ਚੰਡੀਗੜ30ਅਕਤੂਬਰ(ਰਾਹੁਲਸ਼ਰਮਾ)ਪੰਜਾਬ ਰਾਜ ਵਿੱਚ ਝੋਨੇ ਦੀ ਖ਼ਰੀਦ 100 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ। ਉਕਤ ਜਾਣਕਾਰੀ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵਲੋਂ ਦਿੱਤੀ ਗਈ । ਸ੍ਰੀ ਆਸ਼ੂ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਸਬੰਧੀ ਅਦਾਇਗੀ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰੀਦ ਤੋਂ 48 ਘੰਟਿਆਂ ਵਿੱਚ ਕੀਤੀ ਜਾਣੀ ਯਕੀਨੀ ਬਣਾਈ ਜਾ ਰਹੀ ਹੈ ਅਤੇ ਹੁਣ ਤੱਕ ਖਰੀਦ ਸਬੰਧੀ 15986.27 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ 29 ਅਕਤੂਬਰ,2021 ਤੱਕ 10407043 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ 10159538.2315 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਖਰੀਦ ਕੀਤੇ ਝੋਨੇ ਵਿਚੋਂ ਸਰਕਾਰੀ ਏਜੰਸੀਆਂ ਵਲੋਂ 10112153.2315 ਮੀਟ੍ਰਿਕ ਟਨ ਅਤੇ ਮਿਲਰਜ਼ ਵਲੋਂ 47385 ਮੀਟ੍ਰਿਕ ਟਨ ਖਰੀਦ ਕੀਤੀ ਗਈ ਹੈ। ਸ੍ਰੀ ਆਸ਼ੂ ਨੇ ਝੋਨੇ ਦੀ ਖਰੀਦ ਪ੍ਰਕਿਰਿਆ ਦੇ ਸੁਚਾਰੂ ਢੰਗ ਨਾਲ ਚੱਲਣ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਕੁਝ ਵਪਾਰੀ ਕਿਸਮ ਦੇ ਲੋਕਾਂ ਵਲੋਂ ਦੂਸਰੇ ਰਾਜਾਂ ਤੋਂ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਵੇਚਣ ਦੇ ਰੁਝਾਨ ਨੂੰ ਰੋਕਣ ਲਈ ਵਿਭਾਗ ਵਲੋਂ ਗਠਿਤ ਉਡਣ ਦਸਤੇ ਵਲੋਂ ਪੰਜਾਬ ਪੁਲਿਸ ਅਤੇ ਪੰਜਾਬ ਮੰਡੀ ਬੋਰਡ ਨਾਲ ਮਿੱਲ ਕੇ ਪੰਜਾਬ ਰਾਜ ਦੇ 72 ਅੰਤਰ – ਰਾਜ ਬਾਰਡਰਾਂ ਤੇ ਸਥਾਪਤ ਨਾਕਿਆਂ ੳੁਤੇ 35048 ...
