ਹਲਕੇ ਦੇ ਪਿੰਡਾਂ ਨੂੰ ਸ਼ਹਿਰਾ ਵਾਲੀਆਂ ਸਾਰੀਆਂ ਬੁਨਿਆਦੀ ਸਹੂਲਤਾ ਉਪਲੱਬਧ ਕਰਵਾਈਆਂ-ਰਾਣਾ ਕੇ.ਪੀ ਸਿੰਘ ਸਪੀਕਰ ਨੇ ਤਲਵਾੜਾ, ਬੇਲਾ ਧਿਆਨੀ, ਬੈਸਪੁਰ, ਦਘੋੜ, ਸੁਖਸਾਲ, ਪੱਸੀਵਾਲ, ਭਲਾਣ, ਪੱਤੀ ਟੇਕ ਸਿੰਘ ਪਿੰਡਾਂ ਦਾ ਕੀਤਾ ਦੌਰਾ ਮੁਕੰਮਲ ਹੋਏ ਵਿਕਾਸ ਦੇ ਕੰਮ ਕੀਤੇ ਲੋਕ ਅਰਪਣ, ਕਈ ਨਵੇ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ, ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆ ਸੁਖਸਾਲ/ ਨੰਗਲ 30 ਅਗਸਤ (BNN MEDIA HOUSE) ਲੋਕਾ ਨੂੰ ਬੁਨਿਆਦੀ ਸਹੂਲਤਾ ਦੇਣਾ ਸਾਡੀ ਜਿੰਮੇਵਾਰੀ ਹੈ,ਪੇਡੂ ਖੇਤਰ ਵਿਚ ਰਹਿ ਰਹੇ ਲੋਕਾਂ ਨੂੰ ਸ਼ਹਿਰਾ ਵਰਗੀਆਂ ਹਰ ਤਰਾਂ ਦੀਆਂ ਢੁਕਵੀਆ, ਲੋੜੀਦੀਆਂ ਬੁਨਿਆਦੀ ਸਹੂਲਤਾ ਦੇਣ ਲਈ ਅਸੀ ਬਚਨਬੱਧ ਹਾਂ। ਪੇਂਡੂ ਖੇਤਰਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਉਤੇ ਕਰੋੜਾਂ ਰੁਪਏ ਚਰਚ ਕੀਤੇ ਗਏ ਹਨ। ਵਿਕਾਸ ਦੀ ਰਫਤਾਰ ਦੀ ਗਤੀ ਨੂੰ ਹਰ ਹਾਲ ਵਿਚ ਕਾਇਮ ਰੱਖਿਆ ਹੈ। ਜਿਸ ਨਾਲ ਸਮੁੱਚੇ ਹਲਕੇ ਦੇ ਹਰ ਪਿੰਡ ਵਿਚ ਵਿਕਾਸ ਦੇ ਕੰਮ ਕਰਵਾਏ ਗਏ ਹਨ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾਂ ਕੇ.ਪੀ ਸਿੰਘ ਨੇ ਅੱਜ ਤਲਵਾੜਾ, ਬੇਲਾ ਧਿਆਨੀ, ਬੈਸਪੁਰ, ਦਘੋੜ, ਸੁਖਸਾਲ, ਪੱਸੀਵਾਲ, ਭਲਾਣ, ਪੱਤੀ ਟੇਕ ਸਿੰਘ ਆਦਿ ਪਿੰਡਾਂ ਦਾ ਵਿਸ਼ੇਸ ਦੌਰਾ ਕਰਨ ਮੋਕੇ ਲੋਕਾਂ ਨਾਲ ਵਿਸ਼ੇਸ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਇਨ੍ਹਾਂ ਪਿੰਡਾਂ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕੀਤਾ, ਕਈ ਨਵੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਲੋਕਾਂ ਦੀਆ ਮੁਸ਼ਕਿਲਾ ਵੀ ਸੁਣੀਆ। ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ...
Read More »