ਨਗਰ ਕੋਸ਼ਲ ਨੰਗਲ ਵਲੋਂ ਸ਼ਹਿਰ ਵਿਚੋਂ ਬੇਸਹਾਰਾ ਗਊਆਂ ਨੂੰ ਗਊਸਾਲਾ ਪਹੁੰਚਾਉਣ ਲਈ ਉਪਰਾਲੇ ਜਾਰੀ-ਮਨਜਿੰਦਰ ਸਿੰਘ ਕਾਰਜ ਸਾਧਕ ਅਫਸਰ
414 ਗਊਆਂ ਅਤੇ ਸਾਂਡ ਵੱਖ ਵੱਖ ਗਊਸ਼ਾਲਾਂ ਪਹੁੰਚਾਏ,ਨਗਰ ਕੋਸ਼ਲ ਵਲੋਂ ਗਊਸ਼ਾਲਾ ਨੂੰ ਮਾਲੀ ਮਦਦ ਦੇਣਾ ਜਾਰੀ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਸਵੱਛ ਰੱਖਣ ਲਈ ਕੀਤੇ ਜਾ ਰਹੇ ਹਨ ਢੁਕਵੇਂ ਉਪਰਾਲੇ
ਨੰਗਲ 29 ਜੁਲਾਈ (ਵਿਵੇਕ ਗੌਤਮ)
ਨੰਗਲ ਸ਼ਹਿਰ ਵਿਚ ਬੇਸਹਾਰਾ ਅਤੇ ਲਾਚਾਰ ਘੁੰਮ ਰਹੀਆਂ ਗਊਆਂ ਨੂੰ ਸਮੇਂ ਸਮੇਂ ਸਿਰ ਨਗਰ ਕੋਸ਼ਲ ਨੰਗਲ ਵੱਲੋਂ ਵਿਸੇਸ ਮੁਹਿੰਮ ਤਹਿਤ ਪਕੜ ਕੇ ਵੱਖ ਵੱਖ ਗਊਸ਼ਾਲਾਵਾਂ ਵਿਚ ਪਹੁੰਚਾਇਆ ਜਾ ਰਿਹਾ ਹੈ ਅਤੇ ਇਸ ਗਊ ਧਨ ਦੇ ਰੱਖ ਰਖਾਊ ਲਈ ਗਊਸ਼ਾਲਾਵਾਂ ਨੂੰ ਉਚਿੱਤ ਫੰਡ ਵੀ ਪਰ੍ਤੀ ਮਹੀਨਾ ਦਿੱਤਾ ਜਾ ਰਿਹਾ ਹੈ. ਸਰਕਾਰ ਵਲੋਂ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ਼ਹਿਰ ਵਿਚ ਅਵਾਰਾ ਅਤੇ ਬੇਸਹਾਰਾ ਪਸ਼ੂਆਂ ਦੀ ਰੋਕਥਾਮ ਦਾ ਉਪਰਾਲਾ ਕੀਤਾ ਜਾ ਰਿਹਾ ਹੈ.ਇਹ ਪਰ੍ਗਟਾਵਾਂ ਕਾਰਜ-ਸਾਧਕ ਅਫਸਰ ਨਗਰ ਕੋਸ਼ਲ ਨੰਗਲ ਸ. ਮਨਜਿੰਦਰ ਸਿੰਘ ਨੇ ਕਰਦੇ ਹੌਏ ਦੱਸਿਆ ਕਿ ਬੇਸਹਾਰਾ ਘੁੰਮ ਰਹੇ ਪਸੂ ਸ਼ਹਿਰ ਵਿਚ ਟਰੈਫਿਕ ਵਿਚ ਵਿਘਨ ਪਾਉਦੇ ਹਨ ਅਤੇ ਸ਼ਹਿਰ ਦੇ ਸਾਫ ਸੁਧਰੇ ਵਾਤਾਰਵਣ ਨੂੰ ਪਰ੍ਭਾਵਿੱਤ ਕਰਦੇ ਹਨ ਜਿਸ ਨਾਲ ਸ਼ਹਿਰ ਵਿਚ ਗੰਦਗੀ ਦੀ ਭਰਮਾਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ. ਉਹਨਾਂ ਕਿਹਾ ਕਿ ਨਗਰ ਕੋਸ਼ਲ ਨੰਗਲ ਵਲੋਂ ਹੁੱਣ ਤੱਕ ਸਰ੍ੀ ਮਹਾਂਕਾਲੇਸ਼ਵਰ ਗਊਸ਼ਾਲਾਂ ਵਿਖੇ 168, ਚੰਦਪੁਰ ਰੁੜਕੀ ਵਿਖੇ ਸਰ੍ੀ ਕਰ੍ਿਸ਼ਨ ਗਊਸ਼ਾਲਾ ਵਿਚ 92 ਗਊਆਂ, ਗੋਬਿੰਦ ਧਾਮ ਗਊਸ਼ਾਲਾ ਨੇੜੇ ਐਮ ਪੀ ਦੀ ਕੋਠੀ ਵਿਖੇ 132 ਅਤੇ ਗਊਸ਼ਾਲਾਂ ਪਿੰਡ ਸੁਖੇਮਾਜਰਾ ਵਿਖੇ ਹੁਣ ਤੱਕ 22 ਬੇਸਹਾਰਾ ਗਊਆਂ ਨੂੰ ਪੜ ਕੇ ਭਿਜਵਾਇਆ ਜਾ ਚੁੱਕਾ ਹੈ. ਹੁਣ ਤੱਕ ਨਗਰ ਕੋਸ਼ਲ ਨੰਗਲ ਵਲੋਂ 414 ਗਊਆਂ ਅਤੇ ਸਾਂਡਾਂ ਨੂੰ ਪਕੜ ਕੇ ਇਨਾਹ੍ਂ ਗਊਸਾਲਾਵਾਂ ਵਿਖੇ ਪਹੁੰਚਾਇਆ ਜਾ ਚੁੱਕਾ ਹੈ. ਇਸ ਤੋਂ ਇਲਾਵਾ ਨਗਰ ਕੋਸ਼ਲ ਨੰਗਲ ਵਲੋਂ ਸਰ੍ੀ ਮਹਾਂਕਾਲੇਸ਼ਵਰ ਗਊਸ਼ਾਲਾ ਨੰਗਲ ਅਤੇ ਗੋਬਿੰਦ ਧਾਮ ਗਊਸ਼ਾਲਾ ਨੇੜੇ ਐਮ ਪੀ ਦੀ ਕੋਠੀ ਨੂੰ ਪਰ੍ਤੀ ਮਹੀਨਾ 50-50 ਹਜ਼ਾਰ ਰੁਪਏ ਪਰ੍ਤੀ ਗਊਸ਼ਾਲਾ ਗਊਧਾਮ ਦੇ ਰੱਖ ਰਖਾਊ ਲਈ ਦਿੱਤਾ ਜਾ ਰਿਹਾ ਹੈ. ਉਹਨਾਂ ਦੱਸਿਆ ਕਿ ਨੰਗਲ ਸ਼ਹਿਰ ਹਿਮਾਚਲ ਪਰ੍ਦੇਸ਼ ਏਰੀਆਂ ਦੀ ਸੀਮਾ ਦੇ ਨਾਲ ਲੱਗਦਾ ਹੈ. ਜਿਸ ਕਾਰਨ ਨਾਲ ਲੱਗਦੇ ਪਿੰਡਾਂ ਦੇ ਲੋਕ ਦੇਰ ਰਾਤ ਇਨਹ੍ਾਂ ਲਾਚਾਰ ਅਤੇ ਬੇਸਹਾਰਾ ਗਊਆਂ ਨੂੰ ਨੰਗਲ ਦੇ ਖੁੱਲੇ ਏਰੀਆਂ ਵਿਚ ਛੱਡ ਦਿੱਤੇ ਹਨ. ਉਹਨਾਂ ਕਿਹਾ ਕਿ ਨੰਗਲ ਨਗਰ ਕੋਸ਼ਲ ਸ਼ਹਿਰ ਵਾਸੀਆਂ ਨੂੰ ਅਵਾਰਾ ਜਾਨਵਰਾਂ ਤੋਂ ਨਿਜਾਤ ਦਵਾਉਣ ਲਈ ਵੱਚਨਵੱਧ ਹੈ. ਨਗਰ ਕੋਸ਼ਲ ਵਲੋਂ ਪਸੂ ਪਾਲਣ ਵਿਭਾਗ ਪਟਿਆਲਾ ਨੂੰ ਵੀ ਕਾਊ ਕੈਚਰ ਟੀਮ ਭੇਜਣ ਲਈ ਪੱਤਰ ਲਿਖੇ ਹਨ. ਜਦੋਂ ਉਕਤ ਟੀਮ ਨਗਰ ਕੋਸ਼ਲ ਨੰਗਲ ਨੂੰ ਮਿਲ ਜਾਂਦੀ ਹੈ ਤਾਂ ਵੱਧ ਤੋਂ ਵੱਧ ਲਾਚਾਰ ਘੁੰਮ ਰਹੀਆਂ ਗਊਆ ਨੂੰ ਫੜ ਕੇ ਗਊਸ਼ਾਲਾ ਪਹੁੰਚਾਇਆ ਜਾਵੇਗਾ. ਉਨਹ੍ਾਂ ਸ਼ਹਿਰ ਨਿਵਾਸੀਆ ਅਤੇ ਨਗਰ ਦੀ ਹਦੂਦ ਨਾਲ ਲੱਗਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਾਲਤੂ ਪਸੂਆ ਨੂੰ ਬੰਨ ਕੇ ਰੱਖਣ ਅਤੇ ਸੜਕ ਤੇ ਨਾਂ ਛੱਡਣ. ਉਹਨਾਂ ਕਿਹਾ ਕਿ ਜੇਕਰ ਅਜਿਹਾ ਕੋਈ ਕਰਦਾ ਪਾਇਆ ਗਿਆ ਤਾਂ ਉਹਨਾਂ ਨੂੰ ਬਣਦਾ ਜੁਰਮਾਨਾ ਕੀਤਾ ਜਾਵੇਗਾ.