Read More »Monthly Archives: October 2021
ਮੁੱਖ ਮੰਤਰੀ ਨੇ ਫਤਹਿਗੜ ਸਾਹਿਬ ਦੇ ਸਰਵਪੱਖੀ ਵਿਕਾਸ ਲਈ 10 ਕਰੋੜ ਰੁਪਏ ਦਾ ਪੈਕੇਜ ਐਲਾਨਿਆ
ਚੰਡੀਗੜ੍ਹ 30 ਅਕਤੂਬਰ:(ਰਾਹੁਲ ਸ਼ਰਮਾ) ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਫਤਹਿਗੜ ਸਾਹਿਬ ਹਲਕੇ ਲਈ 10 ਕਰੋੜ ਰੁਪਏ ਦਾ ਪੈਕੇਜ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਹੈ।ਅੱਜ ਫਤਹਿਗੜ ਸਾਹਿਬ ਦੇ ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਥਾਨਕ ਵਿਧਾਇਕ ਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਮੰਗ ਉਤੇ ਇਹ ਪੈਕੇਜ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਤਹਿਗੜ ਸਾਹਿਬ-ਮੋਰਿੰਡਾ ਸੜਕ ਦਾ ਨਾਂ ਮਾਤਾ ਗੁਜਰੀ ਜੀ ਦੇ ਨਾਮ ਉਪਰ ਰੱਖਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਸੜਕ ਨੂੰ ਇੱਕ ਮਹੀਨੇ ਦੇ ਵਿੱਚ-ਵਿੱਚ ਚੌੜਾ ਕੀਤਾ ਜਾਵੇਗਾ। ਅੱਜ ਇੱਥੇ ਵਿਰਾਸਤ ਵਿਲਾ ਪੈਲੇਸ ਵਿੱਚ ਲੱਗੇ ਸੁਵਿਧਾ ਕੈਂਪ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਮਾਫ਼ੀਆ ਰਾਜ ਦਾ ਮੁਕੰਮਲ ਖ਼ਾਤਮਾ ਕੀਤਾ ਜਾਵੇਗਾ ਕਿਉਂਕਿ ਹੁਣ ਆਮ ਲੋਕਾਂ ਦਾ ਰਾਜ ਸਥਾਪਤ ਹੋ ਗਿਆ ਹੈ। ਉਨਾਂ ਕਿਹਾ ਕਿ ਪਹਿਲਾਂ ਬੱਸ ਮਾਫ਼ੀਆ ਦਾ ਖ਼ਾਤਮਾ ਕੀਤਾ ਗਿਆ ਅਤੇ ਮਾਈਨਿੰਗ ਮਾਫ਼ੀਆ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ। ਇਸ ਤੋਂ ਅਗਲੀ ਵਾਰੀ ਕੇਬਲ ਮਾਫ਼ੀਆ ਦੀ ਹੈ। ਅੱਜ ਫਤਹਿਗੜ ਸਾਹਿਬ ਦੇ ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਥਾਨਕ ਵਿਧਾਇਕ ਕੁਲਜੀਤ ਨਾਗਰਾ ਨਾਲ ਆਪਣੀ ਪੁਰਾਣੀ ਸਾਂਝ ਦੀਆਂ ਤੰਦਾਂ ਵੀ ਛੇੜੀਆਂ। ਉਨਾਂ ਕਿਹਾ ਕਿ ਅਸੀਂ ਦੋਵੇਂ (ਚਰਨਜੀਤ ਸਿੰਘ ਚੰਨੀ ਤੇ ਕੁਲਜੀਤ ...
Read More »ਵਿਧਾਨ ਸਭਾ ਚੋਣਾਂ-2022 ਲਈ ਤਿਆਰੀਆਂ ਦਾ ਜਾਇਜ਼ਾ ਲੈਣ ਮੋਗਾ ਪੁੱਜੇ ਪੰਜਾਬ ਦੇ ਮੁੱਖ ਚੋਣ ਅਫ਼ਸਰ
