ਜ਼ਿਲ੍ਹਾ ਮੈਜਿਸਟ੍ਰੇਟ ਸੋਨਾਲੀ ਗਿਰੀ ਵੱਲੋਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ ,ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ: ਸੋਨਾਲੀ ਗਿਰੀ ਰੈਸਟੋਰੈਂਟਾਂ / ਹੋਟਲ / ਢਾਬਿਆਂ ਆਦਿ ਨੂੰ ਸ਼ਾਮ ਦੇ 9.00 ਵਜੇ ਤੱਕ ਹੋਮ ਡਿਲਿਵਰੀ ਦੀ ਆਗਿਆ ਪ੍ਰਾਈਵੇਟ ਦਫਤਰ 50 ਫੀਸਦੀ ਸਟਾਫ ਨਾਲ ਕੰਮ ਕਰ ਸਕਦੇ ਵਿਆਹ/ਸਸਕਾਰ ਸਮੇਤ ਇਕੱਠਾਂ ‘ਤੇ 20 ਜਣਿਆਂ ਦੀ ਇਜਾਜ਼ਤ ਰੂਪਨਗਰ 9 ਜੂਨ (ਵਿਵੇਕ ਗੌਤਮ) ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਅਨੁਕੂਲ ਆਪਣੇ ਪੁਰਾਣੇ ਹੁਕਮਾਂ ਦੀ ਥਾਂ ਹੁਣ ਨਵੇਂ ਹੁਕਮ ਜਾਰੀ ਕੀਤੇ ਹਨ । ਜਿਹੜੇ ਅਦਾਰੇ ਹਫ਼ਤੇ ਦੇ ਸਾਰੇ ਦਿਨ ਬੰਦ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਬਾਰ, ਸਿਨੇਮਾ ਹਾਲ, ਜਿੰਮ ਅਤੇ ਸਪਾ, ਸਵੀਮਿੰਗ ਪੂਲ ਅਤੇ ਹੋਰ ਖੇਡ ਕੰਪਲੈਕਸ. ਸਕੂਲ, ਕਾਲਜ, ਹਰ ਕਿਸਮ ਦੇ ਕੋਚਿੰਗ ਸੈਂਟਰ (ਵਿਦਿਆਰਥੀਆਂ ਲਈ) ਘਰੋਂ ਕੰਮ ਕਰਨ ਦੀ ਆਗਿਆ ਹੈ l ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 07.00 ਤੋਂ ਸਵੇਰੇ 05.00 ਅਤੇ ਐਤਵਾਰ ਕਰਫਿਊ (ਸ਼ਨੀਵਾਰ ਸ਼ਾਮ 07.00 ਵਜੇ ਤੋਂ ਸੋਮਵਾਰ ਨੂੰ ਸਵੇਰੇ 5.00 ਵਜੇ ਤੱਕ) ਜ਼ਿਲੇ ਭਰ ਵਿਚ ਲਗਾਇਆ ਜਾਵੇਗਾ, ਪਰ ਉਹ ਸਾਰੀਆਂ ਜ਼ਰੂਰੀ ਗਤੀਵਿਧੀਆਂ ਨੂੰ ਪਾਬੰਦੀਆਂ ਤੋਂ ਛੋਟ ਹੋਵੇਗੀ l ਜਨਤਕ ਟ੍ਰਾਂਸਪੋਰਟ (ਬੱਸਾਂ. ਟੈਕਸੀ, ...
