ਨੰਗਲ ਦੇ ਵਸਨੀਕਾ ਨੇ ਸਦਾ ਵਿਕਾਸ ਨੂੰ ਫਤਵਾ ਦਿੱਤਾ-ਰਾਣਾ ਕੇ ਪੀ ਸਿੰਘ ਸਾਢੇ ਚਾਰ ਸਾਲ ਵਿੱਚ ਹਲਕੇ ਦੇ ਕੋਨੇ ਕੋਨੇ ਦਾ ਵਿਕਾਸ ਕਰਵਾਇਆ-ਸਪੀਕਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਤਾਜਪੋਸ਼ੀ ਸਮਾਗਮ ਵਿੱਚ ਪਰ੍ਮੁੱਖ ਸ਼ਖਸ਼ੀਅਤਾ ਨੇ ਕੀਤੀ ਸਮੂਲੀਅਤ ਨੰਗਲ 14 ਜੁਲਾਈ(ਵਿਵੇਕ ਗੌਤਮ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਹੈਕਿ ਸਾਢੇ ਚਾਰ ਸਾਲ ਵਿੱਚ ਮੋਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਹਲਕੇ ਦੇ ਕੋਨੇ ਕੋਨੇ ਦਾ ਵਿਕਾਸ ਕਰਵਾਇਆ ਗਿਆ ਹੈ. ਸ਼ਹਿਰਾਂ ਅਤੇ ਪਿੰਡਾ ਨੂੰ ਬੁਨਿਆਦੀ ਸਹੂਲਤਾ ਦੇਣ ਦੇ ਨਾਲ ਨਾਲ ਵੱਡੇ ਪ੍ਰੋਜੈਕਟ ਵੀ ਸਥਾਪਤ ਕੀਤੇ ਗਏ ਹਨ. ਸੜਕਾਂ ਅਤੇ ਪੁੱਲਾ ਦੀ ਉਸਾਰੀ ਦੇ ਨਾਲ ਨਾਲ ਦਹਾਕਿਆ ਤੋਂ ਲਟਕ ਰਹੀਆਂ ਲੋਕਾਂ ਦੀਆ ਮੰਗਾਂ ਨੂੰ ਪੂਰਾ ਕੀਤਾ ਗਿਆ ਹੈ. ਹਲਕੇ ਵਿੱਚ ਲਗਭਗ ਇਕ ਹਜਾਰ ਕਰੋੜ ਰੁਪਏ ਦੇ ਵਿਕਾਸ ਦੇ ਪ੍ਰੋਜੈਕਟ ਲਿਆਦੇ ਗਏ ਹਨ. ਜਿਹਨਾਂ ਵਿਚੋਂ ਕਈ ਮੁਕੰਮਲ ਹੋ ਚੁੱਕੇ ਹਨ. ਹਲਕੇ ਦੇ ਲੋਕਾਂ ਨੇ ਵਿਕਾਸ ਨੂੰ ਫਤਵਾ ਦਿੱਤਾ ਅਤੇ ਸਥਾਨਕ ਸਰਕਾਰ ਚੋਣਾਂ ਵਿੱਚ ਅਸੀਂ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ. ਰਾਣਾ ਕੇ ਪੀ ਸਿੰਘ ਅੱਜ ਨੰਗਲ ਵਿੱਚ ਨਗਰ ਸੁਧਾਰ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਅਤੇ ਮੈਂਬਰਾਂ ਦੇ ਤਾਜਪੋਸ਼ੀ ਸਮਾਗਮ ਮੋਕੇ ਅਯੋਜਿਤ ਇਕ ਪਰ੍ਭਾਵਸ਼ਾਲੀ ਸਮਾਰੋਹ ਵਿੱਚ ਵਿਸੇਸ ਤੋਰ ਤੇ ਸਾਮਿਲ ਹੋਏ ਸਨ. ਉਹਨਾਂ ਕਿਹਾ ਕਿ 2006 ਵਿੱਚ ਨਗਰ ਸੁਧਾਰ ਟਰੱਸਟ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਬਣਾਇਆ ਗਿਆ ਹੈ ਅਤੇ ਹੁਣ ਇਸਦੇ ...