ਚੰਡੀਗੜ 29 ਅਕਤੂਬਰ(ਰਾਹੁਲ ਸ਼ਰਮਾ) ਜਿਲਾ ਮੋਗਾ, ਫਿਰੋਜਪੁਰ ਅਤੇ ਫਰੀਦਕੋਟ ‘ਚ ਵਿਧਾਨ ਸਭਾ ਚੋਣਾਂ-2022 ਨੂੰ ਸੁਰੱਖਿਅਤ, ਸੁਤੰਤਰ, ਨਿਰਵਿਘਨ, ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਅੱਜ ਮੋਗਾ ਪੁੱਜੇ। ਉਨਾਂ ਨੇ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਉਕਤ ਜਿਲਿਆਂ ਦੇ ਜ਼ਿਲਾ ਚੋਣ ਅਫ਼ਸਰਾਂ ਅਤੇ ਜਿਲਾ ਪੁਲਿਸ ਮੁਖੀਆਂ ਸਮੇਤ ਜਿਲਿਆਂ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਇਲੈਕਟ੍ਰੋਲ ਅਧਿਕਾਰੀਆਂ ਨਾਲ ਬੈਠਕ ਕਰਕੇ ਸਮੁੱਚੇ ਚੋਣ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ-2022 ਕਰਵਾਉਣ ਲਈ ਚੋਣ ਕਮਿਸ਼ਨ ਪੂਰੀ ਤਰਾਂ ਤਿਆਰ ਹੈ। ਉਹਨਾਂ ਕਿਹਾ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਯੋਗ ਵੋਟਰ, ਵੋਟਰ ਸੂਚੀ ਵਿੱਚ ਸ਼ਾਮਲ ਹੋਵੇ ਅਤੇ ਖਾਸ ਕਰਕੇ ਤੀਜੇ ਲਿੰਗ ਵਾਲੇ ਹਰ ਵੋਟਰ ਨੂੰ ਵੋਟਰ ਸੂਚੀ ਦਾ ਹਿੱਸਾ ਬਣਾਉਣ ਲਈ ਹਰ ਪਿੰਡ, ਵਾਰਡ ਅਤੇ ਬੂਥ ਪੱਧਰ ‘ਤੇ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਜਦੋਂਕਿ ਰਾਜ ਅੰਦਰ 3 ਲੱਖ ਨੌਜਵਾਨ ਨਵੇਂ ਵੋਟਰ ਬਣੇ ਹਨ ਅਤੇ ਇਨਾਂ ਨੂੰ ਮਾਣ ਨਾਲ ਚੋਣ ਪ੍ਰਕਿ੍ਰਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਵਾਰ ਰਾਜ ਦੇ 5 ਲੱਖ ਸੀਨੀਅਰ ਸਿਟੀਜਨ ਵੋਟਰਾਂ ਲਈ ਪੋਸਟਲ ਬੈਲੇਟ ਪੇਪਰ ਵਰਤੇ ਜਾਣਗੇ। ਜਦੋਂਕਿ ਮਹਿਲਾ ਵੋਟਰਾਂ ...
Read More »ਵਿਧਾਨ ਸਭਾ ਚੋਣਾਂ-2022 ਲਈ ਤਿਆਰੀਆਂ ਦਾ ਜਾਇਜ਼ਾ ਲੈਣ ਮੋਗਾ ਪੁੱਜੇ ਪੰਜਾਬ ਦੇ ਮੁੱਖ ਚੋਣ ਅਫ਼ਸਰ
ਚੰਡੀਗੜ 29 ਅਕਤੂਬਰ(ਰਾਹੁਲ ਸ਼ਰਮਾ) ਜਿਲਾ ਮੋਗਾ, ਫਿਰੋਜਪੁਰ ਅਤੇ ਫਰੀਦਕੋਟ ‘ਚ ਵਿਧਾਨ ਸਭਾ ਚੋਣਾਂ-2022 ਨੂੰ ਸੁਰੱਖਿਅਤ, ਸੁਤੰਤਰ, ਨਿਰਵਿਘਨ, ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਅੱਜ ਮੋਗਾ ਪੁੱਜੇ। ਉਨਾਂ ਨੇ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਉਕਤ ਜਿਲਿਆਂ ਦੇ ਜ਼ਿਲਾ ਚੋਣ ਅਫ਼ਸਰਾਂ ਅਤੇ ਜਿਲਾ ਪੁਲਿਸ ਮੁਖੀਆਂ ਸਮੇਤ ਜਿਲਿਆਂ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਇਲੈਕਟ੍ਰੋਲ ਅਧਿਕਾਰੀਆਂ ਨਾਲ ਬੈਠਕ ਕਰਕੇ ਸਮੁੱਚੇ ਚੋਣ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ-2022 ਕਰਵਾਉਣ ਲਈ ਚੋਣ ਕਮਿਸ਼ਨ ਪੂਰੀ ਤਰਾਂ ਤਿਆਰ ਹੈ। ਉਹਨਾਂ ਕਿਹਾ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਯੋਗ ਵੋਟਰ, ਵੋਟਰ ਸੂਚੀ ਵਿੱਚ ਸ਼ਾਮਲ ਹੋਵੇ ਅਤੇ ਖਾਸ ਕਰਕੇ ਤੀਜੇ ਲਿੰਗ ਵਾਲੇ ਹਰ ਵੋਟਰ ਨੂੰ ਵੋਟਰ ਸੂਚੀ ਦਾ ਹਿੱਸਾ ਬਣਾਉਣ ਲਈ ਹਰ ਪਿੰਡ, ਵਾਰਡ ਅਤੇ ਬੂਥ ਪੱਧਰ ‘ਤੇ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਜਦੋਂਕਿ ਰਾਜ ਅੰਦਰ 3 ਲੱਖ ਨੌਜਵਾਨ ਨਵੇਂ ਵੋਟਰ ਬਣੇ ਹਨ ਅਤੇ ਇਨਾਂ ਨੂੰ ਮਾਣ ਨਾਲ ਚੋਣ ਪ੍ਰਕਿ੍ਰਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਵਾਰ ਰਾਜ ਦੇ 5 ਲੱਖ ਸੀਨੀਅਰ ਸਿਟੀਜਨ ਵੋਟਰਾਂ ਲਈ ਪੋਸਟਲ ਬੈਲੇਟ ਪੇਪਰ ਵਰਤੇ ਜਾਣਗੇ। ਜਦੋਂਕਿ ਮਹਿਲਾ ਵੋਟਰਾਂ ...
Read More »फाइनांस और कंट्रेक्ट कमेटी द्वारा नगर निगम के लिए माऊंटएबल फॉगिंग मशीनों की ख़रीद को मंज़ूरी
चंडीगढ़,28अक्तूबर(राहुल शर्मा ) चण्डीगढ़ में वैक्टर बोर्न डिसीजिज़ के खतरे की रोकथाम के लिए नगर निगम चण्डीगढ़ की फाइनांस और कंट्रैक्ट कमेटी ने 30.20 लाख रुपए की लागत से दो माऊंटेबल फॉगिंग मशीनों और तीन पोर्टेबल पल्स जैट किस्म की फॉगिंग मशीनों की खरीद के लिए एजेंडा आइटम को मंज़ूरी दे दी है। आज यहाँ चण्डीगढ़ के मेयर श्री रवि कांत शर्मा की अध्यक्षता में हुई मीटिंग जिसमें कमिश्नर श्रीमती अनिंदिता मित्रा, आई.ए.एस, कमेटी मैंबर श्री राजेश कुमार और श्री अनिल कुमार दुबे और एम.सी.सी. के सम्बन्धित अधिकारी और एफएंडसीसी मैंबर शामिल थे, के दौरान 15.26 लाख रुपए की अनुमानित लागत के साथ शास्त्री मार्केट में एल.ई.डी. सजावटी लाईट लगाने तथा धोबी घाट और सेक्टर 22 में सार्वजनिक शौचालय के नज़दीक स्ट्रीट लाईट और गार्डन लाईट लगाने समेत कई महत्वपूर्ण एजेंडा आइटमों पर चर्चा की गई और मंज़ूरी दी गई। कमेटी ने सैक्टर 16 और 22 में डिस्मेंटलिंग और बैक सर्विस लेन में सीमेंट कंक्रीट फ्लोरिंग बिछाने के कार्य के लिए भी मंजूरी दी जिसकी अनुमानित लागत 39.07 लाख रुपए है। कमेटी द्वारा अड्डा, मेन रोड, कैंबवाला, चण्डीगढ़ के नज़दीक एक गहरे बोर ट्यूबवैल (नवीनतम तकनीक वाली रिवर्स रिग विधि के साथ) और अन्य कार्यों के लिए 49.83 लाख रुपए ...
