News Update
  • 23 ਦਸੰਬਰ ਨੂੰ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • Delhi HC on Veg-Non-Veg Food: क्या चिप्स में मिलाई जाती है सूअर की चर्बी? जानिए दिल्ली हाई कोर्ट ने क्या कहा
  • – विधानसभा चुनावों में पंजाब-चंडीगढ़ पेरेंट्स एसोसिएशन निजी स्कूलों द्वारा शोषण को बनेगा मुद्दा, सियासी दलों का बिगाड़ सकते है खेल
  • ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਪਿੰਡਾਂ ਵਿੱਚ ਖ਼ੁਸ਼ੀ ਦੀ ਲਹਿਰ ।
  • आप’ के सह-प्रभारी प्रदीप छाबड़ा ने सेक्टर-22 में जनसभा को किया संबोधित —भाजपा और कांग्रेस पर साधा निशाना,
  • ਬਿਜਲੀ ਦੀਆਂ ਆ ਰਹੀਆਂ ਮੁਸਕਲਾਂ ਸਬੰਧੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन
  • ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।
  • ਸ਼ਾਹਬਾਦ ਹਰਿਆਣੇ ਤੋ ਰਵਾਨਾ ਹੋ ਕੇ Kmp ਤੋਂ 20 ਕਿਲੋਮੀਟਰ ਪਿੱਛੇ ਅਮਰੀਕ ਢਾਬੇ ਕੋਲ ਕਾਫ਼ਲਾ ਇਕੱਠਾ ਕਰਕੇ 1 ਵਜੇ ਸਿੰਘੁ ਬਾਰਡਰ ਪਹੁੰਚਿਆ ਜੱਥਾ, ਕੱਲ 26 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਕਰਾਂਗੇ ਵੱਡਾ ਇਕੱਠ।
  • कपूरथला में अकाली दल युवा विंग के SOI के देहाती प्रधान ने अपने आप को मारी गोली, पढ़ें क्यों ..?? – घरेलू विवाद के कारण अपनी ही कार में बैठकर लाइसेंसी रिवाल्वर से अपने आप को मारी गोली — DSP
Home >> Kapurthala

Kapurthala

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 27 ਤਰੀਕ ਨੂੰ ਉੱਚਾ ਬੇਟ ਚੱਕਾ ਜਾਮ ਕੀਤਾ ਕਪੂਰਥਲਾ ,

28 ਸਤੰਬਰ ( ਰਾਹੁਲ ਸ਼ਰਮਾਂ – ਕਿਸਾਨ ਮਜ਼ਦਰ ਸੰਘਰਸ਼ ਕਮੇਟੀ ਵੱਲੋਂ ਪਿੰਡ ਉੱਚਾ ਬੇਟ ਵਿੱਚ 27ਸਤੰਬਰ ਸੜਕ ਨੂੰ ਬੰਦ  ਕੀਤਾ ਗਿਆ । ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਲੋਕਲ ਮੰਗਾਂ ਨਾ ਮੰਨੀਆ ਗਈਆ ਤਾਂ 28-29 ਤਰੀਕ ਨੂੰ ਡੀ.ਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ । 30 ਤਰੀਕ ਨੂੰ ਰੇਲਾਂ ਦਾ ਚੱਕਾ ਜ਼ਾਮ ਕੀਤਾ ਗੁਰਦੀਪ ਸਿੰਘ , ਕੇਵਲ ਸਿੰਘ ਉੱਚਾ , ਮੁਖ਼ਤਿਆਰ ਸਿੰਘ ਜਾਵੇਗਾ । ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਮੁੰਡੀ ਛੰਨਾ, ਜੋਬਨਪ੍ਰੀਤ ਦਰੀਏਵਾਲ , ਲਖਵਿੰਦਰ ਸਿੰਘ , ਖੀਰਾਂਵਾਲੀ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਮੰਗਲ ਸਿੰਘ ਮਿਆਣੀ , ਸੁੱਚਾ ਸਿੰਘ , ਪਰਮਿੰਦਰ ਸਿੰਘ , ਕਹੀ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬਾਊਪੁਰ , ਬਖ਼ਸ਼ੀਸ਼ ਸਿੰਘ , ਕੰਵਲਜੀਤ ਸਿੰਘ , ਗੋਲੂ , ਅਰਸ਼ , ਜੋਨ ਪ੍ਰਧਾਨ ਹਰਵਿੰਦਰ ਸਿੰਘ ਉੱਚਾ , ਦਿਲਪ੍ਰੀਤ ਸਿੰਘ ਕੁਲਵਿੰਦਰ ਸਿੰਘ , ਸ਼ਿੰਦਰਪਾਲ ਸਿੰਘ , ਸੁੱਖਾ ਸਿੰਘ , ਕੇਵਲ ਟੋਡਰਵਾਲ , ਰਵਿੰਦਰ ਸਿੰਘ ਕੋਲੀਆਂਵਾਲ , ਪ੍ਰੈੱਸ ਸਕੱਤਰ ਸਿੰਘ , ਸਤਨਾਮ ਸਿੰਘ , ਰਜਿੰਦਰ ਸਿੰਘ ਕੋਲੀਆਵਾਲ ਮਨਜੀਤ ਸਿੰਘ ਖੀਰਾਂਵਾਲੀ , ਅਵਤ ਾਰ ਸਿੰਘ ਲਾਡਾ , ਆਦਿ ਹਾਜ਼ਰ ਸਨ ।

