਂ ਦਸਿਆ ਕਿ ਜ਼ਿਲ੍ਹੇ ਦੇ ਹੜ ਪ੍ਰਭਾਵਿਤ ਪਿੰਡਾਂ ਵਿਚ 13 ਪਰਮਾਨੈਟ ਕੈਂਪ, 22ਮੋਬਾਈਲ ਕੈਂਪ ਅਤੇ 03 ਐਂਬੂਲੈਂਸ ਲਗਾਈਆਂ ਗਈਆਂ ਹਨ। ਪਿੰਡਾਂ ਵਿਚ ਸਿਹਤ ਵਿਭਾਗ ਵਲੋਂ ਇੰਨਾਂ ਕੈਂਪਾਂ ਰਾਹੀਂ ਜਰੂਰਤ ਅਨੁਸਾਰ ਦਵਾਈਆਂ ਵੀ ਮੁਹਈਆ ਕਰਵਾਈਆਂ ਗਈਆਂ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿਤੇ ਗਏ ਹਨ ਕਿ ਉਹ ਪ੍ਰਭਾਵਿਤ ਪਿੰਡਾਂ ਦੇ ਹਰੇਕ ਘਰ ਵਿਚ ਆਪਣੀ ਪਹੁੰਚ ਕਰਨ ਜਿਸ ...
Read More »