Read More »ਚੰਡੀਗੜ੍ਹ ੨੮ਅਕਤੂਬਰ (ਰਾਹੁਲ ਸ਼ਰਮਾ)-ਸਬ ਡਿਵੀਜ਼ਨ ਭੁਲੱਥ ਵਿਖੇ 2 ਕਿਲੋਵਾਟ ਤੱਕ ਦੇ ਬਕਾਇਆ ਪੈਂਡਿੰਗ ਰਕਮ ਦੀ ਮੁਆਫ਼ੀ ਲਈ ਕਸਬਾ ਭੁਲੱਥ ਦੇ ਨਗਰ ਪੰਚਾਇਤ ਦਫ਼ਤਰ ਵਿਖੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਸੁਵਿਧਾ ਕੈਂਪ ਲਗਾਇਆ ਗਿਆ। ਇਸ ਸੁਵਿਧਾ ਕੈਂਪ ਵਿਚ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਮੁਹਿੰਮ ਦਾ ਅਗਾਜ਼ ਕਰਦੇ ਕਸਬੇ ਦੇ 335 ਖ਼ਪਤਕਾਰਾਂ ਦੇ 15 ਲੱਖ ਰੁਪਏ ਜਿੰਨਾਂ ਖ਼ਪਤਕਾਰਾਂ ਦਾ ਘਰੇਲੂ ਮੀਟਰ ਦਾ ਲੋਡ 2 ਕਿਲੋ ਵਾਟ ਤੱਕ ਹੈ, ਦੇ ਰਹਿੰਦੇ ਬਕਾਇਆ ਖ਼ਪਤਕਾਰਾਂ ਦੇ ਫਾਰਮ ਭਰ ਕੇ ਮੌਕੇ ’ਤੇ ਹੀ ਬਕਾਇਆ ਮੁਆਫ਼ ਕੀਤੇ ਗਏ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਭੁਲੱਥ ਦੇ 11 ਹਜ਼ਾਰ ਖੱਪਤਕਾਰ ਪਰਵਾਰਾਂ ਨੂੰ 7 ਕਰੋੜ ਦਾ ਵਿੱਤੀ ਲਾਭ ਮਿਲੇਗਾ। ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਨੇ ਦੱਸਿਆ ਕਿ ਕਸਬੇ ਦੇ 335 ਲਾਭ ਪਾਤਰੀਆਂ ਨੂੰ ਇਸ ਚਲਾਈ ਪੈਡਿੰਗ ਬਕਾਇਆ ਰਕਮ ਮੁਆਫ ਦਾ ਲਾਭ ਮਿਲਿਆ ਹੈ। ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਨੇ ਦੱਸਿਆ ਕਿ ਨਗਰ ਪੰਚਾਇਤ ਭੁਲੱਥ ਵੱਲੋਂ ਵੀ ਇਸ ਕੈਂਪ ਦੌਰਾਨ ਵਾਟਰ ਸਪਲਾਈ ਤੇ ਸੀਵਰੇਜ ਖੱਪਤਕਾਰਾਂ ਦੀ ਪੈਂਡਿੰਗ ਬਕਾਇਆ ਰਕਮ ਮੁਆਫ਼ ਕੀਤੇ ਗਏ । ਨਗਰ ਪੰਚਾਇਤ ਭੁਲੱਥ ਦੇ ਕਾਰਜ ਸਾਧਕ ਅਫਸਰ ਚਰਨ ਦਾਸ ਨੇ ਦੱਸਿਆ ਕਿ ਨਗਰ ਪੰਚਾਇਤ ਦੇ ਵਾਟਰ ਸਪਲਾਈ ਤੇ ਸੀਵਰੇਜ ਖੱਪਤਕਾਰਾਂ ਜਿੰਨਾਂ ਦੀ ਬਕਾਇਆ ਰਕਮ ਪੈਂਡਿੰਗ ਸੀ, ਨੂੰ ਮੁਆਫ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ...