Read More »

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ…

ਕਪੂਰਥਲਾ, 5 ਅਗਸਤ (ਦੀਪਕ ਔਜਲਾ)- ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਤੱਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਜੀ, ਸਾਹਮਣੇ ਪੁਰਾਣੀ ਸਬਜ਼ੀ ਮੰਡੀ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। 8 ਅਗਸਤ ਤੱਕ ਅੰਮ੍ਰਿਤ ਵੇਲੇ ਰੋਜ਼ਾਨਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਅਤੇ 8 ਅਗਸਤ ਨੂੰ ਦਿਨ ਐਤਵਾਰ ਸਵੇਰੇ 5 ਵਜੇ ਤੋਂ ਸਵੇਰੇ 8:30 ਵਜੇ ਤੱਕ ਦੀਵਾਨ ਸਜਣਗੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਆਪ ਜੀ ਨੂੰ ਬੇਨਤੀ ਹੈ ਕਿ ਆਪ ਸਭ ਸੰਗਤਾਂ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

Read More »

ਵਿਸ਼ਵ ਹੁਨਰ ਮੁਕਾਬਲਿਆਂ ਦੇ ਦੁਸਰੇ ਪੜਾਅ ਦੇ ਪ੍ਰਦੇਸ਼ ਪੱਧਰੀ ਮੁਕਾਬਲੇ ਸ਼ੁਰੂ……

ਕਪੂਰਥਲਾ, 4 ਅਗਸਤ (ਦੀਪਕ ਔਜਲਾ)- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵਿਸ਼ਵ ਹੁਨਰ ਮੁਕਾਬਲਿਆਂ ਦੇ ਦੂਸਰੇ ਪੜਾਅ ਤਹਿਤ ਪ੍ਰਦੇਸ਼ ਪੱਧਰੀ ਮੁਕਾਬਲੇ ਐਲ.ਪੀ.ਯੂ. ਯੂਨੀਵਰਸਿਟੀ ਫਗਵਾੜਾ ਵਿਖੇ 4 ਅਗਸਤ ਤੋਂ ਸ਼ੁਰੂ ਹੋ ਗਏ ਹਨ। ਸ੍ਰੀ ਐਸ.ਪੀ.ਆਂਗਰਾ ਵਧੀਕ ਡਿਪਟੀ ਕਮਿਸ਼ਨਰ, ਵਿਕਾਸ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਵਿਚ ਜੋ ਉਮੀਦਵਾਰ ਜੇਤੂ ਹੋਣਗੇ ਉਹ ਬਾਅਦ ਵਿਚ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿਚ ਭਾਗ ਲੈ ਸਕਣਗੇ।  ਸ੍ਰੀਮਤੀ ਨੀਲਮ ਮਹੇ ਜਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਐਲ.ਪੀ.ਯੂ ਯੂਨਿਵਸਿਟੀ ਵਿਚ ਕੁਲ 10 ਟਰੇਡਜ਼ ਵਿਚ ਮੁਕਾਬਲੇ ਹੋਣਗੇ ਅਤੇ ਜੋ ਵੀ ਉਮੀਦਵਾਰ ਇਹਨਾਂ ਮੁਕਾਬਲਿਆਂ ਵਿਚ ਭਾਗ ਲਵੇਗਾ, ਉਸ ਨੂੰ ਆਉਣ-ਜਾਉਣ ਦਾ ਕਿਰਾਇਆ ਦਿੱਤਾ ਜਾਵੇਗਾ। ਇਹ ਮੁਕਾਬਲੇ 4 ਤੋਂ 6 ਅਗਸਤ ਤੱਕ ਚੱਲਣਗੇ। 