Read More »Rupnagar
ਸੇਵਾ ਕੇਂਦਰਾਂ ਦੇ ਸਮੇਂ ‘ਚ ਹੋਈ ਤਬਦੀਲੀ, ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮਿਲਣਗੀਆਂ ਸੇਵਾਵਾਂ
ਸੇਵਾ ਕੇਂਦਰਾਂ ਦੇ ਸਮੇਂ ‘ਚ ਹੋਈ ਤਬਦੀਲੀ, ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮਿਲਣਗੀਆਂ ਸੇਵਾਵਾਂ ਹੁਣ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਰਹਿਣਗੇ ਖੁੱਲੇ ਰੂਪਨਗਰ 8 ਜੂਨ(।ਵਿਵੇਕ ਗੌਤਮ) ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੇਵਾ ਕੇਂਦਰਾਂ ਦਾ ਸਮਾਂ ਹੁਣ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ ਅਤੇ ਹੁਣ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਹੁਣ ਬਿਨਾਂ ਅਗਾਊਂ ਪ੍ਰਵਾਨਗੀ ਦੇ ਵੀ ਸੇਵਾਵਾਂ ਲੈਣ ਲਈ ਸੇਵਾ ਕੇਂਦਰ ‘ਚ ਆਇਆ ਜਾ ਸਕਦਾ ਹੈ ਅਤੇ ਪਹਿਲਾਂ ਅਗਾਊਂ ਮੁਲਾਕਾਤ ਦਾ ਸਮਾਂ ਲੈਕੇ ਆਉਣ ਦੀ ਸਹੂਲਤ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਕੁਝ ਕਾਊਂਟਰ ਅਗਾਊਂ ਪ੍ਰਵਾਨਗੀ ਲੈਕੇ ਆਉਣ ਵਾਲਿਆਂ ਲਈ ਰਾਖਵੇਂ ਰੱਖੇ ਗਏ ਹਨ ਤਾਂ ਜੋ ਅਗਾਊਂ ਪ੍ਰਵਾਨਗੀ ਦਾ ਸਿਸਟਮ ਵੀ ਨਾਲੋਂ ਨਾਲ ਚਲਦਾ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਵਿਅਕਤੀ ਪਹਿਲਾਂ ਸਮਾਂ ਲੈਕੇ ਸੇਵਾ ਕੇਂਦਰ ‘ਚ ਆਉਣਾ ਚਾਹੁੰਦੇ ਹਾਂ ਤਾਂ ਉਹ ਵੈਬਸਾਇਟ https://esewa.punjab.gov.in/CenterSlotBooking ਜਾਂ 89685-93812-13 ਡਾਇਲ ਕਰਕੇ ਸਮਾਂ ਲੈ ਸਕਦੇ ਹਨ।। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਅੰਦਰ ਸਟਾਫ਼ ਅਤੇ ਨਾਗਰਿਕਾਂ ਲਈ ਮਾਸਕ ਪਾਉਣਾ ਅਤਿ ਲਾਜ਼ਮੀ ਹੈ। ਸੇਵਾ ਕੇਂਦਰਾਂ ਦੇ ਅੰਦਰ ਸੇਵਾ ਕਾਊਂਟਰਾਂ ਦੀ ਗਿਣਤੀ ਅਨੁਸਾਰ ਹੀ ਪ੍ਰਾਰਥੀ ਜਾ ਸਕਣਗੇ।
Read More »ਹਿੰਦੂਸਤਾਨ ਯੂਨੀਲੀਵਰ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੂੰ 10 ਆਕਸੀਜਨ ਕੰਸੇਨਟ੍ਰੇਟਰ ਭੇਟ
ਹਿੰਦੂਸਤਾਨ ਯੂਨੀਲੀਵਰ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੂੰ 10 ਆਕਸੀਜਨ ਕੰਸੇਨਟ੍ਰੇਟਰ ਭੇਟ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਕਰੋਨਾ ਦੀ ਇਸ ਜੰਗ ਵਿੱਚ ਹੋਰਨਾਂ ਸਮਰੱਥਾਵਾਨ ਵਿਅਕਤੀਆਂ ਨੂੰ ਅੱਗੇ ਆ ਕੇ ਸਮਾਜ ਭਲਾਈ ਲਈ ਕੰਮ ਕਰਨ ਦੀ ਅਪੀਲ ਰੂਪਨਗਰ 3 ਜੂਨ (ਵਿਵੇਕ ਗੌਤਮ) ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਮੁੱਖ ਉਦਯੋਗਿਕ ਅਦਾਰੇ ,ਹਿੰਦੁਸਤਾਨ ਯੂਨੀਲੀਵਰ ਯੂਨਿਟ ਨਾਲਾਗੜ੍ਹ ਵੱਲੋਂ ਅੱਜ ਜ਼ਿਲ੍ਹਾ ਰੂਪਨਗਰ ਨੂੰ 10 ਆਕਸੀਜਨ ਕੰਸੇਨਟ੍ਰੇਟਰ ਭੇਟ ਕੀਤੇ ਗਏ l ਅਦਾਰੇ ਦੇ ਪ੍ਰਤੀਨਿਧਾਂ ਸ੍ਰੀ ਅਨਿਰਬਾਨ ਭੱਟਾਚਾਰੀਆ ਐਚ ਆਰ ਮੈਨੇਜਰ ਅਤੇ ਡਾ ਭੀਮ ਸੈਨ ਵੱਲੋਂ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੂੰ ਨਿੱਜੀ ਤੌਰ ਤੇ ਇਹ ਸਪਲਾਈ ਸੌਂਪੀ ਗਈ l ਇਸ ਮੌਕੇ ਹਿੰਦੋਸਤਾਨ ਯੂਨੀਲਿਵਰ ਲਿਮਟਿਡ ਦਾ ਧੰਨਵਾਦ ਕਰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਸਮਾਜ ਦੇ ਹੋਰਨਾਂ ਸਮਰੱਥਾਵਾਨ ਲੋਕਾਂ ਅਤੇ ਸੰਸਥਾਵਾਂ ਨੂੰ ਇਸ ਦੌਰ ਵਿੱਚ ਸਮਾਜ ਭਲਾਈ ਲਈ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੌਜੂਦਾ ਸਮੇਂ ਕੋਰੋਨਾ ਦੀ ਜੰਗ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ l
Read More »ਜ਼ਿਲ੍ਹਾ ਰੂਪਨਗਰ ਵਿਚ ਪੰਜਾਬ ਸਰਕਾਰ ਦੇ ਉਡਾਣ ਪ੍ਰੋਜੈਕਟ ਦੀ ਸ਼ੁਰੂਆਤ ,ਡਿਪਟੀ ਕਮਿਸ਼ਨਰ ਵਲੋਂ ਲੋੜਵੰਦ ਲੜਕੀਆਂ ਨੂੰ ਸੈਨੇਟਰੀ ਪੈਡਾਂ ਦੀ ਵੰਡ
ਜ਼ਿਲ੍ਹਾ ਰੂਪਨਗਰ ਵਿਚ ਪੰਜਾਬ ਸਰਕਾਰ ਦੇ ਉਡਾਣ ਪ੍ਰੋਜੈਕਟ ਦੀ ਸ਼ੁਰੂਆਤ ,ਡਿਪਟੀ ਕਮਿਸ਼ਨਰ ਵਲੋਂ ਲੋੜਵੰਦ ਲੜਕੀਆਂ ਨੂੰ ਸੈਨੇਟਰੀ ਪੈਡਾਂ ਦੀ ਵੰਡ ਹਰੇਕ ਆਂਗਣਵਾੜੀ ਸੈਂਟਰ ‘ਤੇ 50 ਮਹਿਲਾਵਾਂ ਤੇ ਲੜਕੀਆਂ ਨੂੰ ਹਰ ਮਹੀਨੇ ਮਿਲਣਗੇ 9-9 ਸੈਨੇਟਰੀ ਪੈਡ ਔਰਤ ਹੋਣਾ ਮਾਣ ਦੀ ਗੱਲ ,ਮਾਸਿਕ ਧਰਮ ਕੁਦਰਤੀ ਨਿਯਮ, ਬੱਚੀਆਂ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ : ਡਿਪਟੀ ਕਮਿਸ਼ਨਰ ਰੂਪਨਗਰ 28 ਮਈ (ਵਿਵੇਕ ਗੌਤਮ) ਸੂਬੇ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ‘ਉਡਾਣ’ ਪ੍ਰਾਜੈਕਟ ਦੀ ਅੱਜ ਜ਼ਿਲ੍ਹਾ ਰੂਪਨਗਰ ਵਿੱਚ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਵਲੋ ਸ਼ੁਰੂਆਤ ਕੀਤੀ ਗਈ। ਇਸ ਪ੍ਰਾਜੈਕਟ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੀਆਂ ਨੂੰ ਮੁਫਤ ਸੈਨੇਟਰੀ ਨੈਪਕਿਨ ਵੰਡੇ ਜਾਣੇ ਹਨ। ਪੰਜਾਬ ਸਰਕਾਰ ਵੱਲੋਂ ਵਰਚੂਅਲ ਮਾਧਿਅਮ ਰਾਹੀਂ ਕੀਤੇ ਗਏ ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਤੋਂ ਸ਼ਿਰਕਤ ਕਰਨ ਤੋਂ ਫੌਰੀ ਮਗਰੋਂ ਸ੍ਰੀਮਤੀ ਸੋਨਾਲੀ ਗਿਰੀ ਨੇ ਗ਼ਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਸੈਨੇਟਰੀ ਨੈਪਕਿਨ ਵੰਡੇ l ਇਸ ਮੌਕੇ ਬੱਚੀਆਂ ਅਤੇ ਔਰਤਾਂ ਨੂੰ ਆਪਣੇ ਵਿਸ਼ੇਸ਼ ਸੰਬੋਧਨ ਵਿਚ ਸ੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਔਰਤ ਹੋਣਾ ਮਾਣ ਦੀ ਗੱਲ ਹੈ l ਕੁਦਰਤ ਨੇ ਔਰਤ ਨੂੰ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਹੈ l ਉਨ੍ਹਾਂ ਕਿਹਾ ਕਿ ਮਾਸਿਕ ਧਰਮ ਇਕ ਕੁਦਰਤੀ ਨਿਯਮ ਹੈ l ਕੁੜੀਆਂ ਨੂੰ ਇਸ ਤੋਂ ਸ਼ਰਮਾਉਣਾ ਨਹੀਂ ਚਾਹੀਦਾ ਸਗੋਂ ਖੁੱਲ੍ਹ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ l ਉਨ੍ਹਾਂ ਕਿਹਾ ਕੀ ਸਾਡੇ ਸਮਾਜਿਕ ਵਰਤਾਰੇ ...
Read More »ਕੋਵਿਡ-19 ਕਾਰਨ ਅਨਾਥ ਹੋਏ ਬੱਚਿਆਂ ਦੀ ਸੁਰੱਖਿਆ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ :ਸੋਨਾਲੀ ਗਿਰੀ
ਕੋਵਿਡ-19 ਕਾਰਨ ਅਨਾਥ ਹੋਏ ਬੱਚਿਆਂ ਦੀ ਸੁਰੱਖਿਆ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ :ਸੋਨਾਲੀ ਗਿਰੀ ਰੂਪਨਗਰ 28 ਮਈ (ਵਿਵੇਕ ਗੌਤਮ) ਕੋਵਿਡ-19 ਦੀ ਮਹਾਂਮਾਰੀ ਨੇ ਅੱਜ ਪੂਰੇ ਵਿਸ਼ਵ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਮਹਾਂਮਾਰੀ ਤੋ ਸਾਡਾ ਪੰਜਾਬ ਵੀ ਜੂਝ ਰਿਹਾ ਹੈ।ਇਸ ਦੋਰਾਨ ਬੱਚਿਆਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਅਪੀਲ ਕੀਤੀ ਕਿ ਸਰਕਾਰ ਵੱਲੋਂ ਹਿਦਾਇਤਾਂ ਅਨੁਸਾਰ ਜ਼ਿਲੇ ਦੇ ਹਰ ਉਸ ਬੱਚੇ ਦੀ ਸ਼ਨਾਖਤ ਕਰਨੀ ਜ਼ਰੂਰੀ ਹੈ ਜਿਸਦੇ ਮਾਤਾ, ਪਿਤਾ/ ਦੋਹਾਂ ਜਾਂ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਦੀ ਮੌਤ ਕੋਵਿਡ-19 ਜਿਹੀ ਭਿਆਨਕ ਮਹਾਂਮਾਰੀ ਨਾਲ ਹੁੰਦੀ ਹੈ ਅਤੇ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਰਹਿੰਦਾ।ਇਸ ਤੋਂ ਇਲਾਵਾ ਜੇਕਰ ਕਿਸੇ ਬੱਚੇ ਨੂੰ ਸਿੱਖਿਆ,ਸੁਰੱਖਿਆ,ਜਾਂ ਘਰੇਲੂ ਹਿੰਸਾ ਦੋਰਾਨ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਰੰਤ ਚਾਈਲਡ ਹੈਲਪ ਲਾਈਨ ਨੰ.1098,ਜ਼ਿਲਾ ਬਾਲ ਸੁਰੱਖਿਆ ਅਫਸਰ 9417930299,ਲੀਗਲ ਕਮ ਪ੍ਰੋਬੇਸ਼ਨ ਅਫਸਰ 9888652149, ਬਾਲ ਸੁਰੱਖਿਆ ਅਫਸਰ 9888276702, ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਅਨੰਦਪੁਰ ਸਾਹਿਬ 9855139819, ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂਰਪੁਰ ਬੇਦੀ ਅਤੇ ਮੋਰਿੰਡਾ 9115897980, ਬਾਲ ਵਿਕਾਸ ਪ੍ਰੋਜੈਕਟ ਅਫਸਰ ਰੂਪਨਗਰ 