Read More »Nangal
ਸਰਕਾਰੀ ਆਈ.ਟੀ.ਆਈ.ਨੰਗਲ ਚ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਲਈ ਭਾਰੀ ਉਤਸ਼ਾਹ,ਵਿਦਿਆਰਥੀਆਂ ਦੀ ਸਹੂਲਤ ਲਈ ਹੈੱਲਪ ਡੈਸਕ ਬਣਾਇਆ: ਪ੍ਰਿੰਸੀਪਲ ਲਲਿਤ ਮੋਹਨ
ਸਰਕਾਰੀ ਆਈ.ਟੀ.ਆਈ.ਨੰਗਲ ਚ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਲਈ ਭਾਰੀ ਉਤਸ਼ਾਹ,ਵਿਦਿਆਰਥੀਆਂ ਦੀ ਸਹੂਲਤ ਲਈ ਹੈੱਲਪ ਡੈਸਕ ਬਣਾਇਆ: ਪ੍ਰਿੰਸੀਪਲ ਲਲਿਤ ਮੋਹਨ ਨੰਗਲ, 28 ਜੂਨ (ਵਿਵੇਕ ਗੌਤਮ) ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਦੀਆਂ ਸਮੂਹ ਆਈ ਟੀ ਆਈਜ਼ ਸੰਸਥਾਵਾ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸਰਕਾਰੀ ਆਈਟੀਆਈ ਨੰਗਲ ਵਿਖੇ ਵੱਖ-ਵੱਖ ਕੋਰਸਾਂ ਵਿਚ ਦਾਖਲੇ ਲੈਣ ਸੰਬੰਧੀ ਵਿਦਿਆਰਥੀਆਂ ਚ ਭਾਰੀ ਉਤਸ਼ਾਹ ਦੇਖਿਆ ਗਿਆ। ਸੰਸਥਾ ਦੇ ਪ੍ਰਿੰਸੀਪਲ ਲਲਿਤ ਮੋਹਨ ਚੌਧਰੀ ਨੇ ਅੱਜ ਸਰਕਾਰੀ ਆਈ ਟੀ ਆਈ ਨੰਗਲ ਦੇ ਮੁੱਖ ਗੇਟ ਤੇ ਇਕ ਗੇਟ ਸਥਾਪਤ ਕਰਕੇ ਵੱਖ ਵੱਖ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਇਹ ਅਹਿਮ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਲਲਿਤ ਮੋਹਨ ਚੌਧਰੀ ਨੇ ਕਿਹਾ ਕਿ ਇਸ ਵਾਰ ਆਈ ਟੀ ਆਈ ਨੰਗਲ ਵਿੱਚ ਕਰਾਫਟਸਮੈਨ ਟ੍ਰੇਨਿੰਗ ਸਿਸਟਮ (ਸੀ ਟੀ ਐੱਸ) ਅਤੇ ਡਿਊਲ ਸਿਸਟਮ ਆਫ ਟ੍ਰੇਨਿੰਗ ( ਡੀਐਸਟੀ ) ਤਹਿਤ ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ਵਿੱਚ ਦਾਖਲੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਜਾਣਕਾਰੀ ਲਈ ਸੰਸਥਾ ਵਿਚ ਇਕ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਇੰਚਾਰਜ ਸ੍ਰੀ ਨਰੋਤਮ ਲਾਲ ਜੀ ਆਈ, ਹਰਵਿੰਦਰ ਸਿੰਘ ਸੁਪਰਡੈਂਟ ਦਫਤਰੀ ਨੂੰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੈਲਪ ਡੈਸਕ ਤੇ ਇੰਸਟਰੱਕਟਰ ਬਲਜੀਤ ਸਿੰਘ, ਰਾਕੇਸ਼ ਕੁਮਾਰ, ਦਲਜੀਤ ਸਿੰਘ, ਮਲਕੀਤ ਸਿੰਘ,ਮਨਪ੍ਰੀਤ ਸਿੰਘ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ ਜਾਣਕਾਰੀ ...
Read More »ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਲਈ 45 ਲੱਖ ਦੀ ਹੋਰ ਗਰਾਂਟ ਪੰਚਾਇਤਾਂ ਨੂੰ ਵੰਡੀ: ਰਾਣਾ ਕੇ.ਪੀ. ਸਿੰਘ
ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਲਈ 45 ਲੱਖ ਦੀ ਹੋਰ ਗਰਾਂਟ ਪੰਚਾਇਤਾਂ ਨੂੰ ਵੰਡੀ: ਰਾਣਾ ਕੇ.ਪੀ. ਸਿੰਘ ਹਲਕੇ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਕੀਤਾ ਪੂਰਾ, ਵਿਕਾਸ ਨਾਲ ਪਿੰਡਾਂ ਦੀ ਬਦਲੀ ਨੁਹਾਰ: ਸਪੀਕਰ ਸ਼ਹੀਦ ਦੇ ਯਾਦਗਾਰੀ ਗੇਟ ਅਤੇ ਸਕੂਲ ਵਿਚ ਸਟੇਜ਼ ਦੇ ਨਿਰਮਾਣ ਲਈ ਵੀ ਦਿੱਤੀ ਗਰਾਂਟ ਨੰਗਲ, 28 ਜੂਨ(ਵਿਵੇਕ ਗੌਤਮ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਬਪੱਖੀ ਵਿਕਾਸ ਦਾ ਜ਼ੋ ਵਾਅਦਾ ਅਸੀ 2017 ਵਿਚ ਲੋਕਾਂ ਨਾਲ ਕੀਤਾ ਸੀ ਉਸ ਨੂੰ ਪੂਰਾ ਕੀਤਾ ਹੈ।ਵਿਕਾਸ ਲਈ ਕਰੋੜਾ ਰੁਪਏ ਦੀਆਂ ਗਰਾਂਟਾਂ ਪਿੰਡਾ ਅਤੇ ਸਹਿਰਾਂ ਨੂੰ ਦਿੱਤੀਆਂ ਜਿਸ ਨਾਲ ਇਸ ਖੇਤਰ ਦੀ ਨੁਹਾਰ ਬਦਲੀ ਹੈ। ੳਨ੍ਹਾ ਕਿਹਾ ਕਿ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਲਈ ਹੋਰ 45.50 ਲਖ ਰੁਪੲੈ ਦੀਆਂ ਗਰਾਂਟਾਂ ਦੇ ਚੈਕ ਅੱਜ ਗਰਾਮ ਪੰਚਾਇਤਾਂ ਤੇ ਹੋਰਨਾਂ ਨੂੰ ਵੰਡੇ ਗਏ ਹਨ। ਜਿਸ ਵਿਚ ਖੇੜੀ ਪਿੰਡ ਵਿਚ ਸ਼ਹੀਦ ਦੇ ਯਾਦਗਾਰੀ ਗੇਟ ਅਤੇ ਬਿਭੋਰ ਸਾਹਿਬ ਵਿਚ ਸਰਕਾਰੀ ਸਕੂਲ ਦੀ ਸਟੇਜ਼ ਦੇ ਨਿਰਮਾਣ ਲਈ ਗਰਾਂਟ ਜਾਰੀ ਕੀਤੀ। ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇਣ ਦੇ ਨਾਲ ਨਾਲ ਬਹੁ ਕਰੋੜੀ ਪ੍ਰੋਜੈਕਟਾਂ ਨੂੰ ਵੀ ਪ੍ਰਵਾਨਗੀ ਦਿਤੀ ਗਈ ਹੈ। ਇਸ ਖੇਤਰ ਵਿਚ ਪਿਛਲੇ ਸਾਢੇ ਚਾਰ ਸਾਲ ਵਿਚ ਕਈ ਵੱਡੇ ...
Read More »ਇਲਾਕੇ ਦੇ 67 ਪਿੰਡਾਂ ਨੂੰ ਪੀਣ ਵਾਲਾ ਨਹਿਰੀ ਪਾਣੀ ਸਪਲਾਈ ਕਰਨ ਲਈ ਸਤਹਿ ਪਾਣੀ ਪ੍ਰੋਜੈਕਟ ਜਲਦ ਸ਼ੁਰੂ ਹੋਵੇਗਾ- ਸਪੀਕਰ
ਇਲਾਕੇ ਦੇ 67 ਪਿੰਡਾਂ ਨੂੰ ਪੀਣ ਵਾਲਾ ਨਹਿਰੀ ਪਾਣੀ ਸਪਲਾਈ ਕਰਨ ਲਈ ਸਤਹਿ ਪਾਣੀ ਪ੍ਰੋਜੈਕਟ ਜਲਦ ਸ਼ੁਰੂ ਹੋਵੇਗਾ- ਸਪੀਕਰ 65 ਕਰੋੜ ਦੀ ਲਾਗਤ ਨਾਲ ਆਉਦੇਂ ਦੋ ਮਹੀਨਿਆਂ ਅੰਦਰ ਪ੍ਰੋਜੈਕਟ ਸ਼ੁਰੂ ਹੋਵੇਗਾ- ਰਾਣਾ ਕੇ ਪੀ ਸਿੰਘ ਸਪੀਕਰ ਨੇ 90 ਲੱਖ ਦੀ ਲਾਗਤ ਨਾਲ 4 ਪਿੰਡਾਂ ‘ਚ ਰੱਖੇ ਨਵੇਂ ਟਿਊਬਵੈੱਲਾਂ ਦੇ ਨੀਂਹ ਪੱਥਰ ਨੰਗਲ 26 ਮਈ(ਵਿਵੇਕ ਗੌਤਮ) ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ 67 ਪਿੰਡਾਂ ਨੂੰ ਪੀਣ ਲਈ ਨਹਿਰੀ ਸ਼ੁੱਧ ਪਾਣੀ ਸਪਲਾਈ ਕਰਨ ਲਈ 65 ਕਰੋੜ ਦੀ ਲਾਗਤ ਨਾਲ ਇੱਕ ਪ੍ਰੋਜੈਕਟ ਤਿਅਰ ਕੀਤਾ ਗਿਆ ਹੈ ਜੋ ਕਿ ਜਵਾਹਰ ਮਾਰਕੀਟ ਵਿਖੇ ਮੌਜੂਦਾ ਨਹਿਰੀ ਪਾਣੀ ਵਾਲੇ ਵਾਟਰ ਵਰਕਸ ਵਿਖੇ ਬਣਾਇਆ ਜਾਵੇਗਾ ਜਿੱਥੋਂ ਪਾਣੀ ਸ਼ੁੱਧ ਕਰਕੇ ਵੱਖ ਵੱਖ ਪਿੰਡਾਂ ਦੀਆਂ 32 ਸਕੀਮਾਂ ਅਧੀਨ ਆਉਦੇਂ ਉਕਤ ਪਿੰਡਾਂ ਨੂੰ ਪਾਣੀ ਪਹੁੰਚਾਇਆ ਜਾਵੇਗਾ।ਇਹ ਜਾਣਕਾਰੀ ਅੱਜ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ ਪੀ ਸਿੰਘ ਵੱਲੋਂ ਸਾਂਝੀ ਕੀਤੀ ਗਈ। ਉਨਾਂ ਕਿਹਾ ਕਿ ਉਕਤ ਪ੍ਰੋਜੈਕਟ ਨੂੰ ਸਰਕਾਰ ਅਤੇ ਮਹਿਕਮਾ ਜਲ ਸਪਲਾਈ ਅਤੇ ਸੈਨੀਟਸ਼ਨ ਪੰਜਾਬ ਵੱਲੋਂ ਮੰਨਜੂਰੀ ਮਿਲ ਚੁੱਕੀ ਹੈ ਅਤੇ ਆਉਦੇਂ ਦੋ ਮਹੀਨਿਆਂ ਅੰਦਰ ਇਹ ਕੰਮ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਕਿ ਇਸ ਪ੍ਰਜੈਕਟ ਤਹਿਤ ਪਿੰਡ ਮਾਣਕਪੁਰ, ਡੁਕਲੀ, ਮੇਘਪੁਰ, ਮੇਘਪੁਰ ਲੋਅਰ, ਨੰਗਲ ਨਿੱਕੂ, ਨੰਗਲ ਨਿੱਕੂ ਲੋਅਰ, ਪੱਟੀ, ਪੱਟੀ ਐਸ ਸੀ ਅਬਾਦੀ, ਰਾਏਪੁਰ, ਦਬਕੇਹੜਾ, ਜਾਂਦਲਾ ਅੱਪਰ, ਦੜੌਲੀ ਅੱਪਰ, ਦੋਨਾਲ, ਮੰਗਲੂਰ, ਪੱਟੀ ਲੋਅਰ, ਬ੍ਰਹਮਪੁਰ ਲੋਅਰ, ਬੰਦਲੈਹੜੀ, ...