Read More »

ਪੰਜਾਬ ਦੇ ਚਾਰ ਨਵੇਂ ਮੈਡੀਕਲ ਕਾਲਜਾਂ ਨਾਲ ਐਮ.ਬੀ.ਬੀ.ਐਸ ਸੀਟਾਂ ਦੁੱਗਣੀਆਂ ਹੋਣਗੀਆਂ – ਓ.ਪੀ.ਸੋਨੀ

ਪ੍ਰਸ਼ਾਸਕੀ ਕਾਰਵਾਈ ਮੁਕੰਮਲ – ਕੰਮ ਜਲਦ ਹੋਵੇਗਾ ਸ਼ੁਰੂ… ਫਗਵਾੜਾ ਨੇੜੇ ਨਵੇਂ ਨਰਸਿੰਗ ਕਾਲਜ ਦਾ ਉਦਘਾਟਨ…. ਕਪੂਰਥਲਾ, 5 ਅਗਸਤ (ਦੀਪਕ ਔਜਲਾ)- ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਓ.ਪੀ.ਸੋਨੀ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਬਣਾਏ ਜਾ ਰਹੇ ਚਾਰ ਨਵੇਂ ਮੈਡੀਕਲ ਕਾਲਜਾਂ ਲਈ ਵਿੱਤੀ ਗਰਾਂਟ ਦੀ ਪਹਿਲੀ ਕਿਸ਼ਤ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਤੇ ਇਨ੍ਹਾਂ ਦੀ ਸਥਾਪਨਾ ਦਾ ਕੰਮ ਜਲਦ ਸ਼ੁਰੂ ਹੋ ਰਿਹਾ ਹੈ। ਇਸ ਨਾਲ ਸੂਬੇ ਵਿੱਚ ਐਮ.ਬੀ.ਬੀ.ਐਸ.ਦੀਆਂ ਸੀਟਾਂ 700 ਤੋਂ ਵਧ ਕੇ 1500 ਹੋ ਜਾਣਗੀਆਂ। ਨਵੇਂ ਮੈਡੀਕਲ ਕਾਲਜ ਕਪੂਰਥਲਾ, ਹੁਸ਼ਿਆਰਪੁਰ, ਮੋਹਾਲੀ ਅਤੇ ਮਲੇਰਕੋਟਲਾ ਵਿੱਚ ਬਣਨਗੇ । ਫਗਵਾੜਾ ਨੇੜੇ ਪਿੰਡ ਵਿਰਕ ਵਿਖੇ ਨਵੇਂ ਜੀ.ਬੀ. ਇੰਸਟੀਚਿਊਟ ਆਫ਼ ਨਰਸਿੰਗ ਅਤੇ ਹੋਮ ਸਾਇੰਸਜ਼ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਓ.ਪੀ.ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਜਟ 2021-22 ਵਿੱਚ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਹਰੇਕ ਮੈਡੀਕਲ ਕਾਲਜ ਲਈ 40 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਤੋਂ ਇਲਾਵਾ ਇਸ ਸਬੰਧੀ ਵਿਸਥਾਰਿਤ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 325 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਕਪੂਰਥਲਾ ਦਾ ਮੈਡੀਕਲ ਕਾਲਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਹਸਪਤਾਲ 300 ਬਿਸਤਰਿਆਂ ਹੋਸਟਲ, ਐਜੂਕੇਸ਼ਨ ਕਾਲਜ, ਰਿਹਾਇਸ਼ੀ ਕੰਪਲੈਕਸ, ਬਹੁ ਮੰਜ਼ਲੀ ਪਾਰਕਿੰਗ ਆਦਿ ਨਾਲ ਲੈਸ ਹੋਵੇਗਾ। ...