9417833511 ਜਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਚਮਕੋਰ ਸਾਹਿਬ 9855441704 ਤੇ ਸੰਪਰਕ ਕੀਤਾ ਜਾਵੇ ਤਾਂ ਜ਼ੋ ਇਨਾ ਬੱਚਿਆਂ ਦੀ ਤੁਰੰਤ ਸੰਭਾਲ ਕੀਤੀ ਜਾ ਸਕੇ। ਇਸ ਤੋਂ ਇਲਾਵਾ ਅਗਰ ਕਿਸੇ ਦੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਕਰੋਨਾ ਹੋਣ ਕਾਰਨ ਹਸਪਤਾਲ ਦਾਖਲ ...
Read More »ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਵਿਸ਼ੇ ਦੇ ਆਨਲਾਈਨ ‘ਸ਼ੋਅ ਐਂਡ ਟੈੱਲ’ ਮੁਕਾਬਲੇ ‘ਚ ਉਤਸ਼ਾਹ ਨਾਲ ਸ਼ਿਰਕਤ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਵਿਸ਼ੇ ਦੇ ਆਨਲਾਈਨ ‘ਸ਼ੋਅ ਐਂਡ ਟੈੱਲ’ ਮੁਕਾਬਲੇ ‘ਚ ਉਤਸ਼ਾਹ ਨਾਲ ਸ਼ਿਰਕਤ ਰੂਪਨਗਰ 26 ਮਈ(ਵਿਵੇਕ ਗੌਤਮ) ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਭਾਸ਼ਾ ਹੁਨਰ ਦੇ ਨਿਖਾਰ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਮੰਤਵ ਲਈ ‘ਵਰਡ ਆਫ ਦ ਡੇਅ’ ਅਤੇ ‘ਇੰਗਲਿਸ਼ ਬੂਸਟਰ ਕਲੱਬ’ ਆਦਿ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਬਦਾਵਲੀ ਨੂੰ ਵਧਾਉਣ ਅਤੇ ਭਾਸ਼ਾ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਚਲਾਈਆਂ ਜਾ ਰਹੀਆਂ ਹਨ।ਅੰਗਰੇਜ਼ੀ ਵਿਸ਼ੇ ਦੇ ਸਟੇਟ ਰਿਸੋਰਸ ਪਰਸਨ ਚੰਦਰ ਸੇਖਰ ਨੇ ਦੱਸਿਆ ਕਿ ਇਹਨਾਂ ਗਤੀਵਿਧੀਆਂ ਵਿੱਚ ਹੋਰ ਵਿਸਥਾਰ ਕਰਦਿਆਂ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਸਰਕਾਰੀ ਮਿਡਲ,ਹਾਈ ਅਤੇ ਸੀਨੀਅਰ ਸਕੂਲਾਂ ਦੇ ਵਿਦਿਆਰਥੀਆਂ ਦੇ 20 ਤੋਂ 25 ਮਈ ਤੱਕ ਆਨਲਾਈਨ ‘ਸ਼ੋਅ ਐਂਡ ਟੈੱਲ’ ਮੁਕਾਬਲੇ ਕਰਵਾਏ ਗਏ ਹਨ। ਸਿੱੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ ਨੇ ਕਿਹਾ ਇਹਨਾਂ ਮੁਕਾਬਲਿਆਂ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵਿਖਾਏ ਹੁਨਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਵੀ ਖੇਤਰ ਵਿੱਚ ਮਹਿੰਗੇ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ ਘੱਟ ਨਹੀਂ ਹਨ। ਰਾਜ ਕੁਮਾਰ ਖੋਸਲਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸੁਰਿੰਦਰ ਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ‘ਸ਼ੋਅ ਐਂਡ ਟੈੱਲ’ ਗਤੀਵਿਧੀਆਂ ਅਧੀਨ ਸਮੂਹ ਸਕੂਲਾਂ ਦੇ 6 ਵੀਂ ਤੋਂ ...