Read More »ਕਿਸਾਨੀ ਸੰਘਰਸ ਦੌਰਾਨ ਜਾਨਾਂ ਵਾਰ ਗਏ ਅਤੇ ਮੋਰਚੇ ਤੇ ਡਟੇ ਕਿਸਾਨਾਂ ਦੀ ਚੜਦੀ ਕਲਾ ਲਈ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅਰਦਾਸ ਸਮਾਗਮ ਕਰਵਾਇਆ
ਕਿਸਾਨੀ ਸੰਘਰਸ ਦੌਰਾਨ ਜਾਨਾਂ ਵਾਰ ਗਏ ਅਤੇ ਮੋਰਚੇ ਤੇ ਡਟੇ ਕਿਸਾਨਾਂ ਦੀ ਚੜਦੀ ਕਲਾ ਲਈ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅਰਦਾਸ ਸਮਾਗਮ ਕਰਵਾਇਆ ਨੰਗਲ, (ਵਿਵੇਕ ਗੌਤਮ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਸਰਹੱਦ ਤੇ ਕਿਸਾਨਾਂ ਵੱਲੋਂ ਪੜ ਕੀਤੇ ਜਾ ਰਹੇ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਵਾਰ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਅਤੇ ਮੋਰਚੇ ਤੇ ਡਟੇ ਕਿਸਾਨਾਂ ਦੀ ਚੜਦੀ ਕਲਾ ਲਈ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਅੱਜ ਆਪਣੀ ਨੰਗਲ ਵਿਚਲੀ ਰਿਹਾਇਸ਼ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਸ਼ਹੀਦੀਆਂ ਪਾ ਚੁੱਕੇ ਕਿਸਾਨਾਂ ਨਮਿੱਤ ਅਰਦਾਸ ਕਰਵਾਈ ਗਈ। ਇਸ ਮੌਕੇ ਭਾਈ ਕਮਲਦੀਪ ਸਿੰਘ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸਮਾਪਤੀ ਦੀ ਅਰਦਾਸ ਭਾਈ ਬਿਕਰਮ ਸਿੰਘ ਬਰਾਰੀ ਵੱਲੋਂ ਕੀਤੀ ਗਈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਅਤੇ ਕਾਂਗਰਸ ਪਾਰਟੀ ਇਨਾਂ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਦੀ ਡਟ ਕੇ ਹਮਾਇਤ ਕਰ ਰਹੀ ਹੈ। ਸੰਘਰਸ਼ ਦੌਰਾਨ ਜਾਨਾਂ ਗੁਆ ਚੁੱਕੇ ਕਿਸਾਨਾ ਦੀ ਆਤਮਿਕ ਸ਼ਾਂਤੀ ਲਈ ਅੱਜ ਮੈਂ ਆਪਣੀ ਰਿਹਾਇਸ਼ ਤੇ ਅਰਦਾਸ ਕਰਵਾਈ ਹੈ। ਉਨਾਂ ਸੰਘਰਸ਼ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਇਨਾਂ ਖੇਤੀ ਕਾਨੂੰਨਾਂ ...
Read More »ਰੂਪਨਗਰ ਜਿਲ੍ਹੇ ਵਿਚ ਆਕਸੀਜਨ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ-ਸਪੀਕਰ ਰਾਣਾ ਕੇ.ਪੀ ਸਿੰਘ
ਰੂਪਨਗਰ ਜਿਲ੍ਹੇ ਵਿਚ ਆਕਸੀਜਨ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ-ਸਪੀਕਰ ਰਾਣਾ ਕੇ.ਪੀ ਸਿੰਘ ਬੀ.ਬੀ.ਐਮ.ਬੀ ਵਰਕਸ਼ਾਪ ਦੇ ਆਕਸੀਜਨ ਪਲਾਂਟ ਨੂੰ ਕਾਰਜਸ਼ੀਲ ਕਰਨ ਲਈ ਤਕਨੀਕੀ ਮਾਹਿਰਾ ਵਲੋ ਸਿਰਤੋੜ ਯਤਨ ਜਾਰੀ:ਮੈਬਰ ਪਾਰਲੀਮੈਂਟ ਮਨੀਸ਼ ਤਿਵਾੜੀ ਸਪੀਕਰ ਅਤੇ ਐਮ.ਪੀ ਨੇ ਬੀ.ਬੀ.ਐਮ.ਬੀ ਵਰਕਸ਼ਾਪ ਦਾ ਦੌਰਾ ਕਰਕੇ ਆਕਸੀਜਨ ਪਲਾਂਟ ਦਾ ਲਿਆ ਜਾਇਜ਼ਾ ਤਕਨੀਕੀ ਮਾਹਿਰ, ਭਾਰਤੀ ਫੌਜ਼ ਦੇ ਅਧਿਕਾਰੀ ਦਿਨ ਰਾਤ ਪਲਾਂਟ ਨੂੰ ਚਲਾਉਣ ਲਈ ਯਤਨਸ਼ੀਲ ਹਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਆਰ ਆਗੂ ਅਧਿਕਾਰੀਆਂ ਨਾਲ ਪਲਾਂਟ ਦਾ ਜਾਇਜ਼ਾ ਲੈਣ ਪੁੱਜੇ ਨੰਗਲ 24 ਮਈ (ਵਿਵੇਕ ਗੌਤਮ) ਕੋਵਿਡ ਮਹਾਂਮਾਰੀ ਦੋਰਾਨ ਸੰਕਰਮਣ ਹੋਏ ਮਰੀਜ਼ਾ ਨੂੰ ਇਲਾਜ ਲਈ ਸਭ ਤੋ ਵੱਧ ਮੁਢਲੀ ਜਰੂਰਤ ਆਕਸੀਜਨ ਦੀ ਰੂਪਨਗਰ ਜਿਲ੍ਹੇੇ ਵਿਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ ਇਸ ਦੇ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਲਗਾਤਾਰ ਜਿਲ੍ਹੇ ਵਿਚ ਆਕਸੀਜਨ ਦੀ ਉਪਲੱਬਧਤਾਂ ਨੂੰ ਯਕੀਨੀ ਬਣਾ ਰਹੇ ਹਨ। ਬੀ.ਬੀ.ਐਮ.ਬੀ ਵਰਕਸ਼ਾਪ ਵਿਚ ਦਹਾਕੇ ਤੋ ਵੱਧ ਸਮੇਂ ਤੋ ਬੰਦ ਪਏ ਆਕਸੀਜਨ ਪਲਾਂਟ ਨੂੰ ਕਾਰਜਸ਼ੀਲ ਕਰਕੇ ਆਕਸੀਜਨ ਦਾ ਉਤਪਾਦਨ ਸੁਰੂ ਕਰਨ ਲਈ ਬੀ.ਬੀ.ਐਮ.ਬੀ ਦੇ ਅਧਿਕਾਰੀ, ਤਕਨੀਕੀ ਮਾਹਰ ਅਤੇ ਭਾਰਤੀ ਫੋਜ਼ ਵਲੋ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਬੀ.ਬੀ.ਐਮ.ਬੀ ਵਰਕਸ਼ਾਪ ਨੰਗਲ ਵਿੱਚ ਮੁਰੰਮਤ ਅਧੀਨ ਆਕਸੀਜਨ ਪਲਾਂਟ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਦੇ ਨਾਲ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ...
Read More »ਭਗਵਾਨ ਪਰਸ਼ੂਰਾਮ ਪਰ੍ਗਟ ਦਿਵਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ
ਭਗਵਾਨ ਪਰਸ਼ੂਰਾਮ ਪਰ੍ਗਟ ਦਿਵਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ ਨੰਗਲ 14 ਮਈ(ਵਿਵੇਕ ਗੌਤਮ) ਭਗਵਾਨ ਪਰਸ਼ੂਰਾਮ ਜੈਅੰਤੀ ਮੋਕੇ ਉਹਨਾਂ ਦੇ ਜੀਵਨ ਦਾ ਗਹਿਰਾ ਅਤੇ ਅਧਿਆਨ ਕਰਨ ਦਾ ਸਮਾਂ ਹੈ. ਹਿੰਦੂ ਧਰਮ ਵਿੱਚ ਭਗਵਾਨ ਪਰਸ਼ੂਰਾਮ ਦਾ ਪਰ੍ਮੁੱਖ ਸਥਾਨ ਹੈ, ਉਹਨਾਂ ਨੂੰ ਅਸਿਮ ਸ਼ਕਤੀ ਦੇ ਮਾਲਕ ਅਤੇ ਮਾਨਵ ਕਲਿਆਣ ਲਈ ਜਾਣਿਆ ਜਾਂਦਾ ਹੈ. ਇਹਨਾਂ ਵਿਚਾਰਾ ਦਾ ਪਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਭਗਵਾਨ ਪਰਸ਼ੂਰਾਮ ਜੈਅੰਤੀ ਮੋਕੇ ਉਹਨਾਂ ਨੂੰ ਨਤਮਸਤਕ ਹੋਣ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਮੋਕੇ ਕੀਤਾ. ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੋਰ ਵਿੱਚ ਅਸੀਂ ਆਪਣੇ ਧਾਰਮਿਕ ਸਮਾਰੋਹ ਵੱਧ ਚੱੜ ਕੇ ਮਨਾਉਣ ਤੋਂ ਅਸਮਰਥ ਹਾਂ ਪਰ੍ੰਤੂ ਮਹਾਂਪੁਰਸ਼ਾਂ ਅਤੇ ਭਗਵਾਨ ਦੇ ਅਵਤਾਰਾ ਦੇ ਦਿਹਾੜੇ ਘਰਾਂ ਵਿੱਚ ਰਹਿ ਕੇ ਸ਼ਰਧਾ ਪੂਰਵਕ ਮਨਾ ਰਹੇ ਹਾਂ. ਉਹਨਾਂ ਕਿਹਾ ਕਿ ਅਸੀਂ ਭਗਵਾਨ ਪਰਸ਼ੂਰਾਮ ਜੈਅੰਤੀ ਨੂੰ ਇਸਵਾਰ ਧੁੰਮ ਧਾਮ ਨਾਲ ਨਹੀਂ ਮਨਾ ਰਹੇ ਹਾਂ ਪਰ੍ੰਤੂ ਉਹਨਾਂ ਦੀਆਂ ਸਿੱਖਿਆਵਾਂ ਤੇ ਚਲੱਣ ਦਾ ਪਰ੍ਣ ਲੈਣ ਦਾ ਉਤਮ ਵੇਲਾ ਹੈ. ਉਹਨਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਵਿਸਨੂੰ ਜੀ ਦੇ ਅਵਤਾਰ ਵਜੋਂ ਧਰਤੀ ਤੇ ਪਰ੍ਗਟ ਹੋਏ ਉਹਨਾਂ ਨੇ ਅਧਰਮ ਅਤੇ ਅਤਿਚਾਰ ਤੇ ਦੂਰਾਚਾਰ ਵਿਰੁੱਧ ਮਾਨਵਤਾ ਦੀ ਭਲਾਈ ਲਈ ਸਮੁੱਚਾ ਜੀਵਨ ਨਿਓਛਾਵਰ ਕੀਤਾ. ਉਹਨਾਂ ਕਿਹਾ ਕਿ ਜੁਲਮ ਦਾ ਨਾਸ਼ ਕੀਤਾ. ਉਹਨਾਂ ਦਾ ਜਨਮ ਅਕਸੈ ਤਰਿਤੀਆਂ ਨੂੰ ਹੋਇਆ ਸੀ. ਉਹਨਾਂ ਦੇ ਮਾਤਾ ਪਿਤਾ ...
Read More »ਡਿਪਟੀ ਕਮਿਸ਼ਨਰ ਨੇ ਨੰਗਲ ਦੇ ਵੱਖ ਵੱਖ ਹਸਪਤਾਲਾਂ ਦਾ ਦੋਰਾ ਕਰਕੇ ਪਰ੍ਬੰਧਾਂ ਦਾ ਲਿਆ ਜਾਇਜਾ
ਡਿਪਟੀ ਕਮਿਸ਼ਨਰ ਨੇ ਨੰਗਲ ਦੇ ਵੱਖ ਵੱਖ ਹਸਪਤਾਲਾਂ ਦਾ ਦੋਰਾ ਕਰਕੇ ਪਰ੍ਬੰਧਾਂ ਦਾ ਲਿਆ ਜਾਇਜਾ ਆਕਸੀਜਨ ਕੰਸਨਟਰ੍ਰੇਟਰ ਹੋਣਗੇ ਕਰੋਨਾ ਮਰੀਜਾ ਲਈ ਲਾਹੇਵੰਦ ਸਾਬਿਤ-ਸੋਨਾਲੀ ਗਿਰਿ ਡਿਪਟੀ ਕਮਿਸ਼ਨਰ 18 ਤੋਂ 44 ਸਾਲ ਉਮਰ ਦੇ ਉਸਾਰੀ ਕਾਮਿਆ ਲਈ ਨੰਗਲ ਵਿੱਚ ਟੀਕਾਕਰਨ ਦੀ ਹੋਈ ਸੁਰੂਆਤ ਨੰਗਲ 10 ਮਈ(ਵਿਵੇਕ ਗੌਤਮ) ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਆਈ ਏ ਐਸ ਨੇ ਅੱਜ ਨੰਗਲ ਦੇ ਬੀ ਬੀ ਐਮ ਬੀ ਹਸਪਤਾਲ ਅਤੇ ਸਬ ਡਵੀਜਨ ਹਸਪਤਾਲ ਦਾ ਦੋਰਾ ਕਰਕੇ ਪਰ੍ਬੰਧਾਂ ਦਾ ਜਾਇਜਾ ਲਿਆ. ਉਹਨਾਂ ਕਿਹਾ ਕਿ ਹਸਪਤਾਲਾਂ ਨੂੰ ਜਲਦੀ ਹੀ ਆਕਸੀਜਨ ਕੰਸਨਟਰ੍ਰੇਟਰ ਉਪਲੱਬਧ ਕਰਵਾਏ ਜਾਣਗੇ ਜੋ ਕਿ ਕਰੋਨਾ ਮਰੀਜਾ ਲਈ ਲਾਹੇਵੰਦ ਸਾਬਤ ਹੋਣਗੇ. ਉਹਨਾਂ ਦੱਸਿਆ ਕਿ ਨੰਗਲ ਵਿੱਚ 18 ਤੋਂ 44 ਸਾਲ ਉਮਰ ਦੇ ਉਸਾਰੀ ਕਾਮਿਆ ਦਾ ਟੀਕਾਕਰਨ ਅੱਜ ਤੋਂ ਸੁਰੂ ਹੋ ਗਿਆ ਹੈ. ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਨੰਗਲ ਦੇ ਵੱਖ ਵੱਖ ਹਸਪਤਾਲਾ ਦਾ ਦੋਰਾ ਕੀਤਾ ਅਤੇ ਉਥੇ ਪਰ੍ਬੰਧਾਂ ਦਾ ਜਾਇਜਾ ਲੈਣ ਉਪਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸੇਸ਼ ਗੱਲਬਾਤ ਕੀਤੀ. ਉਹਨਾਂ ਕਿਹਾ ਕਿ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨੀ ਚਾਹੀਦੀ ਹੈ. ਵੱਧ ਤੋਂ ਵੱਧ ਸੈਪਲਿੰਗ ਅਤੇ ਟੈਸਟਿੰਗ ਕਰਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਜਾਵੇ. ਉਹਨਾਂ ਕਿਹਾ ਕਿ ਵੈਕਸੀਨੇਸ਼ਨ ਅਭਿਆਨ ਚੱਲ ਰਿਹਾ ਹੈ. ਟੀਕਾਕਰਨ ਸਭ ਤੋਂ ਜਰੂਰੀ ਹੈ, ਅੱਜ ਤੋਂ 18 ਤੋਂ 44 ਸਾਲ ਉਮਰ ਦੇ ਉਸਾਰੀ ...
Read More »ਮਹਾਰਾਣਾ ਪ੍ਰਤਾਪ ਵਿੱਚ ਮਾਤਰ ਭੂਮੀ ਨਾਲ ਪਿਆਰ, ਤਿਆਗ, ਬਲਿਦਾਨ ਅਤੇ ਦੇਸ਼ ਪ੍ਰੇਮ ਦੀ ਅਸੀਮ ਭਾਵਨਾ ਸੀ-ਰਾਣਾ ਕੇ ਪੀ ਸਿੰਘ
ਮਹਾਰਾਣਾ ਪ੍ਰਤਾਪ ਵਿੱਚ ਮਾਤਰ ਭੂਮੀ ਨਾਲ ਪਿਆਰ, ਤਿਆਗ, ਬਲਿਦਾਨ ਅਤੇ ਦੇਸ਼ ਪ੍ਰੇਮ ਦੀ ਅਸੀਮ ਭਾਵਨਾ ਸੀ-ਰਾਣਾ ਕੇ ਪੀ ਸਿੰਘ ਸਪੀਕਰ ਰਾਣਾ ਕੇ ਪੀ ਸਿੰਘ ਨੇ ਮਹਾਨ ਰਾਜਪੁਤ ਯੋਧਾ ਅਤੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੀ 481ਵੀਂ ਜੈਅੰਤੀ ਮੋਕੇ ਸਤਿਕਾਰ ਭੇਂਟ ਕੀਤਾ ਨੰਗਲ 9 ਮਈ(ਵਿਵੇਕ ਗੌਤਮ) ਦੇਸ਼ ਪ੍ਰੇਮ ਦਾ ਭਰਭੂਰ ਜਜਬਾ ਰੱਖਦੇ ਹੋਏ ਦੇਸ਼ ਦੀ ਅਜ਼ਾਦੀ ਲਈ ਮਰ ਮਿਟਣ ਵਾਲੇ, ਮਾਤਰ ਭੂਮੀ ਦੀ ਸੇਵਾ ਦੀ ਭਾਵਨਾ ਰੱਖਣ ਵਾਲੇ ਰਾਜਪੁਤ ਯੋਧਾ ਅਤੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੀ 481ਵੀਂ ਜੈਅੰਤੀ ਮੋਕੇ ਅੱਜ ਅਸੀਂ ਉਹਨਾਂ ਨੂੰ ਸਤਿਕਾਰ ਭੇਂਟ ਕਰਦੇ ਹਾਂ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਮਹਾਰਾਣਾ ਪ੍ਰਤਾਪ ਜੀ ਦੀ 481ਵੀਂ ਜੈਅੰਤੀ ਮੋਕੇ ਉਹਨਾਂ ਨੂੰ ਅਕੀਦਤ ਭੇਂਟ ਕਰਨ ਮੋਕੇ ਕੀਤਾ। ਉਹਨਾਂ ਕਿਹਾ ਕਿ ਏਸੀਆਂ ਦੇ ਮਹਾਨ ਸਪੁੱਤ ਵਜੋਂ ਜਾਣੇ ਜਾਂਦੇ ਮਹਾਰਾਣਾ ਪ੍ਰਤਾਪ ਜਿਹਨਾਂ ਵਿੱਚ ਦੇਸ਼ ਪ੍ਰੇਮ ਦਾ ਅਸੀਮ ਜਜਬਾ ਸੀ ਅਤੇ ਦੇਸ਼ ਤੇ ਮਰ ਮਿਟਣ ਲਈ ਸਦਾ ਤਤਪਰ ਰਹੇ। ਅਸੀਂ ਅੱਜ ਉਹਨਾਂ ਨੂੰ ਜਨਮ ਦਿਨ ਤੇ ਵਧਾਈ ਦਿੰਦੇ ਹਾਂ। ਉਹਨਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਵਿਸਵਾਸ਼ ਰੱਖਣ ਵਾਲਿਆ ਦੀ ਅਗਵਾਈ ਕਰਨ ਵਾਲੇ ਮਹਾਰਾਣਾ ਪ੍ਰਤਾਪ ਵਿੱਚ ਮਾਤਰ ਭੂਮੀ ਨਾਲ ਪਿਆਰ ਦੀ ਭਾਵਨਾ ਬੇਮਿਸਾਲ ਸੀ। ਉਹਨਾਂ ਸਦਾ ਹੀ ਭਾਰਤ ਮਾਤਾ ਦੀ ਸੇਵਾ ਨੂੰ ਤਰਜੀਹ ਦਿੱਤੀ। ਰਾਣਾ ਕੇ ਪੀ ਸਿੰਘ ਨੇ ਹੋਰ ਕਿਹਾ ਕਿ ਮਹਾਨ ਰਾਜਪੁਤ ਯੋਧਾ ...