Read More »

ਕਪੂਰਥਲਾ ਜਿਲ੍ਹੇ ਵਿਚ ਦੁਕਾਨਾਂ ਖੋਲਣ ਦੀ ਨਵੀਂ ਸਮਾਂ ਸਾਰਣੀ ਜਾਰੀ…

– ਰੋਜ਼ਾਨਾ ਦਾ ਕਰਫਿਊ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ… – ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ। ਕਪੂਰਥਲਾ, 18 ਮਈ (ਦੀਪਕ ਔਜਲਾ)- ਪੰਜਾਬ ਸਰਕਾਰ ਵਲੋਂ ਕੋਵਿਡ ਨੂੰ ਰੋਕਣ ਲਈ ਲਾਈਆਂ ਪਾਬੰਦੀਆਂ ਦੇ ਅਨੁਕੂਲ ਜਿਲ੍ਹਾ ਕਪੂਰਥਲਾ ਅੰਦਰ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਦੁਕਾਨਾਂ ਖੋਲਣ ਲਈ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਹੈ।  ਜਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਤਹਿਤ ਨਵੀਆਂ ਪਾਬੰਦੀਆਂ 18 ਮਈ ਤੋਂ 31 ਮਈ 2021 ਤੱਕ ਲਾਗੂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦਾ ਕਰਫਿਊ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਹਫਤਾਵਾਰੀ ਕਰਫਿਊ ਹੋਵੇਗਾ। ਦੁਕਾਨਾਂ ਦੀ ਨਵੀਂ ਸਮਾਂ ਸਾਰਣੀ ਅਨੁਸਾਰ ਫਗਵਾੜਾ ਵਿਖੇ  ਸੋਮਵਾਰ ਤੋਂ ਸ਼ੁੱਕਰਵਾਰ ਸਬਜ਼ੀ,ਫਰੂਟ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 12 ਵਜੇ ਤੱਕ ਖੁੱਲਣਗੀਆਂ। ਇਸ ਤੋਂ ਇਲਾਵਾ ਬਾਕੀ ਜਿਲ੍ਹੇ ਅੰਦਰ ਸਬਜ਼ੀ ਮੰਡੀ ਤੇ ਫਰੂਟ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਤੋਂ 1 ਵਜੇ ਤੱਕ ਖੁੱਲਣਗੀਆਂ।  ਦੁੱਧ ਦੀਆਂ ਡੇਅਰੀਆਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਤੋਂ 1 ਵਜੇ ਤੱਕ ਅਤੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੀਆਂ। ਸ਼ਨੀਵਾਰ ਤੇ ਐਤਵਾਰ ਦੁੱਧ ਦੀਆਂ ਦੁਕਾਨਾਂ ਤੇ ਡੇਅਰੀਆਂ ਆਪਣੀ ਦੁਕਾਨ ਦਾ ਸ਼ਟਰ ਨੀਂਵਾ ਕਰਕੇ ਦੁਕਾਨ ਦੇ ਬਾਹਰਵਾਰ ਦੁੱਧ ਵੇਚ ਸਕਣਗੇ। ਦੁਕਾਨ ਦੇ ਅੰਦਰ ਕੋਈ ਵੀ ਗਾਹਕ ਦਾਖਲ ਨਹੀਂ ...

Read More »

ਕਪੂਰਥਲੇ ‘ਚ 7 ਥਾਵਾਂ ‘ਤੇ 18 ਤੋਂ 44 ਸਾਲ ਉਮਰ ਵਰਗ ਦੇ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਦਾ ਟੀਕਾਕਰਣ ਸ਼ੁਰੂ…

– ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਮਤੀ ਦੀਪਤੀ ਉੱਪਲ ਕਪੂਰਥਲਾ, 14 ਮਈ (ਦੀਪਕ ਔਜਲਾ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਉਮਰ ਵਰਗ ਦੇ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਦਾ ਕੋਵਿਡ ਟੀਕਾਕਰਣ ਸ਼ੁਰੂ ਹੋ ਗਿਆ ਹੈ। ਕਪੂਰਥਲਾ ਜਿਲੇ ਵਿਚ ਇਹ ਵੈਕਸ਼ੀਨੇਸ਼ਨ 7 ਥਾਵਾਂ ਉਪਰ ਸ਼ੁਰੂ ਕੀਤੀ ਗਈ ਹੈ । ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਮਤੀ ਦੀਪਤੀ ਉੱਪਲ ਨੇ ਦੱਸਿਆ ਕਿ 18 ਤੋਂ 44 ਸਾਲ ਉਮਰ ਵਰਗ ਦੇ ਪਹਿਲੇ ਪੜਾਅ ਵਿਚ ਲੇਬਰ ਵਰਗ ਲਈ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਦਕਿ ਹੁਣ ਇਸੇ ਲੜੀ ਵਿਚ ਵਿਸਥਾਰ ਕਰਦਿਆਂ 18 ਤੋਂ 44 ਸਾਲ ਉਮਰ ਵਰਗ ਦੇ ਅਜਿਹੇ ਲੋਕਾਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ, ਜੋ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਪੀੜਤ ਹਨ। ਉਨ੍ਹਾਂ ਦੱਸਿਆ ਕਿ ਲਿਸਟ ਦੇ ਅਨੁਸਾਰ ਜੇਕਰ 18 ਤੋਂ 44 ਸਾਲ ਦਾ ਕੋਈ ਵਿਅਕਤੀ ਦਿਲ ਦੀ ਬੀਮਾਰੀ ਜਿਵੇਂ ਕਿ ਕਾਰਡਿਅਕ ਟ੍ਰਾਂਸਪਲਾਂਟ, ਹਾਰਟ ਫੇਲੀਅਰ ਦੇ ਕੇਸ ਵਿਚ ਪਿਛਲੇ ਇੱਕ ਸਾਲ ਦੌਰਾਨ ਹਸਪਤਾਲ ਵਿਚ ਦਾਖਲ ਰਹਿ ਚੁੱਕਾ ਹੋਏ, ਸ਼ੂਗਰ, ਜਮਾਂਦਰੂ ਹਿਰਦੇ ਰੋਗ, ਹਾਈਪਰਟੈਂਸ਼ਨ, ਕੈਂਸਰ, ਐਚ.ਆਈ.ਵੀ. ਸੰਕ੍ਰਮਣ ਨਾਲ ਪੀੜਤ, ਕਿਡਨੀ, ਸਿਰਓਸਿਸ, ਲੀਵਰ ਦੀ ਬੀਮਾਰੀ ਨਾਲ ਗ੍ਰਸਤ ਜਾਂ ਟ੍ਰਾਂਸਪਲਾਟ ਹੋਇਆ ਹੋਵੇ, ਗੰਭੀਰ ਸਾਹ ਦਾ ਰੋਗੀ, ਦਿਵਿਯਾਂਗ ਰੋਗੀ, ਮੋਟਾਪਾ, ਐਸਿਡ ਅਟੈਕ ਪੀੜਤ ਜਿਹੜਾ ਕਿ ਰੈਸਪੀਰੇਟਰੀ ਸਿਸਟਮ ਨਾਲ ਸੰਬੰਧਤ ਹੈ, ਐਂਜਾਈਨਾ, ਸਿਕਲ ਸੈੱਲ ਡਿਜੀਜ ਜਾਂ ਬੌਨ ਮੈਰੋ ਟ੍ਰਾਂਸਪਲਾਂਟ ਵਾਲਾ ਰੋਗੀ ਆਦਿ ਨੇ ਟੀਕਾਕਰਣ ਕਰਵਾਉਣਾ ਹੈ ਤਾਂ ਉਕਤ ਕੇਸ ਵਿਚ ਟੀਕਾਕਰਣ ਕਰਵਾਉਣ ...