Read More »BBMB PLANT STARTS OXYGEN PRODUCTION FROM MIDNIGHT : SONALI GIRI
BBMB PLANT STARTS OXYGEN PRODUCTION FROM MIDNIGHT : SONALI GIRI Deputy Commissioner congratulates BBMB Chairman, team of engineers and army technicians for this accomplishment Oxygen will be used for medical purposes only after quality check : DC DC also thanks MP & Speaker Vidhan Sabha for their efforts in making this plant operational Rupnagar May 26(VIVEK GAUTAM) The district administration got a major boost today in the matter of supplying extra oxygen to the hospitals of district Rupnagar when the BBMB plant started generating oxygen at 2 AM at the dead of night. Disclosing this here today Mrs. Sonali Giri Deputy Commissioner Rupnagar said that with the commissioning of BBMB plant, the supply of oxygen in the hospitals of the district would now be increased so that the doctors could properly treat the patients suffering from COVID-19 or other diseases. Expressing happiness, she said that in the resumption of BBMB’s oxygen plant ,which had been shut down for a long time, BBMB’s Chairman, Chief Engineer and his team of engineers, retired workers / employees besides the Army’s expert technicians have contributed a lot, who had worked hard for the last four weeks to make it operational once again. The Deputy ...
Read More »Multi-crore Ponzi scheme racket unearthed in Ropar; five held with Rs 8.2 lakhs
Multi-crore Ponzi scheme racket unearthed in Ropar; five held with Rs 8.2 lakhs Be aware of such online schemes and don’t invest without proper verification of any scheme, urges DGP Dinkar Gupta People across India invested crores of rupees in fraudulent Espian Global online investment platform, reveals investigations CHANDIGARH/RUPNAGAR, May 20(VIVEK GAUTAM) The Rupnagar Police on Thursday, unearthed a multi-crore Ponzi scheme investment racket being operated via an online platform, under the name of Espian Global, with the arrest of five persons. Espian Global— a proxy of an online gaming website ESPN GLOBAL, offers weekly four-fold high returns of the money invested besides foreign trips to lure innocent people. The arrested persons have been identified as Ikshit, a resident of Sirsa in Haryana, Ankit of Bhiwani Haryana, Rakesh Kumar of Zirakpur in SAS Nagar, Gurpreet Singh and Sachinpreet Sindhu, both residents of Mohali in SAS Nagar. The Police have also recovered Rs 8.2 lakhs from their possession. Director General of Police (DGP) Punjab Dinkar Gupta said that following a complaint from one such investor, who claimed to have invested around Rs 16 lakhs and got nothing in return, Senior Superintendent of Police (SSP) Rupnagar Akhil Chaudhary directed Superintendent of Police ...