Read More »ਮਹਿਲਾਵਾਂ ਲਈ ਮੁਫਤ ਬੱਸ ਸਫਰ ਦੀ ਸੁਰੂਆਤ, ਸਰਕਾਰ ਦਾ ਸ਼ਲਾਘਾਯੋਗ ਕਦਮ-ਰਾਣਾ ਕੇ ਪੀ ਸਿੰਘ
ਮਹਿਲਾਵਾਂ ਲਈ ਮੁਫਤ ਬੱਸ ਸਫਰ ਦੀ ਸੁਰੂਆਤ, ਸਰਕਾਰ ਦਾ ਸ਼ਲਾਘਾਯੋਗ ਕਦਮ-ਰਾਣਾ ਕੇ ਪੀ ਸਿੰਘ ਸਪੀਕਰ ਰਾਣਾ ਕੇ ਪੀ ਸਿੰਘ ਨੇ 10 ਪਿੰਡਾਂ ਵਿੱਚ ਕੀਤੇ ਵਿਕਾਸ ਕਾਰਜਾ ਦੇ ਉਦਘਾਟਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਹੋ ਰਹੇ ਹਨ ਪੂਰੇ ਨੰਗਲ 2 ਅਪ੍ਰੈਲ(ਵਿਵੇਕ ਗੌਤਮ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਮਹਿਲਾਂ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਜਿਕਰਯੋਗ ਉਪਰਾਲੇ ਕਰਦਿਆ ਔਰਤਾਂ ਨੂੰ ਆਪਣੇ ਵਾਅਦੇ ਤੋਂ ਵੱਧ ਸਹੂਲਤਾ ਦੇ ਕੇ ਮਿਸਾਲ ਕਾਇਮ ਕੀਤੀ ਹੈ, ਬੱਸ ਸਫਰ ਦੋਰਾਨ ਕਿਰਾਏ ਵਿੱਚ 100 ਪਰ੍ਤੀਸ਼ਤ ਛੋਟ ਦੇਣ ਦਾ ਸਰਕਾਰ ਦਾ ਫੈਸਲਾ ਔਰਤਾ ਲਈ ਇਕ ਤੋਹਫਾ ਹੈ ਇਸਦੇ ਨਾਲ ਮਹਿਲਾ ਸਸ਼ਕਤੀਕਰਨ ਨੂੰ ਹੋਰ ਹੁਲਾਰਾ ਮਿਲੇਗਾ. ਸਰਕਾਰ ਨੇ ਬਜਟ ਵਿੱਚ 500 ਹੋਰ ਨਵੀਆਂ ਸਰਕਾਰੀ ਬੱਸਾ ਦੀ ਖਰੀਦ ਲਈ 150 ਕਰੋੜ ਰੁਪਏ ਪਰ੍ਸਤਾਵਿੱਤ ਕੀਤੇ ਹਨ. ਬੱਸਾ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ. ਇਹਨਾਂ ਵਿਚਾਰਾ ਦਾ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਇਲਾਕੇ ਦੇ 10 ਪਿੰਡਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕਰਨਗੇ ਮੋਕੇ ਕੀਤਾ. ਉਹਨਾਂ ਨੇ ਇਹਨਾਂ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾ ਅਤੇ ਸਮੱਸਿਆਵਾ ਨੂੰ ਸੁਣਿਆ ਅਤੇ ਉਹਨਾਂ ਦਾ ਹੱਲ ਕਰਨ ਦੇ ਨਾਲ ਨਾਲ ਲੋਕਾਂ ਦੀ ਮੰਗ ਅਨੁਸਾਰ ਹੋਰ ਵਿਕਾਸ ਦੇ ਕੰਮ ਕਰਵਾਉਣ ਦਾ ਵੀ ਭਰੋਸਾ ਦਿੱਤਾ. ਅੱਜ ਰਾਣਾ ਕੇ ਪੀ ਸਿੰਘ ਨੇ ...
Read More »