Read More »

ਕਪੂਰਥਲਾ ਜਿਲ੍ਹੇ ਵਿਚ ਕਣਕ ਦਾ ਸੀਜ਼ਨ ਖਤਮ – 391711 ਮੀਟਰਕ ਟਨ ਕਣਕ ਦੀ ਖਰੀਦ…

– ਹੁਣ ਤੱਕ 737.90 ਕਰੋੜ ਦੀ ਕਿਸਾਨਾਂ ਨੂੰ ਅਦਾਇਗੀ – ਖਰੀਦੀ ਕਣਕ ਵਿਚੋਂ 86 ਫੀਸਦੀ ਦੀ ਚੁਕਾਈ ਕਪੂਰਥਲਾ, 13 ਮਈ (ਦੀਪਕ ਔਜਲਾ)-ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਸੀਜ਼ਨ ਦੌਰਾਨ 391711 ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ, ਜਦਕਿ ਪਿਛਲੇ ਸਾਲ ਸੀਜ਼ਨ ਦੌਰਾਨ 359971 ਮੀਟਰਕ ਟਨ ਕਣਕ ਦੀ ਖਰੀਦ ਹੋਈ ਸੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਕਣਕ ਦੀ ਖਰੀਦ ਲਈ ਕਿਸਾਨਾਂ, ਆੜ੍ਹਤੀਆਂ, ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਨਿਭਾਏ ਰੋਲ ਲਈ ਧੰਨਵਾਦ ਕਰਦਿਆਂ ਕਿਹਾ ਕਿ ਏਨੀ ਵੱਡੀ ਖਰੀਦ ਪ੍ਰਕਿ੍ਰਆ ਸਭ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹੀ ਹੈ। ਹੁਣ ਤੱਕ ਖਰੀਦੀ ਗਈ ਕਣਕ ਵਿਚੋਂ 337722 ਮੀਟਰਕ ਟਨ ਕਣਕ ਦੀ ਚੁਕਾਈ ਕੀਤੀ ਗਈ ਹੈ, ਜੋ ਕਿ ਕੁੱਲ ਖਰੀਦੀ ਕਣਕ ਦਾ 86 ਫੀਸਦੀ ਬਣਦਾ ਹੈ। ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਬਕਾਇਆ ਰਹਿੰਦੀ ਕਣਕ ਦੀ ਚੁਕਾਈ ਜਲਦ ਤੋਂ ਜਲਦ ਕਰਨ। ਉਨ੍ਹਾਂ ਦੱਸਿਆ ਕਿ  ਕਿਸਾਨਾਂ ਨੂੰ ਖਰੀਦ ਕੀਤੀ ਗਈ ਕਣਕ ਦੀ ਸਿੱਧੀ ਅਦਾਇਗੀ ਤਹਿਤ 737.90 ਕਰੋੜ ਰੁਪੈ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੇ ਗਏ ਹਨ। ਕਿਸਾਨਾਂ ਨੂੰ ਖਰੀਦੀ ਕਣਕ ਵਿਰੁੱੱਧ 773 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾਣੀ ਹੈ, ਜਿਸ ਵਿਚੋਂ 737.90 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਖਰੀਦ ਏਜੰਸੀਆਂ ਵਿਚੋਂ ਪਨਗਰੇਨ ਨੇ ...

Read More »

ਗ਼ਰੀਬਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਹਾਇਕ ਬਣਨ ਬੈਂਕਾਂ – ਡੀ. ਪੀ. ਐਸ. ਖਰਬੰਦਾ

– ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਦੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ… ਦੀਪਕ ਔਜਲਾ, (ਕਪੂਰਥਲਾ) : ਜ਼ਿਲਾ ਬੈਂਕ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ ਸਥਾਨਕ ਯੋਜਨਾ ਭਵਨ ਵਿਖੇ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਦੀ ਪ੍ਰਧਾਨਗੀ ਹੇਠ ਹੋਈ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਜ਼ਿਲੇ ਦੀਆਂ ਸਾਰੀਆਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ। ਉਨਾਂ ਬੈਂਕਾਂ ਨੂੰ ਕਿਹਾ ਕਿ ਉਨਾਂ ਨੂੰ ਗ਼ਰੀਬਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਹਾਇਕ ਬਣ ਕੇ ਉਨਾਂ ਦਾ ਜੀਵਨ ਪੱਧਰ ਉੱਚਾ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ। ਉਨਾਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਸਵੈ-ਰੁਜ਼ਗਾਰ ਸਕੀਮਾਂ ਅਧੀਨ ਬੈਂਕਾਂ ਵਿਚ ਆਏ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਬੇਰੁਜ਼ਗਾਰ ਨੌਜਵਾਨ ਬੈਂਕਾਂ ਤੋਂ ਛੇਤੀ ਕਰਜ਼ੇ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਇਸੇ ਤਰਾਂ ਉਨਾਂ ਸਕੂਲਾਂ, ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਵਿਚ ਵਿੱਤੀ ਸਕੀਮਾਂ ਅਤੇ ਵਿੱਤੀ ਸਾਖਰਤਾ ਕੈਂਪ ਲਗਾਉਣ ਦੀ ਵੀ ਹਦਾਇਤ ਕੀਤੀ ਤਾਂ ਜੋ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ਲਈ ਆਪਣੇ ਭਵਿੱਖ ਦੇ ਟੀਚੇ ਮਿੱਥਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਉਨਾਂ ਬੀਤੀ ਤਿਮਾਹੀ ਦੌਰਾਨ ਜ਼ਿਲੇ ਦੀਆਂ ਬੈਂਕਾਂ ਦੇ ਕੰਮਕਾਜ਼ ਦੀ ਸਮੀਖਿਆ ਕਰਦਿਆਂ 31 ਮਾਰਚ ਤੱਕ ਦੇ ਟੀਚੇ ਪੂਰੇ ਕਰਨ ਦੀ ਹਦਾਇਤ ਕੀਤੀ।     ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ...

Read More »

नशा छोड़ने के लिए पॉज़ीटिव सोच का होना जरूरी : डी.सी. तैय्यब

दीपक प्रधान, कपूरथला : मिशन तंदरुस्त पंजाब के तहत पंजाब सरकार की ओर से नशों के बुरे प्रभावों से जागरूक करने के लिए कपूरथला सिविल अस्पताल में डी.सी. मोहम्मद तैय्यब की अध्यक्षता में समारोह का आयोजन किया गया। इस दौरान नशे संबंधी जागरूकता वैन को हरी झंडी देकर रवाना करते हुए डी.सी. तैय्यब ने बताया कि नशाखोरी की लत बुरी तो है ही, लेकिन साथ ही यह और कई बुराईयों को भी जन्म देती है। इस लत से छुटकारा पाने के लिए जरूरी है कि दृढ़ संकल्प किया जाए व जीवन के प्रति पॉज़ीटिव सोच रखी जाए। उन्होंनें यह भी कहा कि नशा पीड़ित का रवैया जीवन व समाज के प्रति उदासीन हो जाता है, जिससे उसको यह लत छोड़ने में और दिक्कत होती है। उन्होंने समाज को अपील की कि नशा पीड़ित के साथ भावनात्मक व्यवहार किया जाए, ताकि उसमें जीवन जीने की उमंग पैदा हो सके।

Read More »

5 samples of Milk and Milk products seized by Food Safety Department…

  Deepak Pradhan, (Kapurthala) : As per the directions of Sh. Kahan Singh Pannu, Commissioner Food & Drugs Administration Punjab,  Sh. Mohammad Tayyab Deputy Commissioner Kapurthala & Civil Surgeon, Kapurthala, under Mission Tandrust Punjab,  on 16 August, 2018 Joint Checking drive against spurious Milk & Milk Products was initiated with the team of Food Administration Kapurthala headed by Dr Harjot Pal Singh, Assistant Commissioner Food and Sh. Balwinderjit Deputy Director from the Dairy Development Board, Kapurthala, along with Sh. Satnam Singh Food Safety Officer and total 5 samples seized : Milk 3, Paneer 1, Desi Ghee 1.         Early morning checking was started at 6 am at Village Sheikhupur, Kapurthala, where samples are seized from a dairy. The team also intercepted Milk Vehicles, 2 samples of the Milk taken from them. It is pertinent to mention here that as per Food Safety Act 2006, Milk shall not contain any food additives.             These samples taken today have been despatched to the State Food Laboratory, Kharar and the report of the analysis will be made available to the department at the earliest. Further legal action will be initiated in the court of law against the ...

Read More »