Read More »ਕਪੂਰਥਲਾ ਜਿਲ੍ਹੇ ਚ ਝੋਨੇ ਦੀ ਖਰੀਦ ਬਦਲੇ ਕਿਸਾਨਾਂ ਨੂੰ ਅਦਾਇਗੀ ਹਜਾਰ ਕਰੋੜ ਤੋਂ ਟੱਪੀ
ਚੰਡੀਗੜ੍ਹ 28 ਅਕਤੂਬਰ(ਰਾਹੁਲਸ਼ਰਮਾ)-ਭਾਰੀ ਮੀਂਹ ਕਾਰਨ ਕਪੂਰਥਲਾ ਜ਼ਿਲ੍ਹੇ ਦੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ‘ਚ ਮਾਮੂਲੀ ਰੁਕਾਵਟ ਤੋਂ ਬਾਅਦ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਤੇਜ਼ੀ ਨਾਲ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ। ਬੀਤੀ 26 ਅਕਤੂਬਰ ਨੂੰ ਜ਼ਿਲ੍ਹੇ ਦੀਆਂ 42 ਪੱਕੀਆਂ ਅਤੇ 21 ਆਰਜ਼ੀ ਮੰਡੀਆਂ ’ਚ 29000 ਮੀਟਰਕ ਟਨ ਝੋਨੇ ਤੋਂ ਜ਼ਿਆਦਾ ਦੀ ਖ਼ਰੀਦ ਕੀਤੀ ਗਈ। ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਕਿ ਖ਼ਰੀਦ ਏਜੰਸੀਆਂ ਵੱਲੋਂ ਅਲਾਟ ਹੋਈਆਂ ਮੰਡੀਆਂ ’ਚ ਖ਼ਰੀਦ ਦਾ ਕੰਮ ਪੂਰੇ ਜ਼ੋਰਾਂ ’ਤੇ ਚਲ ਰਿਹਾ ਹੈ। ਜ਼ਿਲ੍ਹੇ ’ਚੋਂ 8 ਲੱਖ ਮੀਟਰਕ ਟਨ ਦੀ ਸੰਭਾਵੀ ਖ਼ਰੀਦ ‘ਚੋਂ 567195 ਮੀਟਰਕ ਟਨ ਝੋਨੇ ਦੀ ਖ਼ਰੀਦ ਕਰ ਲਈ ਗਈ ਹੈ। ਮੰਡੀਆਂ ’ਚ ਬੀਤੀ 26 ਅਕਤੂਬਰ ਤੱਕ 573298 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ’ਚੋਂ 567195 ਮੀਟਰਕ ਟਨ ਦੀ ਖ਼ਰੀਦ ਹੋਣ ਨਾਲ ਮੰਡੀਆਂ ’ਚ ਆਏ ਝੋਨੇ ’ਚੋਂ 98.94 ਫ਼ੀਸਦੀ ਦੀ ਖ਼ਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖਰੀਦੇ ਗਏ ਝੋਨੇ ਬਦਲੇ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਯਕੀਨੀ ਬਣਾਈ ਗਈ ਹੈ ਅਤੇ 1038 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ ਜੋਕਿ 97.40 ਫ਼ੀਸਦੀ ਬਣਦੀ ਹੈ। ਮੰਡੀਆਂ ’ਚੋਂ ਝੋਨੇ ਦੀ ਲਿਫਟਿੰਗ ਦਾ ਕੰਮ ਵੀ ਤੇਜੀ ਨਾਲ ਚਲ ਰਿਹਾ ਹੈ ਤੇ 5 ਲੱਖ ਮੀਟਰਕ ਟਨ ਤੋਂ ਜ਼ਿਆਦਾ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਖ਼ਰੀਦ ਦੇ ਮਾਮਲੇ ’ਚ ਪਨਗਰੇਨ ਨੇ ...
Read More »आपने अपनी कार तो बेच दी; लेकिन उस पर लगे FASTag का क्या होगा?
