ਰੋਜਗਾਰ ਅਤੇ ਸਵੈ-ਰੋਜਗਾਰ ਕੈਂਪ ਲਗਾਇਆ ਗਿਆ ਰੂਪਨਗਰ/ਮੋਰਿੰਡਾ, 31 ਅਕਤੂਬਰ(ਵਿਵੇਕ ਗੌਤਮ) ਸ੍ਰੀ ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ, ਰੂਪਨਗਰ ਦੀ ਅਗਵਾਈ ਹੇਠ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਖਾਲਸਾ ਗਰਲਜ਼ ਕਾਲਜ, ਮੋਰਿੰਡਾ (ਰੂਪਨਗਰ) ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਇਸ ਕੈਂਪ ਦਾ ਆਯੋਜਨ ਵਧੀਕ ਡਿਪਟੀ ਕਮਿਸ਼ਨਰ (ਜ), ਦੀਪਸ਼ੀਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਗੁਜਰਾਲ ਰੂਪਨਗਰ ਦੀ ਸਹਾਇਤਾ ਨਾਲ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ: ਪੁਸ਼ਪਿੰਦਰ ਕੌਰ ਵੱਲੋਂ ਪ੍ਰਾਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੋਜਗਾਰ ਦੇ ਬਹੁਤ ਸਾਰੇ ਮੌਕੇ ਹਨ ਜਿਨ੍ਹਾਂ ਦਾ ਲਾਭ ਲਿਆ ਜਾ ਸਕਦਾ ਹੈ। ਪ੍ਰਾਰਥੀਆਂ ਵਲੋਂ ਦ੍ਰਿੜ ਸ਼ਕਤੀ ਅਤੇ ਕੰਮ ਕਰਨ ਦੀ ਚਾਹਤ ਹੋਣੀ ਜ਼ਰੂਰੀ ਹੈ ਅਤੇ ਪ੍ਰਾਰਥੀਆਂ ਨੂੰ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ। ਸ੍ਰੀ ਰਵਿੰਦਰਪਾਲ ਸਿੰਘ, ਜ਼ਿਲ੍ਹਾ ਰੋਜਗਾਰ ਅਫਸਰ ਨੇ ਦੱਸਿਆ ਕਿ ਇਸ ਰੋਜਗਾਰ ਕੈਂਪ ਵਿਚ ਐਸ.ਆਈ.ਐਸ. ਸਕਿਊਰਟੀ ਸਰਵਿਸ ਕੰਪਨੀ, ਆਰ.ਬੀ.ਐੱਲ. ਫਿਨਸਰਵ, ਐਮ.ਜੀ.ਐਮ.ਇੰਨਫਰਾ, ਟਾਟਾ ਸਟਰਾਈਵ, ਆਈ.ਸੀ.ਆਈ.ਸੀ.ਆਈ. ਬੈਂਕ, ਐੱਚ.ਡੀ.ਐੱਫ.ਸੀ ਲਾਈਫ, ਵਿਬਗਿਓਰ, ਹਰਬਲ ਇੰਟਰਨੈਸ਼ਨਲ, ਸ਼ਿਵਾ ਟੈਕਸਟਾਈਲ ਅਤੇ ਰੈਂਕ ਸਟੈੱਪ ਵਲੋਂ ਦਸਵੀਂ, ਬਾਰਵੀਂ, ਗਰੈਜੂਏਟ, ਬੀ.ਟੈਕ ਮਕੈਨਿਕ, ਆਈ.ਟੀ.ਆਈ, ਐਮ.ਬੀ.ਏ., ਪੋਸਟ ਗਰੈਜੂਏਟ ਅਤੇ ਡਿਪਲੋਮਾ ਪਾਸ ਯੋਗ ਪ੍ਰਾਰਥੀਆਂ ਲਈ ਲੱਗਭਗ 400 ਅਸਾਮੀਆਂ ਦੇ ਲਈ ਚੋਣ ਕੀਤੀ ਗਈ ਹੈ। ਜ਼ਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਦੱਸਿਆ ਗਿਆ ਕਿ ਇਹ ਕੈਂਪ ਸਵੇਰੇ 10 ਵਜੇ ਸ਼ੁਰੂ ਕੀਤਾ ਗਿਆ ਅਤੇ ਵੱਧ ਤੋਂ ਵੱਧ ਬੇ-ਰੋਜਗਾਰ ਪ੍ਰਾਰਥੀਆਂ ...
Read More »