Read More »District Magistrate Sonali Giri fixes rates for private ambulances to transport COVID patients to hospitals
District Magistrate Sonali Giri fixes rates for private ambulances to transport COVID patients to hospitals Rupnagar May 20(।BNN MEDIA HOUSE) District Magistrate Mrs. Sonali Giri has fixed the rates of private ambulances for transporting patients suffering from COVID-19 disease to the hospitals. Disclosing this in a press communique released here today Mrs. Sonali Giri said that patients suffering from COVID-19 disease were rushed to hospitals by ambulances for treatment. She said that there have been complaints against private ambulance owners of overcharging. She said that therefore, it was necessary to fix the rates of private ambulances. She said that a committee was constituted to fix the rates of private ambulances. As per the recommendation given by the committee on 20-05-2021 and keeping in view the proposal of Regional Transport Authority, SAS Nagar and public interest, the rates of ambulances for district Rupnagar have been fixed . Disclosing further she said that now for Ambulance Without Oxygen, Fixed maximum rate per trip upto 25 Km will be Rs.1000, per Km rate after 25 Km will be Rs. 10 and waiting charge per hour after half an hour will be Rs. 100 per hour. Likewise For Ambulance With Oxygen facility, Fixed maximum ...
Read More »ਪੇਂਡੂ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੋਨਾਲੀ ਗਿਰੀ
ਪੇਂਡੂ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੋਨਾਲੀ ਗਿਰੀ ਪੇਂਡੂ ਖੇਤਰਾਂ ਵਿੱਚ ਕੋਵਿਡ ਦੀ ਟੈਸਟਿੰਗ ਵਿੱਚ ਤੇਜ਼ੀ ਲਿਆਂਦੀ ਗਈ ਅਣਜਾਣ ਵਿਅਕਤੀਆਂ ਦੇ ਪਿੰਡਾਂ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਾਉਣ ਦੀ ਅਪੀਲ ਰੂਪਨਗਰ 18 ਮਈ (ਵਿਵੇਕ ਗੌਤਮ) ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ,ਰੂਪਨਗਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕੋਵਿਡ ਨੂੰ ਪਿੰਡਾਂ ਅੰਦਰ ਹੋਰ ਫੈਲਣ ਤੋਂ ਰੋਕਣ ਲਈ ਵਿਆਪਕ ਯੋਜਨਾਬੰਦੀ ਕੀਤੀ ਜਾ ਰਹੀ ਹੈ, ਜਿਸ ਤਹਿਤ ਪਿੰਡ ਦੇ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ। ਅੱਜ ਇੱਥੇ ਸਥਾਨਕ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਪੰਚਾਂ ਨਾਲ ਕੋਵਿਡ ਤੋਂ ਬਚਾਅ ਬਾਰੇ ਵਿਚਾਰ ਚਰਚਾ ਕਰਨ ਸਬੰਧੀ ਹੋਏ ਵਰਚੁਅਲ ਸਮਾਗਮ ਵਿਚ ਆਨਲਾਇਨ ਭਾਗ ਲਿਆ। ਉਨ੍ਹਾਂ ਦੱਸਿਆ ਕਿ ਜਿਲ੍ਹਾ ਰੂਪਨਗਰ ਅੰਦਰ ਪੇਂਡੂ ਖੇਤਰਾਂ ਅੰਦਰ ਟੈਸਟਿੰਗ ਵਿਚ ਤੇਜ਼ੀ ਲਿਆਂਦੀ ਗਈ ਹੈ l ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਨੂੰ ਦਾਖਲ ਹੋਣ ਵਾਲੇ ਰਸਤਿਆਂ ਉੱਪਰ ਠੀਕਰੀ ਪਹਿਰੇ ਲਾਉਣ ਤਾਂ ਜੋ ਕਿਸੇ ਕੋਵਿਡ ਪ੍ਰਭਾਵਿਤ ਬਾਹਰੀ ਵਿਅਕਤੀ ਦੇ ਪਿੰਡ ਵਿਚ ਦਾਖਲ ਹੋਣ ਨਾਲ ਕਰੋਨਾ ਨਾ ਫੈਲ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਲ੍ਹਾ ਰੂਪਨਗਰ ਵਿੱਚ ਸਾਰੇ ਪਿੰਡਾਂ ਵਿੱਚ ਕੇਵਿਡ-19 (ਕਰੋਨਾ ਵਾਇਰਸ) ਨੂੰ ਫੈਲਣ ...
Read More »