चंडीगढ 27 :-(राहुल शर्मा ) देश भर के टोल प्लाजा पर लंबी कतारों को कम करने के लिए,सरकार ने सभी चार पहिया वाहनों के लिए फास्टैग अनिवार्य कर रखा है। अगर कोई व्यक्ति नई गाड़ी भी खरीदता है तो उसे फास्टैग लेना ही होता है। लेकिन देश में फिलहल त्योहारी सीजन चल रहा है और ऐसे में कई लोग नई गाड़ी खरीद रहे हैं और अपनी पुरानी गाड़ी बेच देते हैं। ऐसे में लोगों के मन में एक सवाल बहुत जरूरी उठता है कि आपकी पुरानी गाड़ी पर लगे फास्टैग का क्या होगा? कहीं गाड़ी बेचने के बाद आपके अकाउंट उससे लिंक तो नहीं रहेगा? आइए बताते हैं इस सवाल का जवाब. आपको बता दें कि आपको अपने टैग जारी करने वाले बैंक को गाड़ी बेचने के बारे में सूचित करना होगा और अपना अकाउंट बंद कराना होगा। नेशनल पेमेंट्स कॉरपोरेशन ऑफ इंडिया (NPCI) की वेबसाइट पर इसकी पूरी जानकारी उपलब्ध है। फास्टैग क्या है? फास्टैग एक स्टीकर होता है, जो कि गाड़ी के फ्रंट शीशे पर लगाया जाता है। जब आप किसी हाइवे पर यात्रा कर रहे होते हैं और टोल से गुजरते हैं तो वहां पर लगे स्कैनर गाड़ी पर लगे स्टीकर को डिवाइस रेडियो फ्रीक्वेंसी आइडेंटिफिकेशन (RFID) ...
Read More »ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਵੱਲੋਂ ਡੀਸੀ ਕਪੂਰਥਲਾ ਨੂੰ ਸੋਂਪਿਆ ਗਿਆ ਮੰਗ ਪੱਤਰ।ਲਖੀਮਪੁਰ ਖੀਰੀ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਨੂੰ ਗਿਰਫ਼ਤਾਰ ਕਰਨ, ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜਾ ਲੈਣ ਤੇ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਚੰਡੀਗੜ੍ਹ 26ਅਕਤੂਬਰ(ਰਾਹੁਲ ਸ਼ਰਮਾ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਪੰਜਾਬ ਦੇ 9 ਜਿਲ੍ਹਿਆਂ ਵਿੱਚ ਵਿਸ਼ਾਲ ਧਰਨੇ ਦਿੱਤੇ ਗਏ।ਜਿਲ੍ਹਾ ਕਪੂਰਥਲਾ ਵਿਖੇ ਡੀਸੀ ਦਫ਼ਤਰ ਅੱਗੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਣ ਕਦੀਮ, ਜ਼ਿਲ੍ਹਾ ਉੱਪ ਸਕੱਤਰ ਦਿਲਪ੍ਰੀਤ ਸਿੰਘ ਟੋਡਰਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਲਖੀਮਪੁਰ ਖੀਰੀ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਨੂੰ ਨਾਂ ਤਾਂ ਅਜੇ ਤਕ ਗਿਰਫ਼ਤਾਰ ਕੀਤਾ ਹੈ ਤੇ ਨਾਂ ਹੀ 120ਬੀ ਧਾਰਾ ਤਹਿਤ ਉਸਦੀ ਗਿਰਫਤਾਰੀ ਹੋਈ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਭਾਰੀ ਗੜ੍ਹੇਮਾਰੀ,ਮੀਂਹ, ਹਨੇਰੀ,ਝੱਖੜ ਨਾਲ ਖੜ੍ਹੀ ਝੋਨੇ ਦੀ ਫ਼ਸਲ 121 ਪਰਮਲ,1121 ਬਾਸਮਤੀ ਤੇ ਬਹੁਤ ਸਾਰੇ ਖੇਤਰਾਂ ਵਿੱਚ ਫ਼ਸਲਾਂ ਦਾ 100% ਨੁਕਸਾਨ ਹੋ ਗਿਆ ਹੈ।