ਮਾਂ ਬੋਲੀ ਵਿੱਚ ਇੰਜੀਨੀਅਰਿੰਗ ਕੋਰਸ– ਸਹੀ ਦਿਸ਼ਾ ਵੱਲ ਇੱਕ ਕਦਮ ਮੈਂ ਦੇਸ਼ ਦੇ 8 ਰਾਜਾਂ ’ਚ ਸਥਿਤ ਉਨ੍ਹਾਂ 14 ਇੰਜੀਨੀਅਰਿੰਗ ਕਾਲਜਾਂ ਦਾ ਅਭਿਨੰਦਨ ਕਰਦਾ ਹਾਂ, ਜਿਨ੍ਹਾਂ ਨੇ ਨਵੇਂ ਅਕਾਦਮਿਕ ਸੈਸ਼ਨ ਤੋਂ ਕੁਝ ਚੋਣਵੇਂ ਕੋਰਸਾਂ ਨੂੰ ਖੇਤਰੀ ਭਾਸ਼ਾਵਾਂ ’ਚ ਵੀ ਉਪਲਬਧ ਕਰਵਾਉਣ ਦਾ ਫ਼ੈਸਲਾ ਲਿਆ ਹੈ। ਮੈਨੂੰ ਇਹ ਵੀ ਤਸੱਲੀ ਹੈ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਹੀ, AICTE ਨੇ ਵੀ ਹਿੰਦੀ, ਤੇਲੁਗੂ, ਮਰਾਠੀ, ਗੁਜਰਾਤੀ, ਉੜੀਆ, ਬੰਗਾਲੀ, ਅਸਾਮੀ, ਤਮਿਲ, ਕੰਨੜ, ਮਲਿਆਲਮ, ਪੰਜਾਬੀ – ਇਨ੍ਹਾਂ ਸਥਾਨਕ ਮਾਂ ਬੋਲੀਆਂ ’ਚ ਬੀ.ਟੈੱਕ. ਕੋਰਸਾਂ ਨੂੰ ਮਾਨਤਾ ਦੇ ਦਿੱਤੀ ਹੈ। ਮੈਨੂੰ ਯਕੀਨ ਹੈ ਕਿ ਇਹ ਸਹੀ ਦਿਸ਼ਾ ’ਚ ਚੁੱਕਿਆ ਗਿਆ ਸਹੀ ਕਦਮ ਹੈ। ਤਕਨੀਕੀ ਤੇ ਵਪਾਰਕ ਸਿੱਖਿਆ ਮੁਹੱਈਆ ਕਰਨ ਵਾਲੇ ਹੋਰ ਵਿੱਦਿਅਕ ਸੰਸਥਾਨ ਵੀ ਅੱਗੇ ਆਉਣ ਤੇ ਸਥਾਨਕ ਭਾਸ਼ਾਵਾਂ ’ਚ ਕੋਰਸ ਉਪਲਬਧ ਕਰਵਾਉਣ। ਅਜਿਹੀ ਪਹਿਲ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਵੇਗੀ। ਅਸੀਂ ਸਭ ਜਾਣਦੇ ਹਾਂ ਕਿ ਭਾਸ਼ਾਵਾਂ ਸਾਡੇ ਜੀਵਨ ਦਾ ਅਟੁੱਟ ਅੰਗ ਹੁੰਦੀਆਂ ਹਨ। ਸਾਡੀ ਮਾਂ ਬੋਲੀ, ਸਾਡੀਆਂ ਸਥਾਨਕ ਭਾਸ਼ਾਵਾਂ, ਸਾਡੇ ਲਈ ਖ਼ਾਸ ਸਥਾਨ ਰੱਖਦੀਆਂ ਹਨ, ਉਨ੍ਹਾਂ ਨਾਲ ਸਾਡਾ ਜਨਮ ਤੋਂ ਹੀ ਉਮਰ ਭਰ ਦਾ ਸਬੰਧ ਹੁੰਦਾ ਹੈ। ਅਤੇ ਭਾਰਤ ਤਾਂ ਆਪਣੀ ਖ਼ੁਸ਼ਹਾਲ ਭਾਸ਼ਾਈ ਤੇ ਸੱਭਿਆਚਾਰਕ ਵਿਰਾਸਤ ਲਈ ਵਿਸ਼ਵ ਭਰ ’ਚ ਪ੍ਰਸਿੱਧ ਹੈ। ਇਹ ਸੈਂਕੜੇ ਭਾਸ਼ਾਵਾਂ ਤੇ ਹਜ਼ਾਰਾਂ ਬੋਲੀਆਂ ਦੀ ਭੂਮੀ ਹੈ। ਸਾਡੀ ਭਾਸ਼ਾਈ ਵਿਵਿਧਤਾ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਨੀਂਹ ਹੈ। ਹਾਲੀਆ ਭਾਸ਼ਾਈ ਜਨਗਣਨਾ ਦੇ ਅਨੁਸਾਰ ਦੇਸ਼ ...
Read More »