ਪੰਜਾਬ ਸਰਕਾਰ ਦੇ ਹੁਕਮ ਤੋਂ ਬਾਅਦ ਵੀ ਅਜੇ ਤਕ ਗਿਰਦਾਵਰੀਆਂ ਸ਼ੁਰੂ ਨਹੀਂ ਹੋਈਆਂ। ਗਿਰਦਾਵਰੀਆਂ ਤੁਰੰਤ ਮੁਕੰਮਲ ਕਰਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ,ਇਸੇ ਤਰ੍ਹਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਵਿੱਚ ਆ ਰਹੀਆਂ ਦਿੱਕਤਾਂ ਦੂਰ ਕਰਕੇ ਨਿਰਵਿਘਨ ਖਰੀਦ ਕੀਤੀ ਜਾਵੇ, ਕੇਂਦਰ ਸਰਕਾਰ ਰੱਖੀਆਂ ਸ਼ਰਤਾਂ ਵਿੱਚ ਢਿੱਲ ਦੇਵੇ,ਡੀ ਏ ਪੀ ਖਾਦ ਦੀ ਘਾਟ ਨੂੰ ਪੂਰਾ ਕਰਕੇ ਪੰਜਾਬ ਵਿੱਚ ਖਾਦ ਦੀ ਹੋ ਰਹੀ ਬਲੈਕ ਨੂੰ ਬੰਦ ਕੀਤਾ ਜਾਵੇ, ਮਾਲਵਾ ਬੈਲਟ ਵਿੱਚ ਨਰਮੇ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਵੀ ਸਰਕਾਰ ਤੁਰੰਤ ਜਾਰੀ ਕਰੇ,ਪਿਛਲੇ ਡੇਢ ਸਾਲ ਵਿੱਚ ਡੀਜ਼ਲ ਦੇ ਰੇਟ ਵਿੱਚ 27 ਰੁਪਏ ਤੇ ਪੈਟਰੋਲ ਦੇ ਰੇਟ ...
Read More »प्रेस विज्ञप्ति मेयर द्वारा मनीमाजरा में चिल्ड्रेन पार्क लोगों को समर्पित स्थानीय लोगों के साथ ‘‘निगम आपके द्वार’’ प्रोग्राम के दौरान की बातचीत
चंडीगढ़,26अक्टूबर:(राहुल शर्मा ) चण्डीगढ़ के मेयर रवि कांत शर्मा ने आज यहाँ मनीमाजरा में नवीनीकरण किया गया चिल्ड्रेन पार्क लोगों को समर्पित किया। इस मौके पर कमिश्नर श्रीमती अनिन्दिता मित्रा, आई.ए.एस, एरीया काऊंसलर श्री जगतार सिंह जग्गा, अन्य काऊंसलर, इलाके की प्रमुख शख्सियतें और एम.सी.सी. के अधिकारी भी उपस्थित थे। एक एकड़ क्षेत्रफल में फैले इस पार्क की फुटपाथ, लैंड्स्केपिंग, घास, सजावटी पौधे, फूलदार पौधे, रेलिंग, हट्स, बैंच, दीवारों और फुहारों की पेंटिंग और बच्चों के खेलने वाले साजो-सामान की मरम्मत और पेंटिंग करके 10 लाख रुपए की लागत से कायाकल्प की गई है। पार्क के उद्घाटन के बाद एम.सी.सी. के मेयर और अधिकारियों ने पार्क में ‘‘निगम आपके द्वार’’ प्रोग्राम का आयोजन किया, जहाँ स्थानीय निवासियों ने अपनी माँगों और बुनियादी सुविधाओं से सम्बन्धित समस्याओं के बारे में बताया। इस मौके पर जनसभा को संबोधन करते हुए मेयर ने स्थानीय निवासियों को उनकी माँगों के जल्द निपटारे का आश्वासन दिया और सम्बन्धित अधिकारियों को छोटे मसलों को तुरंत प्रभाव से हल करने के लिए कहा। मेयर ने कहा कि नगर निगम से सम्बन्धित मसलों को पहल दी जाएगी। मेयर ने कहा कि एमसीसी से सम्बन्धित मुद्दों जिनमें पेवर ब्लॉक, पानी की आपूर्ति, सीवरेज प्रबंधन, तूफ़ानी पानी की निकासी प्रणाली, ...
Read More »